ਵਿਧਾਇਕ ਸ਼ੈਰੀ ਕਲਸੀ ਨੇ ਦਿੱਤਾ ਬਟਾਲਾ ਵਾਸੀਆਂ ਨੂੰ ਸ਼ਾਨਦਾਰ ਤੋਹਫ਼ਾ

27 ਕਰੋੜ 34 ਲੱਖ ਰੁਪਏ ਦੇ ਵੱਡ ਆਕਾਰੀ ਪ੍ਰੋਜੈਕਟ ਤਹਿਤ 67 ਕਿਲੋਮੀਟਰ ਵਾਟਰ ਸਪਲਾਈ ਲਾਈਨ ਅਤੇ 10130 ਘਰਾਂ ਨੂੰ ਹਾਊਸ ਕੂਨੇਕਸ਼ਨ ਮਿਲਣਗੇ

ਸ਼ਹਿਰ ਨੂੰ 100 ਪ੍ਰਤੀਸ਼ਤ ਵਾਟਰ ਸਪਲਾਈ ਦੀ ਸਹੂਲਤ ਨਾਲ ਸ਼ਹਿਰ ਵਾਸੀਆਂ ਨੂੰ ਮਿਲੇਗਾ ਪੀਣ ਲਈ ਸਾਫ ਸੁਥਰਾ ਪਾਣੀ

ਬਟਾਲਾ , 11 ਸਤੰਬਰ 2025 (ਮਨਨ ਸੈਣੀ )। ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਬਟਾਲਾ ਵਾਸੀਆਂ ਨੂੰ ਸ਼ਾਨਦਾਰ ਤੋਹਫ਼ਾ ਦਿੱਤਾ ਹੈ। ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਸ਼ਹਿਰ ਨੂੰ 100 ਪ੍ਰਤੀਸ਼ਤ ਵਾਟਰ ਸਪਲਾਈ ਦੀ ਸਹੂਲਤ ਦੇਣ ਲਈ 27 ਕਰੋੜ 34 ਲੱਖ ਰੁਪਏ ਦਾ ਪ੍ਰੋਜੈਕਟ ਐਲਾਟ ਹੋ ਗਿਆ ਹੈ, ਜਿਸ ਦੀ ਸ਼ੁਰੂਆਤ ਤਿੰਨ ਦਿਨਾਂ ਬਾਅਦ 15 ਸਤੰਬਰ ਦਿਨ ਸੋਮਵਾਰ ਨੂੰ ਕੀਤੀ ਜਾਵੇਗੀ।

ਬਟਾਲਾ ਕਲੱਬ ਵਿੱਚ ਪੱਤਰਕਾਰ ਸਾਥੀਆਂ ਨਾਲ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਇਸ 27 ਕਰੋੜ 34 ਦੀ ਲਾਗਤ ਵਾਲੇ ਇਸ ਪ੍ਰੋਜੈਕਟ ਤਹਿਤ ਪਾਣੀ ਦੀ ਵੱਡੀ ਟੈਂਕੀ, 67 ਕਿਲੋਮੀਟਰ ਵਾਟਰ ਸਪਲਾਈ ਲਾਈਨ ਅਤੇ 10130 ਹਾਊਸ ਕੂਨੇਕਸ਼ਨ ਸ਼ਾਮਿਲ ਹਨ।

ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਦਹਾਕਿਆਂ ਤੋਂ ਸਾਫ ਸੁਥਰਾ ਪਾਣੀ ਪੀਣ ਤੋਂ ਸੱਖਣੇ ਲੋਕਾਂ ਦੀ ਸਹੂਲਤ ਲਈ ਇਹ ਵੱਡਾ ਪ੍ਰੋਜੈਕਟ ਬਟਾਲਾ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਇਸ ਵਿੱਚ ਐਮੀ ਪਿੰਡ, ਕੋਟਲਾ ਨਵਾਬ, ਡੇਰਾ ਬਾਬਾ ਨਾਨਕ ਰੋਡ, ਬੋਹੜਾਵਾਲ, ਉਜਾਗਰ ਨਗਰ ਅਤੇ ਸ਼ਹਿਰ ਦੇ ਅੰਦਰੂਨੀ ਇਲਾਕਾ ਸ਼ਾਮਲ ਹੈ।

ਇਸ ਤਰ੍ਹਾ ਸ਼ਹਿਰ ਦੇ ਨਵੇਂ ਇਲਾਕੇ ਜਿਵੇ ਸ਼ੁਕਰਪੁਰਾ, ਮੁਰਗੀ ਮੁਹੱਲਾ, ਤੇਲੀਆਂਵਾਲ, ਜੁਝਾਰ ਨਗਰ, ਜਵਾਹਰ ਨਗਰ, ਕੁਤਬੀ ਨੰਗਲ, ਭੁੱਲਰ ਰੋਡ, ਸ਼ਾਂਤੀ ਨਗਰ, ਕਾਹਨੂੰਵਾਨ ਰੋਡ, ਸ਼ਾਹਬਪੁਰਾ, ਅਰਮਾਨ ਰਿਸੋਰਟ ਰੋਡ, ਆਨੰਦ ਵਿਹਾਰ, ਨਿਊ ਆਨੰਦ ਵਿਹਾਰ, ਡ੍ਰੀਮ ਐਵਿਨਿਊ ਕਾਲੋਨੀ, ਸਾਊਥ ਸਿਟੀ, ਮਹਾਜਨ ਕਲੋਨੀ, ਡਾਈਮੰਡ ਕਲੋਨੀ, ਧਰਮਪੁਰਾ ਕਲੋਨੀ, ਸ਼੍ਰੀ ਹਰਗੋਬਿੰਦਪੁਰ ਰੋਡ, ਹਾਥੀ ਗੇਟ ਰੋਡ ਕਾਦੀਆਂ ਰੋਡ ਸ਼ਾਮਲ ਹਨ।

Exit mobile version