ਮੁਲਜ਼ਮਾਂ ਕੋਲੋਂ ਟ੍ਰੈਵਲ ਏਜੰਟੀ ਸਬੰਧੀ ਕੋਈ ਵੀ ਲਾਇਸੰਸ ਨਹੀਂ ਪਾਇਆ ਗਿਆ
ਗੁਰਦਾਸਪੁਰ, 16 ਸਤੰਬਰ 2025 (ਦੀ ਪੰਜਾਬ ਵਾਇਰ)– ਵਿਦੇਸ਼ ਨਿਊਜੀਲੈਂਡ ਵਰਕ ਪਰਮਿਟ ਤੇ ਭੇਜਣ ਦਾ ਝਾਂਸਾ ਦੇ ਕੇ 20 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਥਾਣਾ ਦੀਨਾਨਗਰ ਦੀ ਪੁਲਿਸ ਨੇ 2 ਲੋਕਾਂ ਖਿਲਾਫ ਧੋਖਾਧੜੀ ਕਰਨ ਦਾ ਮਾਮਲਾ ਦਰਜ਼ ਕੀਤਾ ਹੈ। ਹਾਲਾਂਕਿ ਆਰੋਪੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਪੁਲਿਸ ਨੇ ਪੀੜਤ ਰਾਕੇਸ਼ ਕੁਮਾਰ ਪੁੱਤਰ ਅਮਰ ਨਾਥ ਵਾਸੀ ਵਾਰਡ ਨੰ: 11 ਦੀਨਾਨਗਰ ਦੇ ਬਿਆਨਾਂ ਦੇ ਆਧਾਰ ਤੇ ਮੁਲਜਮਾਂ ਖਿਲਫ ਕੇਸ ਦਰਜ ਕੀਤਾ ਹੈ।
ਸ਼ਿਕਾਇਕਰਤਾ ਨੇ ਦੱਸਿਆ ਕਿ ਉਹ ਵਿਦੇਸ਼ ਨਿਊਜੀਲੈਂਡ ਜਾਣਾ ਚਾਹੁੰਦਾ ਸੀ। ਜਿਸ ਕਾਰਨ ਉਹ ਪਰਮਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕੰਗਣੀਵਾਲ ਜਿਲਾ ਜਲੰਧਰ ਅਤੇ ਹਰਪ੍ਰੀਤ ਸਿੰਘ ਉਰਫ ਸਾਬੀ ਪੁੱਤਰ ਬਲਦੇਵ ਸਿੰਘ ਵਾਸੀ ਲੰਮਾ ਪਿੰਡ ਜਲੰਧਰ ਦੇ ਸੰਪਰਕ ਵਿੱਚ ਆਇਆ। ਜਿਨ੍ਹਾਂ ਨੇ ਉਸ ਨੂੰ ਵਿਦੇਸ਼ ਭੇਜਣ ਲਈ 20 ਲੱਖ 3 ਹਜਾਰ ਰੂਪਏ ਲੈ ਲਏ, ਪਰ ਬਾਅਦ ਵਿੱਚ ਮੁਲਜ਼ਮਾਂ ਨੇ ਉਸਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਿਸ ਕੀਤੇ। ਜਦੋਂ ਵੀ ਉਹ ਪੈਸੇ ਵਾਪਸ ਦੇਣ ਲਈ ਕਹਿੰਦਾ ਤਾਂ ਮੁਲਜ਼ਮ ਉਸ ਨੂੰ ਟਾਲਮਟੋਲ ਕਰ ਦਿੰਦੇ ਸਨ। ਜਿਸ ਕਾਰਨ ਉਸਨੇ ਦੁੱਖੀ ਹੋ ਕੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ।
ਐਸਆਈ ਦਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਕੀਤੀ ਗਈ ਜਾਂਚ ਪੜਤਾਲ ਤੋਂ ਬਾਅਦ ਉਕਤ ਮੁਲਜਮਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇ ਕਿ ਮੁਲਜ਼ਮਾਂ ਕੋਲੋਂ ਟ੍ਰੈਵਲ ਏਜੰਟੀ ਸਬੰਧੀ ਕੋਈ ਵੀ ਲਾਇਸੰਸ ਨਹੀਂ ਸੀ।
