ਹਰ ਇਕ ਪਰਿਵਾਰ ਨੂੰ ਜਰੂਰੀ ਸਮਾਨ ਦੀ ਫੈਮਿਲੀ ਕਿਟ ਮੁੱਹਈਆ ਕਰਵਾਈ ਜਾਵੇਗੀ ਸਮਾਜ ਸੇਵਕ- ਵਿਨੋਦ ਮਹਾਜਨ
ਗੁਰਦਾਸਪੁਰ, 08 ਸਤੰਬਰ 2025 (ਮੰਨਨ ਸੈਣੀ)। ਜ਼ਿਲਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦੇ ਹੋਏ ਐਨਜੀਓ ਸਹਯੋਗ ਕੇਅਰ ਫੋਰ ਯੂ ਨਵੀਂ ਦਿੱਲੀ ਵੱਲੋਂ ਵੱਡੀ ਕੋਸ਼ਿਸ਼ ਕੀਤੀ ਗਈ ਹੈ ਅਤੇ ਐਨਜੀਓ ਦੇ ਪ੍ਰਬੰਧਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਰੂਰੀ ਵਸਤਾਂ ਵਾਲਾ ਟਰੱਕ ਭੇਂਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਨਜੀਓ ਦੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਸੰਸਥਾ ਮਨੁੱਖਤਾ ਦੀ ਭਲਾਈ ਲਈ ਦੇਸ਼ ਭਰ ਵਿੱਚ ਸਰਗਰਮ ਹੈ ਅਤੇ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਪੰਜਾਬ ਵਿੱਚ ਇਸ ਵਾਰ ਭਾਰੀ ਹੜ ਆਇਆ ਹੈ ਤਾਂ ਉਹਨਾਂ ਵੱਲੋਂ ਹੜ ਪ੍ਰਭਾਵਿਤ ਲੋਕਾਂ ਲਈ ਸਹਾਇਤਾ ਦਿੱਤੀ ਗਈ। ਸੰਸਥਾ ਵੱਲੋਂ ਇੱਕ ਟਰੱਕ ਅੱਜ ਜਿਲਾ ਪ੍ਰਸ਼ਾਸਨ ਵੱਲੋਂ ਨਿਯੁਕਤ ਨੋਡਲ ਅਫਸਰ ਆਰ ਟੀਏ ਗੁਰਦਾਸਪੁਰ ਨਵਜੋਤ ਸ਼ਰਮਾ ਨੂੰ ਭੇਂਟ ਕੀਤਾ ਗਿਆ ।

ਉਹਨਾਂ ਦੱਸਿਆ ਕਿ ਐਨਜੀਓ ਵੱਲੋਂ ਹੜ ਪੀੜਤਾਂ ਨੂੰ ਭੇਂਟ ਕੀਤੇ ਸਮਾਨ ਵਿੱਚ ਮਹਿਲਾਵਾਂ ਬੱਚਿਆਂ ਸੀਨੀਅਰ ਸਿਟੀਜਨ ਲਈ ਜਰੂਰੀ ਸਮਾਨ ਮੁਹਈਆ ਕਰਵਾ ਦਿੱਤਾ ਗਿਆ ਹੈ। ਜਿਸ ਵਿੱਚ ਖਾਣ ਪੀਣ ਦਾ ਸਮਾਨ ਆਦਿ ਵੀ ਸ਼ਾਮਿਲ ਹੈ ਅਤੇ ਇਹ ਸਾਰਾ ਸਮਾਨ ਐਨ.ਜੀ.ਓ ਦੇ ਮੈਂਬਰ ਸਮਾਜ ਸੇਵਕ ਵਿਨੋਦ ਮਹਾਜਨ ਦੀ ਅਗਵਾਈ ਵਿਚ ਹੋਰ ਮੈਂਬਰਾਨ ਸਾਹਿਲ, ਤਰੁਣ ਮਹਾਜਨ ,ਵਿਕਾਸ, ਰਵਿੰਦਰ ਸੋਡੀ, ਰਕੇਸ਼, ਰਿਸ਼ੀ ਅਸ਼ਵਨੀ, ਰਾਮ ਜੀ, ਅਨੂਪ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਹੜ੍ਹ ਪੀੜਤ ਇਲਾਕੇ ਵਿੱਚ ਜਾਕੇ ਘਰ ਘਰ ਜਾਕੇ ਲੋਕਾਂ ਨੂੰ ਭੇਂਟ ਕੀਤਾ ਜਾ ਰਿਹਾ ਹੈ ।
ਉਹਨਾਂ ਕਿਹਾ ਕਿ ਐਨਜੀਓ ਵੱਲੋਂ ਫਿਰ ਦੁਬਾਰਾ ਜਿਲਾ ਪ੍ਰਸ਼ਾਸਨ ਗੁਰਦਾਸਪੁਰ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਪੂਰਾ ਯੋਗਦਾਨ ਦੇਣ ਲਈ ਵਚਨਬੱਧ ਹੈ । ਇਸ ਮੌਕੇ ਤੇ ਐਨ.ਜੀ.ਓ ਦੇ ਸੀਨੀਅਰ ਮੈਂਬਰ ਵਿਨੋਦ ਮਹਾਜਨ ਵੱਲੋਂ ਦੱਸਿਆ ਗਿਆ ਕਿ ਜਿਹੜਾ ਵੀ ਲੋੜਵੰਦਾਂ ਲਈ ਸਮਾਨ ਜਿਲ੍ਹਾ ਪ੍ਰਸ਼ਾਸ਼ਨ ਨੂੰ ਸਾਡੀ ਐਨ.ਜੀ.ਓ ਵੱਲੋਂ ਮੁਹੱਈਆ ਕਰਵਾਇਆ ਗਿਆ ਹੈ ਉਹ ਸੰਸਥਾ ਦੇ ਮੈਂਬਰਾ ਵੱਲੋਂ ਪ੍ਰਸ਼ਾਸ਼ਨ ਦੇ ਸਹਯੋਗ ਨਾਲ ਵੰਡਿਆ ਜਾ ਰਿਹਾ ਹੈ ਅਤੇ ਕਿਸੇ ਵੀ ਜਰੂਰਤ ਮੰਦ ਨੂੰ ਸਮਾਨ ਤੋਂ ਬਿਨ੍ਹਾ ਰਹਿਣ ਨਹੀਂ ਦਿੱਤਾ ਜਾਵੇਗਾ ਅਤੇ ਹਰ ਇਕ ਪਰਿਵਾਰ ਨੂੰ ਜਰੂਰੀ ਸਮਾਨ ਦੀ ਫੈਮਿਲੀ ਕਿਟ ਮੁੱਹਈਆ ਕਰਵਾਈ ਜਾਵੇਗੀ ।