ਐਸ ਸੀ ਬੀ ਸੀ ਵੈੱਲਫੇਅਰ ਫਰੰਟ ਪੰਜਾਬ ਵੱਲੋ ਨਵੇਂ ਅਹੁੱਦੇਦਾਰਾਂ ਦੀ ਸੂਚੀ ਕੀਤੀ ਜਾਰੀ 

ਰਮੇਸ਼ ਖੋਖਰ, ਸੁਰਜੀਤ ਸਿੰਘ ਮੱਦੇਪੁਰ ਅਤੇ ਜਤਿੰਦਰਬੀਰ ਸਿੰਘ ਸਾਬੀ ਨੂੰ ਦਿੱਤੀ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਜਿੰਮੇਵਾਰੀ

ਗੁਰਦਾਸਪੁਰ 12 ਸਤੰਬਰ 2025 (ਦੀ ਪੰਜਾਬ ਵਾਇਰ)– ਲੰਬੇ ਸਮੇਂ ਤੋਂ ਗਰੀਬ ਮਜਦੂਰ ਵਰਗ ਦੇ ਹੱਕਾਂ ਲਈ ਸੰਘਰਸ਼ ਕਰ ਰਹੀ ਜੱਥੇਬੰਦੀ ਐਸ ਸੀ ਬੀ ਸੀ ਵੈੱਲਫੇਅਰ ਫਰੰਟ ਪੰਜਾਬ ਵੱਲੋ ਸੂਬਾ ਤੇ ਜਿਲਾ ਪੱਧਰ ਤੇ ਬਲਾਕ ਪੱਧਰ ਤੇ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ। ਫਰੰਟ ਦੇ ਸੂਬਾ ਪ੍ਰਧਾਨ ਜਗਦੀਸ਼ ਧਾਰੀਵਾਲ ਵੱਲੋ ਜਾਰੀ ਕੀਤੀ ਸੂਚੀ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ, ਸੂਬਾ ਮੀਤ ਪ੍ਰਧਾਨ, ਸੂਬਾ ਜਨਰਲ ਸਕੱਤਰ, ਜ਼ਿਲ੍ਹਾ ਪ੍ਰਧਾਨ ਤੇ ਬਲਾਕ ਪ੍ਰਧਾਨ ਤੇ ਇਲਾਵਾ ਮਹਿਲਾ ਵਿੰਗ ਦੇ ਸੂਬਾ ਪ੍ਰਧਾਨ ਸਮੇਤ ਸੂਬਾ ਜਨਰਲ ਸਕੱਤਰ ਤੇ ਜਿਲਾ ਪ੍ਰਧਾਨ ਦਾ ਐਲਾਨ ਕਰਨ ਦੇ ਨਾਲ ਯੂਥ ਵਿੰਗ ਦੇ ਸੂਬਾ ਪ੍ਰਧਾਨ ਤੇ ਜਿਲ੍ਹਾ ਪ੍ਰਧਾਨ ਸਹਿਬਾਨ ਦਾ ਵੀ ਐਲਾਨ ਕੀਤਾ ਹ।  ਇਸ ਮੌਕੇ ਜਗਦੀਸ਼ ਧਾਰੀਵਾਲ ਨੇ ਕਿਹਾ ਐਸ ਸੀ ਬੀ ਸੀ ਸਮਾਜ ਲਈ ਸੰਘਰਸ਼ ਫਰੰਟ ਵੱਲੋ ਜਾਰੀ ਰਹੇਗਾ ਤੇ ਆਉਣ ਵਾਲੇ ਦਿਨਾਂ ਅੰਦਰ ਹੋਰ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਜਾਵੇਗਾ

Exit mobile version