ਰਮਨ ਬਹਿਲ ਨੇ ਰਾਮਲੀਲ੍ਹਾ ਕਲੱਬ ਲਈ ਸਟੇਜ ਅਤੇ ਕਮਰਿਆਂ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ


ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵੱਲੋਂ ਇਸ ਪ੍ਰੋਜੈਕਟ ਉੱਪਰ 25.98 ਲੱਖ ਰੁਪਏ ਖ਼ਰਚ ਕੀਤੇ ਜਾਣਗੇ



ਗੁਰਦਾਸਪੁਰ, 28 ਸਤੰਬਰ 2025 (ਦੀ ਪੰਜਾਬ ਵਾਇਰ)– ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਗੁਰਦਾਸਪੁਰ ਵਿਧਾਨ ਸਭਾ ਹਲਕਾ ਦੇ ਇੰਚਾਰਜ ਸ੍ਰੀ ਰਮਨ ਬਹਿਲ ਵੱਲੋਂ ਬੀਤੀ ਰਾਤ ਹਿੰਦੂ ਯੁਵਕ ਸਭਾ ਰਾਮ ਨਾਟਕ ਕਲੱਬ ਵੱਲੋਂ ਲਗਾਈ ਜਾਂਦੀ ਰਾਮਲੀਲ੍ਹਾ ਦੀ ਸਟੇਜ, ਸ਼ੈੱਡ ਅਤੇ ਕਮਰਿਆਂ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ। ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵੱਲੋਂ ਇਸ ਪ੍ਰੋਜੈਕਟ ਉੱਪਰ 25.98 ਲੱਖ ਰੁਪਏ ਖ਼ਰਚ ਕੀਤੇ ਜਾਣਗੇ।



ਇਸ ਮੌਕੇ ਹਿੰਦੂ ਯੁਵਕ ਸਭਾ ਰਾਮ ਨਾਟਕ ਕਲੱਬ ਦੇ ਸਮੂਹ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆਂ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਸ਼ਹਿਰ ਵਿੱਚ ਇਹ ਰਾਮ ਲੀਲ੍ਹਾ ਪਿਛਲੇ 157 ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ ਅਤੇ ਕਲੱਬ ਦੇ ਮੈਂਬਰ ਪਿਛਲੀਆਂ ਚਾਰ ਪੀੜ੍ਹੀਆਂ ਤੋਂ ਇਹ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਨਾਤਨ ਧਰਮ ਪ੍ਰਤੀ ਇਨ੍ਹਾਂ ਦੀ ਇਹ ਸੇਵਾ ਬਹੁਤ ਮਹਾਨ ਹੈ। ਉਨ੍ਹਾਂ ਕਿਹਾ ਕਿ ਰਾਮਲੀਲ੍ਹਾ ਦਾ ਆਯੋਜਿਨ ਸਾਡੀ ਨੌਜਵਾਨ ਪੀੜ੍ਹੀ ਨੂੰ ਸਨਾਤਨ ਧਰਮ ਦੇ ਗੌਰਮਮਈ ਇਤਿਹਾਸ ਤੇ ਕਦਰਾਂ-ਕੀਮਤਾਂ ਨਾਲ ਜੋੜਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਚੰਦਰ ਦੇ ਜੀਵਨ ਤੋਂ ਸਾਨੂੰ ਸੇਧ ਮਿਲਦੀ ਹੈ ਅਤੇ ਪਵਿੱਤਰ ਰਮਾਇਣ ਸਮੁੱਚੀ ਮਾਨਵਤਾ ਲਈ ਚਾਨਣ ਮੁਨਾਰਾ ਹੈ।

ਸ੍ਰੀ ਰਮਨ ਬਹਿਲ ਨੇ ਕਿਹਾ ਕਿ ਹਿੰਦੂ ਯੁਵਕ ਸਭਾ ਰਾਮ ਨਾਟਕ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਰਾਮਲੀਲ੍ਹਾ ਦੀ ਸਟੇਜ ਅਤੇ ਕਮਰਿਆਂ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਅੱਜ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਨਗਰ ਸੁਧਾਰ ਟਰੱਸਟ ਵੱਲੋਂ 25.98 ਲੱਖ ਰੁਪਏ ਕਰਕੇ ਕਲੱਬ ਦੀ ਮੰਗ ਪੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਸਟੇਜ ਅਤੇ ਕਮਰਿਆਂ ਦੀ ਉਸਾਰੀ ਕਰ ਦਿੱਤੀ ਜਾਵੇਗੀ।

ਸ੍ਰੀ ਰਮਨ ਬਹਿਲ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵੱਲੋ ਜਿੱਥੇ 25.98 ਲੱਖ ਰੁਪਏ ਦੀ ਰਾਮਲੀਲ੍ਹਾ ਦੀ ਸਟੇਜ, ਸ਼ੈੱਡ ਅਤੇ ਕਮਰਿਆਂ ਦੀ ਉਸਾਰੀ ਕੀਤੀ ਜਾਵੇਗੀ ਓਥੇ ਗੀਤਾ ਭਵਨ ਵਿਖੇ ਸੁੱਕਾ ਤਲਾਬ ਦੇ ਨਾਲ ਲੱਗਦੀ ਥਾਂ ਵਿੱਚ ਸਫ਼ਾਈ ਕਰਵਾ ਓਥੇ ਇੰਟਰਲਾਕ ਟਾਈਲਾਂ ਲਗਾਈਆਂ ਜਾਣਗੀਆਂ ਅਤੇ ਔਰਤਾਂ ਤੇ ਮਰਦਾਂ ਲਈ ਵਾਸ਼ਰੂਮ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਉੱਪਰ ਵੀ ਟਰੱਸਟ ਵੱਲੋਂ 23.50 ਲੱਖ ਰੁਪਏ ਖਰਚ ਕੀਤੇ ਜਾਣਗੇ।

ਇਸ ਮੌਕੇ ਉਹਨਾਂ ਨਾਲ ਸੀਨਅਰ ਆਪ ਆਗੂ ਕਬੀਰ ਬਹਿਲ, ਨਗਰ ਸੁਧਾਰ ਟਰਸਟ ਦੇ ਮੈਂਬਰ ਹਿਤੇਸ਼ ਮਹਾਜਨ, ਰਘੂਬੀਰ ਸਿੰਘ, ਪੀਟਰ ਮੱਟੂ, ਨੀਰਜ ਸਲਹੋਤਾਰ, ਜਗਜੀਤ ਸਿੰਘ, ਗੁਰਜੀਵ ਸਿੰਘ ਅਤੇ ਹਿੰਦੂ ਯੁਵਕ ਸਭਾ ਰਾਮ ਨਾਟਕ ਕਲੱਬ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਅਤੇ ਸ਼ਹਿਰਵਾਸੀ ਵੀ ਹਾਜ਼ਰ ਸਨ।

Exit mobile version