ਦਰਸ਼ਨ ਮਹਾਜਨ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਂਹ ਫੜਨ ਤੇ ਪੰਜਾਬ ਅਤੇ ਕੇਂਦਰ ਸਰਕਾਰ ਦੀ ਕੀਤੀ ਸ਼ਲਾਘਾ

ਗੁਰਦਾਸਪੁਰ 10 ਸਤੰਬਰ 2025 (ਮੰਨਨ ਸੈਣੀ)– ਪੰਜਾਬ ਪ੍ਰਦੇਸ਼ ਵਿਉਪਾਰ ਮੰਡਲ ਦੇ ਜ਼ਿਲਾ ਗੁਰਦਾਸਪੁਰ ਦੇ ਪ੍ਰਧਾਨ ਦਰਸ਼ਨ ਮਹਾਜਨ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਚ ਆਏ ਹੜਾ ਕਾਰਨ ਜਿਮੀਦਾਰਾਂ ਦੇ ਹੋਏ ਖੇਤੀ ਤੇ ਘਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਦਿਤੀ ਗਈ ਵੱਡੀ ਫੋਰੀ ਰਾਹਤ ਦੀ ਭਰਪੂਰ ਸ਼ਲਾਘਾ ਕੀਤੀ ਹੈ। ਪਿੰਡਾਂ ਵਿਚ ਵਸਦੇ ਬੇ-ਜਮੀਨੇ ਪਰਿਵਾਰ ਤੇ ਖੇਤੀ ਮਜ਼ਦੂਰਾਂ ਦੇ ਹੋਏ ਘਰਾਂ ਤੇ ਸਮਾਨ ਦੇ ਨੁਕਸਾਨ ਦੀ ਭਰਪਾਈ ਵਾਸਤੇ ਸਰਕਾਰਾਂ ਤੇ ਸਵੈ-ਸੇਵੀ ਜਥੇਬੰਦੀਆ ਅੱਗੇ ਆਈਆਂ ਹਨ।

ਪ੍ਰਧਾਨ ਦਰਜਨ ਮਹਾਜਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹਿਰਾਂ ਤੇ ਪਿੰਡਾਂ ਵਿਚ ਮੱਧ ਵਰਗੀ ਵਿਉਪਾਰੀ ਤੇ ਦੁਕਾਨਦਾਰ ਵੀ ਹਨ ਇਨਾਂ ਬਾਰਸ਼ਾ ਕਰਕੇ ਉਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਸ਼ਹਿਰਾਂ ਵਿਚ ਸੀਵਰੇਜ ਸਿਸਟਮ ਫੇਲ ਹੋਣ ਕਾਰਨ ਦੁਰਾਨ ਵਿਚ ਬਹੁਤ ਜਿਆਦਾ ਧ ਪਾਣੀ ਭਰ ਜਾਣ ਕਾਰਨ ਭਾਗੋ ਨੁਕਸਾਨ ਹੋਇਆ ਹੈ। ਪਿੰਡਾਂ ਤੇ ਸ਼ਹਿਰਾਂ ਵਿਚ ਦੁਰਾਨਦਾਰਾਂ ਦੇ ਹੋਏ ਭਾਰੀ ਨੁਕਸਾਨ ਦੀ ਭਰਪਾਈ ਨੂੰ ਕੁਦਰਤੀ ਆਫਤਾਂ ਦੀ ਸ਼੍ਰੇਣੀ ਵਿਚ ਮੰਜਦੇ ਹੋਏ ਉਨ੍ਹਾਂ ਨੂੰ ਮੁਆਵਜਾ ਦਿਤਾ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਦੁਕਾਨਦਾਰ ਕਈ ਕਿਸਮ ਦੇ ਟੈਕਸਾਂ ਦੇ ਰੂਪ ਵਿਚ ਸਕਰਾਰ ਨੂੰ ਦੇਂਦਾ ਹੈ ਪਰ ਇਨਾਂ ਕੁਦਰਤੀ ਆਫਤਾਂ ਸਮੇਂ ਇਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਜਿਨਾਂ ਵਿਉਪਾਰੀਆਂ ਦਾ ਹੱੜਾ ਕਾਰਨ ਜਾ ਭਾਰੀ ਬਾਰਜ਼ਾਂ ਕਾਰਨ ਲੱਖਾਂ ਦਾ ਸੁਰਜਾਨ ਹੋ ਗਿਆ ਹੈ ਉਨਾਂ ਦੇ ਮੁੱੜ ਵਸੇਬੇ ਲਈ ਮਾਲੀ ਰਾਹਤ ਦੇਣ ਲਈ ਹੁਕਮ ਜਾਰੀ ਕੀਤੇ ਜਾਣ। ਤਾਂ ਜੋ ਵਿਉਪਾਰੀ/ਦੁਕਾਨ ਦਾਰ ਮੁੜ ਆਪਣੇ ਪੈਰੀ ਖਲੋ ਸਕੇ। ਜੋ ਪੰਜਾਬ ਤੇ ਸਮਾਜ ਦੀ ਸੇਵਾ ਕਰ ਸਕਣ।

Exit mobile version