ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਹੜ੍ਹ ਪੀੜ੍ਹਤਾਂ ਲਈ ਰਾਹਤ ਸਮਗਰੀ ਦੇ ਟਰੱਕ ਭੇਜੇ

ਗੁਰਦਾਸਪੁਰ, 31 ਅਗਸਤ 2025 (ਮੰਨਨ ਸੈਣੀ ) – ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਵਿਧਾਇਕ ਸ. ਕੁਲਵੰਤ ਸਿੰਘ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਸ. ਕੁਲਵੰਤ ਸਿੰਘ ਵੱਲੋਂ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਮੁਹਾਲੀ ਤੋਂ ਵਿਸ਼ੇਸ਼ ਤੌਰ `ਤੇ ਟਰੱਕ ਰਾਹੀਂ 750 ਪਾਣੀ ਦੀਆਂ ਬੋਤਲਾਂ ਦੀਆਂ ਪੇਟੀਆਂ ਅਤੇ 200 ਕਿੱਟਾਂ ਕੈਟਲ ਫੀਡ ਦੀਆਂ ਭੇਜੀਆਂ ਗਈਆਂ ਹਨ। ਵਿਧਾਇਕ ਸ. ਕੁਲਵੰਤ ਸਿੰਘ ਵੱਲੋਂ ਭੇਜੀ ਗਈ ਇਹ ਰਾਹਤ ਸਮਗਰੀ ਲੋਕ ਨਿਰਮਾਣ ਦੇ ਐੱਸ.ਈ. ਹਰਜੋਤ ਸਿੰਘ ਅਤੇ ਐੱਸ.ਡੀ.ਓ. ਨਿਰਮਲ ਸਿੰਘ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਹਵਾਲੇ ਕੀਤੀ ਗਈ।ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਸ ਰਾਹਤ ਸਮਗਰੀ ਲਈ ਵਿਧਾਇਕ ਸ. ਕੁਲਵੰਤ ਸਿੰਘ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਰਾਹਤ ਸਮਗਰੀ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਵੰਡੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਗੁਰਦਾਸਪੁਰ ਇੰਦਰਜੀਤ ਸਿੰਘ, ਸੀਨੀਅਰ ਆਪ ਆਗੂ ਅਰਸ਼ਦੀਪ ਸਿੰਘ, ਰਜਤ ਮਰਵਾਹਾ ਵੀ ਹਾਜ਼ਰ ਸਨ।

Exit mobile version