ਗੁਰਦਾਸਪੁਰ 18 ਅਗਸਤ ( ਦੀ ਪੰਜਾਬ ਵਾਇਰ )- ਇੰਡੀਅਨ ਜਰਨਲਿਸਟਸ ਯੂਨੀਅਨ ਦੇ ਸੈਂਟਰਲ ਚੋਣ ਅਧਿਕਾਰੀ ਸ੍ਰੀ ਮਹੇਸ਼ ਕੁਮਾਰ ਸਿਨਹਾ ਨੇ ਯੂਨੀਅਨ ਦੇ ਪ੍ਰਧਾਨ ਅਤੇ ਸਕੱਤਰ ਜਨਰਲ ਦੇ ਅਹੁਦੇ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ । ਸੀਨੀਅਰ ਪੱਤਰਕਾਰ ਅਤੇ ਪ੍ਰੈਸ ਕੌਂਸਲ ਆਫ਼ ਇੰਡੀਆ ਦੇ ਸਾਬਕਾ ਮੈਂਬਰ ਸ੍ਰੀ ਬਲਵਿੰਦਰ ਸਿੰਘ ਜੰਮੂ ਨੂੰ ਸਰਬਸੰਮਤੀ ਨਾਲ ਪ੍ਰਧਾਨ ਅਤੇ ਆਂਧਰਾ ਪ੍ਰਦੇਸ਼ ਦੇ ਸੀਨੀਅਰ ਪੱਤਰਕਾਰ ਸੋਮ ਸੁੰਦਰ ਨੂੰ ਸਕੱਤਰ ਜਨਰਲ ਐਲਾਨਿਆ ਗਿਆ ਹੈ । ਬਲਵਿੰਦਰ ਜੰਮੂ ਏ ਵੀ ਸ਼੍ਰੀ ਨਿਵਾਸ ਦੀ ਜਗ੍ਹਾ ਲੈਣਗੇ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਨਿਵਾਸ ਰੈਡੀ, ਸਾਬਕਾ ਪ੍ਰਧਾਨ ਐਸ ਐਨ ਸਿਨਹਾ, ਮੀਤ ਪ੍ਰਧਾਨ ਅਮਰ ਮੋਹਨ, ਆਂਧਰਾ ਪ੍ਰਦੇਸ਼ ਦੇ ਪ੍ਰਧਾਨ ਸੂਬਾ ਰਾਵ , ਤਿਲੰਗਨਾ ਦੇ ਪ੍ਰਧਾਨ ਵਿਰਾਟ ਅਲੀ ਅਤੇ ਬਿਹਾਰ ਦੇ ਜਨਰਲ ਸਕੱਤਰ ਕਮਲ ਕਾਂਤ ਹਾਜ਼ਰ ਸਨ । ਜਿਕਰਯੋਗ ਹੈ ਕਿ ਬਲਵਿੰਦਰ ਜੰਮੂ ਦੇ ਪ੍ਰਧਾਨਗੀ ਉਹਦੇ ਲਈ ਨਾਮਜ਼ਦਗੀ ਦਾਖਲ ਕਰਾਉਣ ਤੋਂ ਬਾਅਦ ਹੀ ਪ੍ਰਧਾਨ ਚੁਣੇ ਜਾਣਾ ਤੈਅ ਸੀ ਸਿਰਫ਼ ਰਸਮੀ ਐਲਾਨ ਹੋਣਾ ਹੀ ਬਾਕੀ ਸੀ । ਉਹਨਾਂ ਨੂੰ 14 ਰਾਜਾਂ ਦੀਆਂ ਇਕਾਈਆਂ ਦੀ ਹਮਾਇਤ ਹਾਸਲ ਸੀ ਅਤੇ ਪਹਿਲਾਂ ਮੋਕਾ ਹੈ ਜਦੋਂ ਇੰਡੀਆ ਜਰਨਲਿਸਟ ਯੂਨੀਅਨ ਦਾ ਪ੍ਰਧਾਨ ਪੰਜਾਬ ਤੋਂ ਚੁਣਿਆ ਗਿਆ ਹੈ । ਗੁਰਦਾਸਪੁਰ ਤੋਂ ਪ੍ਰੈਸ ਕਲੱਬ ਗੁਰਦਾਸਪੁਰ ਦੇ ਪ੍ਰਧਾਨ ਕੇ ਪੀ ਸਿੰਘ ਅਤੇ ਸਮੂਹ ਮੈਂਬਰਾਂ ਵੱਲੋਂ ਬਲਵਿੰਦਰ ਜੰਮੂ ਨੂੰ ਪ੍ਰਧਾਨ ਚੁਣੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈ ਦਿੱਤੀ ਹੈ
ਬਲਵਿੰਦਰ ਸਿੰਘ ਜੰਮੂ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਸਰਬਸੰਮਤੀ ਨਾਲ ਪ੍ਰਧਾਨ ਅਤੇ ਆਂਧਰਾ ਪ੍ਰਦੇਸ਼ ਦੇ ਸੀਨੀਅਰ ਪੱਤਰਕਾਰ ਸੋਮ ਸੁੰਦਰ ਨੂੰ ਸਕੱਤਰ ਜਨਰਲ ਐਲਾਨਿਆ
