ਗੁਰਦਾਸਪੁਰ, 30 ਸਤੰਬਰ 2025 (ਦੀ ਪੰਜਾਬ ਵਾਇਰ ) – ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਅੱਜ “ਘਰੇਲੂ ਹਿੰਸਾ ਦੇ ਖ਼ਿਲਾਫ਼ ਸੁਰੱਖਿਆ” ਵਿਸ਼ੇ ‘ਤੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ, ਫੈਕਲਟੀ ਅਤੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨਾ ਸੀ। ਪ੍ਰੋਗਰਾਮ ਦੀ ਅਗਵਾਈ ਸ਼੍ਰੀ ਹਰਪ੍ਰੀਤ ਸਿੰਘ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਗੁਰਦਾਸਪੁਰ ਵੱਲੋਂ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਦੇ ਡਿਕਲੇਮੇਸ਼ਨ, ਕਵਿਜ਼, ਡਿਬੇਟ ਅਤੇ ਪੋਸਟਰ ਮੇਕਿੰਗ ਦੇ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਅਤੇ ਸਮਰਪਣ ਦਿਖਾਇਆ।
ਡਿਕਲੇਮੇਸ਼ਨ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਰਿਧਮ ਮਹਾਜਨ , ਦੂਜਾ ਸਥਾਨ ਰਮਨਦੀਪ ਸਿੰਘ ਅਤੇ ਤੀਜਾ ਸਥਾਨ ਕੰਵਰ ਅਤੇ ਦੇਵਾਂਸ਼ ਨੇ ਹਾਸਲ ਕੀਤਾ। ਇਸੇ ਤਰ੍ਹਾਂ ਕਵਿਜ਼ ਮੁਕਾਬਲੇ ਵਿੱਚ ਪਹਿਲੇ ਸਥਾਨ ‘ਤੇ ਕੰਵਰ ਅੱਤਰੀ, ਵੀਰ ਪਾਰਤਾਪ ਸਿੰਘ, ਦੇਵਾਂਸ਼ੀ, ਦੂਜੇ ਸਥਾਨ ‘ਤੇ ਅੰਸ਼ੂ ਸਰਮਲ, ਮਨਜੋਤ ਸਿੰਘ, ਹ੍ਰਿਤਿਕ ਅਤੇ ਤੀਜੇ ਸਥਾਨ ‘ਤੇ ਮੇਘਾ ਸ਼ਰਮਾ, ਪਰਦੀਪ ਕੌਰ ਅਤੇ ਜੈਸਮਿਨ ਸਾਂਝੇ ਤੌਰ ‘ਤੇ ਰਹੇ।
ਡਿਬੇਟ ਮੁਕਾਬਲੇ ਵਿੱਚ ਪਹਿਲੇ ਸਥਾਨ ‘ਤੇ ਕੰਵਰ ਅਤੇ ਰਮਨਦੀਪ ਸਿੰਘ , ਦੂਜੇ ਸਥਾਨ ‘ਤੇ ਮਨਵੀਰ ਅਤੇ ਨਵਨੀਤ ਕੌਰ ਅਤੇ ਤੀਜੇ ਸਥਾਨ ‘ਤੇ ਭੂਮਿਕਾ ਅਤੇ ਮਨਪ੍ਰੀਤ ਰਹੇ। ਪੋਸਟਰ ਮੇਕਿੰਗ ਮੁਕਾਬਲਾ ਵਿੱਚ ਪਹਿਲਾ ਸਥਾਨ ਵੈਦੇਹੀ ਨੇ ਹਾਸਲ ਕੀਤਾ ਜਦਕਿ ਨੇਹਾ ਅਤੇ ਸੰਦੀਪ ਸਿੰਘ ਦੂਜੇ ਅਤੇ ਰੀਆ ਮਿਨਹਾਸ ਅਤੇ ਰੰਪਾਲ ਤੀਜੇ ਸਥਾਨ ‘ਤੇ ਰਹੇ। ਸੰਤੁਸ਼ਟੀ ਇਨਾਮ ਵਿਸ਼ਾਲ ਅਤੇ ਮਨਪ੍ਰੀਤ ਕੌਰ ਨੂੰ ਦਿੱਤਾ ਗਿਆ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼੍ਰੀ ਹਰਪ੍ਰੀਤ ਸਿੰਘ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਕਿਹਾ ਕਿ ਘਰੇਲੂ ਹਿੰਸਾ ਕੋਈ ਨਿੱਜੀ ਮਾਮਲਾ ਨਹੀਂ ਸਗੋਂ ਇੱਕ ਸਮਾਜਿਕ ਅਪਰਾਧ ਹੈ ਜੋ ਪਰਿਵਾਰ ਅਤੇ ਸਮਾਜ ਦੀ ਨੀਂਹ ਪੱਥਰ ਨੂੰ ਹਿਲਾ ਦਿੰਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੀੜਤਾਂ ਦੀ ਸਹਾਇਤਾ ਕਰਨ ਲਈ ਜਾਗਰੂਕ ਰਹਿਣ। ਇਸ ਮੌਕੇ ਉਨ੍ਹਾਂ ਸਮੂਹ ਭਾਗੀਦਾਰਾਂ ਦਾ ਮਨੋਬਲ ਵਧਾਇਆ ਅਤੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਆਪਣੇ ਕਰ-ਕਮਲਾਂ ਨਾਲ ਇਨਾਮ ਭੇਟ ਕੀਤੇ। ਇਹ ਮੁਕਾਬਲੇ ਡਿਕਲੇਮੇਸ਼ਨ, ਕਵਿਜ਼, ਡਿਬੇਟ ਅਤੇ ਪੋਸਟਰ ਮੇਕਿੰਗ ਦੇ ਸਨ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਅਤੇ ਸਮਰਪਣ ਦਿਖਾਇਆ।
ਇਹ ਪ੍ਰੋਗਰਾਮ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਲੜਨ ਅਤੇ ਜਾਗਰੂਕਤਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਸੈਮੀਨਾਰ ਅੰਤ ਵਿੱਚ ਸਭ ਨੇ ਇਹ ਸੰਕਲਪ ਲਿਆ ਕਿ ਅਸੀਂ ਇੱਕ ਐਸਾ ਸਮਾਜ ਬਣਾਵਾਂਗੇ ਜੋ ਡਰ, ਅਨਿਆਇ ਅਤੇ ਹਿੰਸਾ ਤੋਂ ਰਹਿਤ ਹੋਵੇ।
ਸਰਕਾਰੀ ਕਾਲਜ ਗੁਰਦਾਸਪੁਰ ਵੱਲੋਂ ਘਰੇਲੂ ਹਿੰਸਾ ਦੇ ਖ਼ਿਲਾਫ਼ ਸੁਰੱਖਿਆ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ
