ਅੰਤਰਰਾਸ਼ਟਰੀ ਵੈਸ਼ ਮਹਾਸੰਮੇਲਨ ਨੇ ਗੁਰਦਾਸਪੁਰ ਤੋਂ ਹੀਰਾਮਣੀ ਅਗਰਵਾਲ ਨੂੰ ਬਣਇਆ ਰਾਜ ਕਾਰਜਕਾਰੀ ਪ੍ਰਧਾਨ

ਗੁਰਦਾਸਪੁਰ, 18 ਅਗਸਤ 2025 (ਮੰਨਨ ਸੈਣੀ)। ਅੰਤਰਰਾਸ਼ਟਰੀ ਵੈਸ਼ ਮਹਾਸੰਮੇਲਨ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਨੂੰ ਮਾਣ ਦਿੱਤਾ ਗਿਆ ਹੈ। ਗੁਰਦਾਸਪੁਰ ਤੋਂ ਪ੍ਰਸਿੱਧ ਸਮਾਜ ਸੇਵੀ ਸ਼੍ਰੀ ਹੀਰਾਮਣੀ ਅਗਰਵਾਲ ਨੂੰ ਰਾਸ਼ਟਰੀ ਸਰਪ੍ਰਸਤ ਬਣਾਏ ਜਾਣ ਤੋਂ ਬਾਅਦ ਸੰਸਥਾ ਵੱਲੋਂ ਸ਼੍ਰੀ ਅਗਰਵਾਲ ਨੂੰ ਆਪਣਾ ਰਾਜ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਦੋਆਬਾ ਅਤੇ ਮਾਝਾ ਖੇਤਰ ਦੇ 8 ਜ਼ਿਲ੍ਹਿਆਂ – ਸ੍ਰੀ ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ, ਤਰਨਤਾਰਨ, ਪਠਾਨਕੋਟ, ਜਲੰਧਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦਾ ਇੰਚਾਰਜ ਬਣਾਇਆ ਗਿਆ ਹੈ। ਸ਼੍ਰੀ ਹੀਰਾਮਣੀ ਅਗਰਵਾਲ ਨੇ ਕਿਹਾ ਕਿ ਉਹ ਆਪਣੇ ਸਮਾਜ ਲਈ ਮਿਹਨਤ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇਂ।

Exit mobile version