ਗੁਰਦਾਸਪੁਰ ਵਿੱਚ ਆਯੂਸ਼ ਕੈਂਪ: ਸਿਹਤ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਸਫ਼ਲ ਉਪਰਾਲਾ

ਗੁਰਦਾਸਪੁਰ, 23 ਅਗਸਤ 2025 (ਮੰਨਨ ਸੈਣੀ)। ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਸੂਬੇ ਦੇ ਲੋਕਾਂ ਨੂੰ ਆਯੂਸ਼ (AYUSH) ਚਿਕਿਤਸਾ ਪ੍ਰਣਾਲੀ ਨਾਲ ਜੋੜਨ ਲਈ ਹਰ ਜ਼ਿਲ੍ਹੇ ਵਿੱਚ ‘ਆਯੂਸ਼ ਆਊਟਰੀਚ ਕੈਂਪ’ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ, ਗੁਰਦਾਸਪੁਰ ਵਿੱਚ ਪਿਛਲੇ ਲਗਭਗ ਇੱਕ ਮਹੀਨੇ ਤੋਂ ਆਯੁਰਵੇਦ ਅਤੇ ਹੋਮਿਓਪੈਥੀ ਦੇ ਕੈਂਪ ਲਗਾਤਾਰ ਜਾਰੀ ਹਨ, ਜਿਨ੍ਹਾਂ ਦਾ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


ਬਲਪੁਰੀਆ ਵਿਖੇ ਕੈਂਪ ਦਾ ਆਯੋਜਨ

ਡਾਇਰੈਕਟਰ ਆਯੁਰਵੇਦ ਡਾ. ਰਵੀ ਡੂਮਰਾ ਅਤੇ ਮੁਖੀ ਹੋਮਿਓਪੈਥੀ ਡਾ. ਹਰਿੰਦਰ ਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾ. ਰੁਪਿੰਦਰ ਕੌਰ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਜੋਤੀ ਬੱਬਰ ਦੀ ਅਗਵਾਈ ਵਿੱਚ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ-ਕਮ-ਆਯੁਸ਼ਮਾਨ ਅਰੋਗਿਆ ਕੇਂਦਰ ਬਲਪੁਰੀਆ ਵਿਖੇ ਇੱਕ ਕੈਂਪ ਲਗਾਇਆ ਗਿਆ।

ਕੈਂਪ ਵਿੱਚ ਸੇਵਾਵਾਂ ਦੇਣ ਲਈ ਪਹੁੰਚੇ ਐਨਆਰਐਚਐਮ ਇੰਪਲਾਈਜ਼ ਐਸੋਸੀਏਸ਼ਨ, ਪੰਜਾਬ ਦੇ ਸੂਬਾ ਪ੍ਰਧਾਨ ਅਤੇ ਹੋਮਿਓਪੈਥੀ ਮੈਡੀਕਲ ਅਫਸਰ ਡਾ. ਇੰਦਰਜੀਤ ਸਿੰਘ ਰਾਣਾ ਨੇ ਦੱਸਿਆ ਕਿ ਇਹ ਕੈਂਪ ਉਨ੍ਹਾਂ ਇਲਾਕਿਆਂ ਲਈ ਹਨ ਜਿੱਥੇ ਲੋਕ ਆਯੂਸ਼ ਸੇਵਾਵਾਂ ਤੋਂ ਵਾਂਝੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 22 ਜੁਲਾਈ ਤੋਂ ਸ਼ੁਰੂ ਹੋਏ ਇਨ੍ਹਾਂ 15 ਕੈਂਪਾਂ ਦਾ ਟੀਚਾ 28 ਅਗਸਤ ਤੱਕ ਪੂਰਾ ਕਰ ਲਿਆ ਜਾਵੇਗਾ।


ਸਿਹਤ ਟੀਮ ਦਾ ਸ਼ਲਾਘਾਯੋਗ ਯੋਗਦਾਨ

ਇਸ ਦੌਰਾਨ, ਮੀਂਹ ਦੇ ਬਾਵਜੂਦ ਹੋਮਿਓਪੈਥੀ ਅਤੇ ਆਯੁਰਵੈਦਿਕ ਵਿਭਾਗ ਦੇ ਡਾਕਟਰਾਂ, ਉਪਵੈਦਾਂ ਅਤੇ ਹੋਰ ਸਟਾਫ਼ ਨੇ ਇਨ੍ਹਾਂ ਕੈਂਪਾਂ ਨੂੰ ਸਫਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਪਠਾਨਕੋਟ ਜ਼ਿਲ੍ਹੇ ਤੋਂ ਵੀ ਸਟਾਫ਼ ਨੇ ਸੇਵਾਵਾਂ ਦਿੱਤੀਆਂ।

