ਪ੍ਰਧਾਨ ਦਰਸ਼ਨ ਮਹਾਜਨ ਵੱਲੋਂ ਕੇਂਦਰ ਸਰਕਾਰ ਦੇ ਜੀ.ਐਸ.ਟੀ. ਸਬੰਧੀ ਫ਼ੈਸਲੇ ਦਾ ਸਵਾਗਤ

ਗੁਰਦਾਸਪੁਰ, 04 ਸਤੰਬਰ 2025 (ਮੰਨਨ ਸੈਣੀ)। ਵਪਾਰ ਮੰਡਲ ਗੁਰਦਾਸਪੁਰ ਦੀ ਮੀਟਿੰਗ ਪ੍ਰਧਾਨ ਦਰਸ਼ਨ ਮਹਾਜਨ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਵੱਖ-ਵੱਖ ਟ੍ਰੇਡਾਂ ਦੇ ਪ੍ਰਧਾਨ ਤੇ ਅਹੁਦੇਦਾਰਾਂ ਨੇ ਹਿੱਸਾ ਲਿਆ।

ਪ੍ਰਧਾਨ ਦਰਸ਼ਨ ਮਹਾਜਨ ਨੇ ਕੇਂਦਰ ਸਰਕਾਰ ਵੱਲੋਂ ਜੀ.ਐਸ.ਟੀ. ਦੀਆਂ ਚਾਰ ਦਰਾਂ ਵਿੱਚੋਂ ਦੋ ਦਰਾਂ ਨੂੰ ਖ਼ਤਮ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਕਈ ਵਸਤਾਂ ’ਤੇ 28 ਫ਼ੀਸਦੀ ਜੀ.ਐਸ.ਟੀ. ਲਾਗੂ ਹੁੰਦਾ ਸੀ, ਜਿਸ ਨੂੰ ਹੁਣ 10 ਫ਼ੀਸਦੀ ਘਟਾਉਣ ਨਾਲ ਖਰੀਦਦਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਨਾਲ ਵਪਾਰੀਆਂ/ਦੁਕਾਨਦਾਰਾਂ ਨੂੰ ਵੀ ਬੇਹੱਦ ਸੁਖ ਮਿਲਿਆ ਹੈ, ਕਿਉਂਕਿ ਬੇਸਮਝ ਕਾਗਜ਼ੀ ਕਾਰਵਾਈ ਵੀ ਘੱਟ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਦਰਾਂ ਘਟਣ ਨਾਲ ਮਾਰਕੀਟ ਵਿੱਚ ਖਰੀਦਦਾਰੀ ਦੀ ਗਤੀ ਵਿੱਚ ਤੇਜ਼ੀ ਆਵੇਗੀ। 5 ਫ਼ੀਸਦੀ ਵਾਲੇ ਸਲੈਬ ਵਿੱਚ ਦਿਨ-ਚੜ੍ਹਦੀ ਵਰਤੋਂ ਵਾਲੀਆਂ ਕਈ ਵਸਤਾਂ ਆਉਂਦੀਆਂ ਹਨ, ਜੋ ਹੁਣ ਹੋਰ ਵੀ ਸਸਤੀਆਂ ਹੋ ਜਾਣਗੀਆਂ।

ਪ੍ਰਧਾਨ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਹਮੇਸ਼ਾ ਤੋਂ ਇਹ ਮੰਗ ਰਹੀ ਹੈ ਕਿ ਜੀ.ਐਸ.ਟੀ. ਦੀਆਂ ਦਰਾਂ ਘਟਾਈਆਂ ਜਾਣ ਅਤੇ ਕਾਗਜ਼ੀ ਕਾਰਵਾਈ ਨੂੰ ਆਸਾਨ ਕੀਤਾ ਜਾਵੇ। ਇਸ ਸੱਭ ਦਾ ਕ੍ਰੇਡਿਟ ਪਿਆਰੇ ਲਾਲ ਸੇਠ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜਾਂਦਾ ਹੈ, ਜਿਨ੍ਹਾਂ ਕੇਂਦਰ ਸਰਕਾਰ ਕੋਲੋਂ ਇਹ ਮੰਗ ਮਨਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।ਸਿਹਤ ਸੇਵਾਵਾਂ ਅਤੇ ਜੀਵਨ ਬੀਮਾ ’ਤੇ ਜੀ.ਐਸ.ਟੀ. ਪੂਰੀ ਤਰ੍ਹਾਂ ਖ਼ਤਮ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

Exit mobile version