ਨਵੀਂ ਦਿੱਲੀ, 5 ਅਗਸਤ 2025 (ਦੀ ਪੰਜਾਬ ਵਾਇਰ)। ਭਾਰਤ ਦੇਸ਼ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰਾਊਪਦੀ ਮੁਰਮੂ ਜੀ ਨੇ ਇਸ ਸਾਲ ਮਾਨਸੂਨ ਦੌਰਾਨ ਹੋਈਆਂ ਕੁਦਰਤੀ ਆਫ਼ਤਾਂ ‘ਤੇ ਗੰਭੀਰ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਪਹਾੜੀ ਖੇਤਰਾਂ ਵਿੱਚ ਬੱਦਲ ਫਟਣ ਦੇ ਮਾਮਲਿਆਂ ਅਤੇ ਮੈਦਾਨੀ ਖੇਤਰਾਂ ਵਿੱਚ ਆਏ ਭਿਆਨਕ ਸਿਲਾਬਾਂ ਨੇ ਭਾਰੀ ਤਬਾਹੀ ਮਚਾਈ ਹੈ।
ਰਾਸ਼ਟਰਪਤੀ ਨੇ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਪੰਜਾਬ, ਅੱਸਾਮ ਸਮੇਤ ਦੇਸ਼ ਦੇ ਹੋਰ ਸੂਬਿਆਂ ਵਿੱਚ ਹੋਈ ਜਾਨੀ ਤੇ ਮਾਲੀ ਹਾਨੀ ‘ਤੇ ਡੂੰਘੀ ਸੰਵੇਦਨਾ ਜਤਾਈ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਪ੍ਰਭਾਵਿਤ ਲੋਕਾਂ ਦੇ ਦੁੱਖ ਵਿੱਚ ਸਾਥੀ ਹੈ ਅਤੇ ਇਸ ਸੰਕਟ ਦੀ ਘੜੀ ਵਿੱਚ ਉਹਨਾਂ ਦੇ ਨਾਲ ਖੜ੍ਹਾ ਹੈ।
ਰਾਸ਼ਟਰਪਤੀ ਜੀ ਨੇ ਰਾਹਤ ਅਤੇ ਬਚਾਉਂ ਕਾਰਜਾਂ ਵਿੱਚ ਸ਼ਾਮਲ ਟੀਮਾਂ ਦੇ ਜਜ਼ਬੇ ਅਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਵਜੋਂ ਸਾਂਝੇ ਯਤਨਾਂ ਰਾਹੀਂ ਅਸੀਂ ਇਸ ਚੁਣੌਤੀ ‘ਤੇ ਜਿੱਤ ਹਾਸਲ ਕਰਾਂਗੇ।