ਇਸ ਮੁਹਿੰਮ ਵਿੱਚ ਸ਼ਾਮਲ ਸਿਹਤ ਟੀਮ ਦੇ ਮੈਂਬਰਾਂ ਵਿੱਚ ਹੋਮਿਓਪੈਥੀ ਵਿਭਾਗ ਤੋਂ ਡਾ. ਸੰਗੀਤਾ ਪਾਲ, ਡਾ. ਵਿਕਰਮਜੀਤ ਸਿੰਘ, ਡਾ. ਓ. ਪੀ. ਵਿਗ, ਡਾ. ਅਮਰਿੰਦਰ ਸਿੰਘ, ਡਾ. ਹਰਜਿੰਦਰ ਕੌਰ, ਡਾ. ਭਗਵਾਨ ਦਾਸ, ਡਾ. ਸਤਵਿੰਦਰ ਕੌਰ, ਡਾ. ਹਰਪ੍ਰੀਤ ਕੌਰ ਅਤੇ ਡਿਸਪੈਂਸਰ ਭਾਰਤ ਭੂਸ਼ਣ, ਰਾਜਕੁਮਾਰ, ਸੁਨੀਤਾ, ਸੀਮਾ, ਅਜੈ, ਨੀਤੂ ਮਹਾਜਨ, ਨਿਤੀਸ਼ ਪਠਾਣੀਆ, ਰਾਜੀਵ ਸ਼ਾਮਲ ਸਨ।

ਆਯੁਰਵੈਦਿਕ ਵਿਭਾਗ ਤੋਂ ਡਾ. ਹਰਿੰਦਰ ਪਾਲ, ਡਾ. ਅੰਕੁਰ ਲੇਖੀ, ਡਾ. ਦੀਪਿਕਾ ਠਾਕੁਰ, ਡਾ. ਮੀਨਾਕਸ਼ੀ, ਡਾ. ਨੀਲਮ ਵਰਮਾ, ਡਾ. ਨੀਤੂ, ਡਾ. ਰਮਨ, ਡਾ. ਵਰੁਣ, ਡਾ. ਮੋਨਿਕਾ, ਡਾ. ਨਵਨੀਤ, ਡਾ. ਪਰਨੀਤ, ਡਾ. ਰੇਖਾ, ਡਾ. ਅਮਿਤ, ਉਪਵੈਦ ਸ਼ੰਕਰ ਅਬਰੋਲ, ਅਨੁਰਾਧਾ, ਦੀਪਤੀ, ਇੰਦਰਜੀਤ ਪਾਲ, ਸੁਰਿੰਦਰ ਕੌਰ, ਅਮਿਤ, ਰੋਹਿਤ, ਨਵਨੀਤ ਕੌਰ, ਨੇਹਾ, ਸਰੋਜ ਵਾਲਾ, ਵਿਨੈ, ਸੌਰਵ, ਮਹਿਕਦੀਪ ਸਿੰਘ, ਮੁਖਤਾਰ ਸਿੰਘ, ਅਮਰਿੰਦਰ ਸਿੰਘ ਆਦਿ ਨੇ ਮਰੀਜ਼ਾਂ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ।

ਇਨ੍ਹਾਂ ਕੈਂਪਾਂ ਨੂੰ ਮਿਲੇ ਭਾਰੀ ਹੁੰਗਾਰੇ ਨੂੰ ਦੇਖਦੇ ਹੋਏ ਡਾ. ਰਾਣਾ ਨੇ ਸੁਝਾਅ ਦਿੱਤਾ ਕਿ ਅਜਿਹੇ ਉਪਰਾਲੇ ਸਾਲ ਭਰ ਜਾਰੀ ਰਹਿਣੇ ਚਾਹੀਦੇ ਹਨ ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਚਿਕਿਤਸਾ ਪ੍ਰਣਾਲੀਆਂ ਦਾ ਲਾਭ ਲੈ ਸਕਣ।

Exit mobile version