ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਵੱਲੋਂ ਕੇਂਦਰ ਸਰਕਾਰ ਕੋਲ ਤੁਰੰਤ ਮਦਦ ਦੀ ਅਪੀਲ

ਚੰਡੀਗੜ੍ਹ, 30 ਅਗਸਤ 2025 (ਦੀ ਪੰਜਾਬ ਵਾਇਰ)। ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਦੀਆਂ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਲਈ ਤੁਰੰਤ ਕੇਂਦਰੀ ਸਹਾਇਤਾ ਦੀ ਮੰਗ ਕੀਤੀ ਹੈ।

ਬਾਜਵਾ ਨੇ ਦੱਸਿਆ ਕਿ ਪੰਜਾਬ ਪਿਛਲੇ ਕਈ ਦਹਾਕਿਆਂ ਵਿੱਚ ਸਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ ਹਫ਼ਤੇ ਦੌਰਾਨ ਆਏ ਹੜ੍ਹ ਕਾਰਨ 23 ਲੋਕਾਂ ਦੀ ਜਾਨ ਗਈ ਹੈ ਤੇ 1,018 ਪਿੰਡ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਲੱਖਾਂ ਪਰਿਵਾਰ ਅਜੇ ਵੀ ਪਾਣੀ ਨਾਲ ਘਿਰੇ ਪਿੰਡਾਂ ਵਿੱਚ ਫਸੇ ਹੋਏ ਹਨ, ਜਿੱਥੇ ਖਾਣ-ਪੀਣ, ਸਾਫ਼ ਪਾਣੀ, ਦਵਾਈਆਂ ਅਤੇ ਛੱਤ ਦੀ ਭਾਰੀ ਕਮੀ ਹੈ।

ਖੇਤੀਬਾੜੀ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। 3 ਲੱਖ ਏਕੜ ਤੋਂ ਵੱਧ ਖੇਤੀਆਂ ਹੜ੍ਹ ਦੇ ਪਾਣੀ ਹੇਠ ਆ ਗਈਆਂ ਹਨ, ਜਿਸ ਕਾਰਨ ਪੂਰਾ ਪਿੰਡੂ ਅਰਥਤੰਤਰ ਹਿੱਲ ਗਿਆ ਹੈ। ਪਠਾਨਕੋਟ, ਹੋਸ਼ਿਆਰਪੁਰ, ਰੂਪਨਗਰ, ਬਰਨਾਲਾ, ਗੁਰਦਾਸਪੁਰ ਅਤੇ ਸੁਲਤਾਨਪੁਰ ਲੋਧੀ ਵਿੱਚ ਲੋਕ ਬੁਨਿਆਦੀ ਸਹੂਲਤਾਂ ਤੋਂ ਵੰਚਿਤ ਹਨ, ਜਦਕਿ ਕਿਸਾਨਾਂ ਦੀਆਂ ਖੜ੍ਹੀਆਂ ਫਸਲਾਂ ਰਾਵੀ, ਬਿਆਸ ਅਤੇ ਸਤਲੁਜ ਦਰਿਆ ਦੇ ਉਫਾਨ ਕਾਰਨ ਤਬਾਹ ਹੋ ਗਈਆਂ।

ਬਾਜਵਾ ਨੇ ਪ੍ਰਧਾਨ ਮੰਤਰੀ ਕੋਲ ਹੇਠ ਲਿਖੀਆਂ ਮੰਗਾਂ ਰੱਖੀਆਂ ਹਨ:

ਇਸਦੇ ਨਾਲ ਹੀ, ਬਾਜਵਾ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਆ ਕੇ ਹਾਲਾਤਾਂ ਦਾ ਜਾਇਜ਼ਾ ਲੈਣ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦੇਣ ਦੀ ਵੀ ਅਪੀਲ ਕੀਤੀ ਹੈ।

ਉਨ੍ਹਾਂ ਨੇ ਕਿਹਾ, “ਪੰਜਾਬ ਹਮੇਸ਼ਾਂ ਦੇਸ਼ ਦੀ ਰੱਖਿਆ ਤੇ ਦੇਸ਼ ਨੂੰ ਅਨਾਜ ਪਹੁੰਚਾਉਣ ਵਿੱਚ ਅੱਗੇ ਰਿਹਾ ਹੈ। ਅੱਜ ਪੰਜਾਬ ਆਪਣੀ ਘੜੀ-ਏ-ਮੁਸੀਬਤ ਵਿੱਚ ਦੇਸ਼ ਤੋਂ ਮਦਦ ਦੀ ਉਮੀਦ ਕਰਦਾ ਹੈ।”

Exit mobile version