ਗੁਰਦਾਸਪੁਰ, 28 ਅਗਸਤ 2025 (ਮੰਨਨ ਸੈਣੀ)। ਜ਼ਿਲ੍ਹਾ ਪ੍ਰਸ਼ਾਸਨ ਅਤੇ ਭਾਰਤੀ ਫ਼ੌਜ ਵੱਲੋਂ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡਾਂ ਧਰਮਕੋਟ ਪੱਤਣ, ਪੁਰਾਣਾ ਵਾਹਲਾ, ਗੋਲਾ-ਢੋਲਾ, ਰੱਤੜ-ਛੱਤੜ ਅਤੇ ਘਣੀਏ-ਕੇ-ਬੇਟ ਵਿੱਚ ਪਾਣੀ ਵਿੱਚ ਫਸੇ ਲੋਕਾਂ ਨੂੰ ਹੈਲੀਕਾਪਟਰ ਰਾਹੀਂ ਬਾਹਰ ਕੱਢਣ ਲਈ ਰੈਸਕਿਊ ਓਪਰੇਸ਼ਨ ਚਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਐਸਡੀਐਮ ਗੁਰਦਾਸਪੁਰ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ
🕑 ਮਿਤੀ : 28 ਅਗਸਤ 2026 | ਸਮਾਂ : ਦੁਪਹਿਰ 2:45 ਵਜੇ
🚁 ਭਾਰਤੀ ਫ਼ੌਜ ਦਾ ਹੈਲੀਕਾਪਟਰ ਉਪਰੋਕਤ ਪਿੰਡਾਂ ਵਿੱਚ ਪਹੁੰਚੇਗਾ।
👉 ਸਾਰੇ ਪ੍ਰਭਾਵਿਤ ਲੋਕਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਪਿੰਡ ਅੰਦਰ ਇੱਕ ਹੀ ਥਾਂ ’ਤੇ ਇਕੱਠੇ ਹੋ ਜਾਣ, ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਹੈਲੀਕਾਪਟਰ ਰਾਹੀਂ ਰੈਸਕਿਊ ਕੀਤਾ ਜਾ ਸਕੇ।
