ਰਾਜ ਸਭਾ ਸੀਟ ਲਈ ਜ਼ਿਮਨੀ-ਚੋਣ ਦਾ ਐਲਾਨ: ਖਾਲੀ ਹੋਈ ਸੀਟ ਲਈ 24 ਅਕਤੂਬਰ ਨੂੰ ਵੋਟਿੰਗ

ਚੰਡੀਗੜ੍ਹ, 24 ਸਤੰਬਰ 2025 (ਦੀ ਪੰਜਾਬ ਵਾਇਰ)। ਚੋਣ ਕਮਿਸ਼ਨ ਨੇ ਪੰਜਾਬ ਵਿੱਚ ਰਾਜ ਸਭਾ ਦੀ ਖਾਲੀ ਹੋਈ ਸੀਟ ਲਈ ਜ਼ਿਮਨੀ ਚੋਣ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇਸ ਸੀਟ ਲਈ 24 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।


ਕੀ ਹੈ ਇਸ ਸੀਟ ਦੇ ਖਾਲੀ ਹੋਣ ਦਾ ਕਾਰਨ?

ਇਹ ਸੀਟ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਅਸਤੀਫ਼ੇ ਕਾਰਨ ਖਾਲੀ ਹੋਈ ਹੈ। ਉਹ ਲੁਧਿਆਣਾ ਤੋਂ ਵਿਧਾਇਕ ਚੁਣੇ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਰਾਜ ਸਭਾ ਦੀ ਮੈਂਬਰੀ ਛੱਡ ਦਿੱਤੀ ਸੀ ਅਤੇ ਹੁਣ ਪੰਜਾਬ ਦੇ ਮੰਤਰੀ ਹਨ।


ਕੀ ਅਰਵਿੰਦ ਕੇਜਰੀਵਾਲ ਰਾਜ ਸਭਾ ਜਾਣਗੇ?

ਇਸ ਖਾਲੀ ਸੀਟ ਤੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਰਾਜ ਸਭਾ ਜਾਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਪਰ ਅਰਵਿੰਦ ਕੇਜਰੀਵਾਲ ਖੁਦ ਸਪਸ਼ਟ ਕਰ ਚੁੱਕੇ ਹਨ ਕਿ ਉਹ ਰਾਜ ਸਭਾ ਮੈਂਬਰ ਨਹੀਂ ਹੋਣਗੇ। ਹੁਣ ਪੰਜਾਬ ਦੀ ਅਵਾਜ ਚੁੱਕਣ ਲਈ ਹੋਰ ਕੋਈ ਵੱਡਾ ਨਾਮ ਸਾਹਮਣੇ ਆ ਸਕਦਾ।

Exit mobile version