ਮਕੌੜਾ ਪੱਤਣ ਤੋਂ ਪਾਰਲੇ ਪਿੰਡਾਂ ਵਿੱਚ ਖੁਦ ਜਾ ਕੇ ਵੰਡੀ ਰਾਹਤ ਸਮੱਗਰੀ-ਲੋਕਾਂ ਨਾਲ ਕੀਤੀ ਗੱਲਬਾਤ
ਬਟਾਲਾ, 5 ਸਤੰਬਰ 2025 (ਮਨਨ ਸੈਣੀ )। ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਅੱਜ ਤਿਲਕ ਨਗਰ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨਾਲ ਰਾਵੀ ਦਰਿਆ ਮਕੌੜਾ ਪੱਤਣ ਤੋਂ ਪਾਰਲੇ ਪਿੰਡਾਂ ਵਿੱਚ ਪਹੁੰਚੇ ਤੇ ਰਾਹਤ ਸਮੱਗਰੀ ਵੰਡੀ। ਇਸ ਮੌਕੇ ਜਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਅਤੇ ਹਲਕਾ ਇੰਚਾਰਜ ਸਮਸ਼ੇਰ ਸਿੰਘ ਵੀ ਮੌਜੂਦ ਸਨ। ਹੜ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ, ਸੁੱਕੀ ਰਸਦ, ਤਰਪਾਲਾਂ, ਮੱਛਰਦਾਨੀਆਂ, ਓਡੋਮੋਸ ਆਦਿ ਦਾ ਸਮਾਨ ਦਿੱਤਾ ਗਿਆ। ਇਸ ਮੌਕੇ ਜੁਗਰਾਜ ਸਿੰਘ ਐਸ.ਪੀ (ਐੱਚ) ਅਤੇ ਉਲੰਪੀਅਨ ਪੀ. ਸੀ.ਐੱਸ ਅਧਿਕਾਰੀ ਰੁਪਿੰਦਰਪਾਲ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਅਤੇ ਜਰਨੈਲ ਸਿੰਘ ਨੇ ਕਿਹਾ ਕਿ ਆਪ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਮੁੱਚੀ ਆਪ ਪਾਰਟੀ ਅਤੇ ਸਰਕਾਰ ਹੜ ਪ੍ਰਭਾਵਿਤ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਅਤੇ ਇਸ ਸੰਕਟ ਦਾ ਘੜੀ ਵਿੱਚ ਉਨ੍ਹਾਂ ਦੇ ਨਾਲ ਹੈ।

ਉਨ੍ਹਾਂ ਕਿਹਾ ਕਿ ਰਾਵੀ ਦਰਿਆ ਪਾਰਲੇ ਪਿੰਡਾਂ ਵਿੱਚ ਬੇੜੀ ਰਾਹੀਂ ਜਾ ਕੇ ਖੁਦ ਰਾਹਦ ਸਮੱਗਰੀ ਪੁਜਦਾ ਕੀਤੀ ਹੈ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਸਾਰੀ ਸਥਿਤੀ ਦੀ ਜਾਣਕਾਰੀ ਲਈ ਹੈ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹਾ ਗੁਰਦਾਸਪੁਰ ਸਮੇਤ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਹੜ੍ਹਾਂ ਦੀ ਵੱਡੀ ਮਾਰ ਪਈ ਹੈ। ਉਨ੍ਹਾਂ ਕਿਹਾ ਕਿ ਇਸ ਸੰਕਟ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਰਾਹਤ ਕਾਰਜ ਜੰਗੀ ਪੱਧਰ `ਤੇ ਜਾਰੀ ਹਨ। ਉਨ੍ਹਾਂ ਕਿਹਾ ਕਿ ਇਹ ਸੰਕਟ ਏਨ੍ਹਾਂ ਵੱਡਾ ਹੈ ਕਿ ਸਰਕਾਰ ਦੇ ਨਾਲ ਸਾਨੂੰ ਸਾਰਿਆਂ ਨੂੰ ਵੀ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਵਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਸਰਾਹਨਾ ਕੀਤੀ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੂਰੀ ਟੀਮ ਨਾਲ ਪਹਿਲੇ ਦਿਨ ਤੋਂ ਹੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਆਪਣੇ ਸਾਥੀਆਂ ਨਾਲ ਰਾਹਤ ਤੇ ਸੇਵਾ ਦੇ ਕਾਰਜ ਜਾਰੀ ਹਨ ਅਤੇ ਜਿਨ੍ਹਾਂ ਚਿਰ ਲੋਕਾਂ ਦਾ ਜੀਵਨ ਲੀਹੇ ਨਹੀਂ ਆ ਜਾਂਦਾ ਉਨ੍ਹਾਂ ਵੱਲੋਂ ਸੇਵਾ ਦੇ ਇਹ ਕਾਰਜ ਜਾਰੀ ਰਹਿਣਗੇ।
ਇਸ ਮੌਕੇ ਅਸ਼ੋਕ ਮਾਨੂ, ਕੌਂਸਲਰ ਤਿਲਕ ਨਗਰ, ਸਰਪੰਚ ਜਗਦੀਸ਼ ਸਿੰਘ ਘੁੰਮਣ ਅਮਰਗੜ੍ਹ ਤੋਂ , ਸਰਪੰਚ ਹਰਦੀਪ ਸਿੰਘ ਮੰਡੀਆਂ, ਹਰਜੀਤ ਸਿੰਘ ਰਿੰਕੂ, ਸੁਭਾਸ਼ ਯਾਦਵ, ਮਨਇੰਦਰ ਸਿੰਘ ਚੰਡੋਕ, ਸਾਹਿਬ ਸਿੰਘ, ਦੀਪਕ ਸ਼ਰਮਾ, ਅਮਰੀਕ ਸਿੰਘ ਮਿੱਕੀ, ਗੁਰਵਿੰਦਰ ਸਿੰਘ, ਈਸਵਰ ਸਿੰਘ, ਕਰਨ ਸਿੰਘ ਅਤੇ ਅੰਮਿ੍ਤਪਾਲ ਸਿੰਘ ਗੋਲਡੀ ਵੀ ਮੌਜੂਦ ਸਨ।