ਗੁਰਦਾਸਪੁਰ, 23 ਸਤੰਬਰ 2025 (ਮਨਨ ਸੈਣੀ)। ਗੁਰਦਾਸਪੁਰ ਤੋਂ ਸ਼੍ਰੀ ਧਿਆਨਪੁਰ ਧਾਮ ਫ੍ਰੀ ਬੱਸ ਸੇਵਾ ਦੇ 4 ਸਾਲ ਪੂਰੇ ਹੋਣ ‘ਤੇ, ਸ਼੍ਰੀ ਗੁਰੂ ਮਹਾਰਾਜ ਰਾਮ ਸੁੰਦਰ ਦਾਸ ਜੀ ਕੋਲੋਂ ਕੇਕ ਕਟਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ, ਬਾਵਾ ਲਾਲ ਜੀ, ਸੇਵਕਾਂ ਨੇ ਦੱਸਿਆ ਕਿ ਗੁਰਦਾਸਪੁਰ ਤੋਂ ਫ੍ਰੀ ਬੱਸ ਸੇਵਾ, ਜੋ ਕਿ ਗੁਰੂ ਮਹਾਰਾਜ ਰਾਮ ਸੁੰਦਰ ਦਾਸ ਜੀ ਦੀ ਆਗਿਆ ਅਤੇ ਅਸ਼ੀਰਵਾਦ ਨਾਲ ਪਿਛਲੇ 4 ਸਾਲਾਂ ਤੋਂ ਚੱਲ ਰਹੀ ਹੈ, ਉਸ ਬਸ ਦੇ ਅੱਜ ‘ਦੂਜ ਤੇ 4 ਸਾਲ ਪੂਰੇ ਹੋ ਗਏ ਹਨ ਸੇਵਕਾਂ ਨੇ ਅੱਜ ਸ਼੍ਰੀ ਧਿਆਨਪੁਰ ਧਾਮ ਦਰਬਾਰ ਵਿੱਚ ਪਹੁੰਚ ਕੇ ਸ਼੍ਰੀ ਗੁਰੂ ਮਹਾਰਾਜ ਰਾਮ ਸੁੰਦਰ ਦਾਸ ਜੀ ਤੋਂ ਕੇਕ ਕਟਵਾਇਆ ਅਤੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਮਹਾਰਾਜ ਜੀ ਨੇ ਏਦਾਂ ਹੀ ਰਲ ਮਿਲ ਕੇ ਸੇਵਾ ਕਰਨ ਲਈ ਕਿਹਾ। ਬੱਸ ਰਵਾਨਾ ਹੁੰਦੇ ਹੀ ਸ਼ਰਧਾਲੂਆਂ ਨੇ ਸੀਤਾ ਰਾਮ ਪੈਟਰੋਲ ਪੰਪ ‘ਤੇ ਸੰਗਤ ਲਈ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ । ਸੇਵਕਾਂ ਨੇ ਕਿਹਾ ਕਿ ਉਹ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਏਦਾਂ ਹੀ ਸੇਵਾ ਕਰਦੇ ਰਹਿਣਗੇ। ਇਸ ਮੌਕੇ ਅਰਵਿੰਦ ਕਾਲੀਆ, ਨਰੇਸ਼ ਕਾਲੀਆ, ਸ਼ਿਵ ਪ੍ਰਸਾਦ ਸਾਬੀ, ਰਾਕੇਸ਼, ਕੁੱਕੂ, ਵਿਪਨ, ਅਮਨ, ਜੱਗੂ, ਡਿੰਪਲ, ਅਜੇ, ਸੁਭਾਸ਼, ਅਸ਼ਵਨੀ, ਧਰੁਵ, ਨਨਾ ਆਦਿ ਹਾਜ਼ਰ ਸਨ।
ਫ੍ਰੀ ਬੱਸ ਸੇਵਾ ਦੇ 4 ਸਾਲ ਪੂਰੇ ਹੋਣ ਤੇ ਸ਼੍ਰੀ ਗੁਰੂ ਮਹਾਰਾਜ ਰਾਮ ਸੁੰਦਰ ਦਾਸ ਜੀ ਕੋਲੋਂ ਕਟਵਾਈਆਂ ਕੇਕ
