ਗੁਰਦਾਸਪੁਰ, 14 ਅਗਸਤ 2025 (ਮੰਨਨ ਸੈਣੀ)। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਜੀ ਦੀ ਅਗੁਵਾਈ ਹੇਠ ਸਰਕਾਰੀ ਨਰਸਿੰਗ ਕਾਲਜ ਬਬਰੀ ਦੇ ਵਿਦਿਆਥੀਆਂ ਨੇ ਅੰਗ ਦਾਨ ਕਰਨ ਸੰਬੰਧੀ ਸਹੁੰ ਚੁੱਕੀ।

ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪਰਮਜੀਤ ਕੌਰ ਨੇ ਕਿਹਾ ਕਿ ਅੰਗ ਦਾਨ ਮਹਾਨ ਦਾਨ ਹੈ। ਇਕ ਇਨਸਾਨ ਵੱਲੋ ਕੀਤਾ ਗਿਆ ਅੰਗ ਦਾਨ ਕਈ ਲੋਕਾਂ ਨੂੰ ਜਿੰਦਗੀ ਦੇ ਸਕਦਾ ਹੈ। ਪੰਜਾਬ ਰਾਜ ਦੇ ਲੋਕ ਅੰਗ ਦਾਨ ਸਬੰਧੀ ਜਾਗਰੂਕ ਹਨ। ਇਸ ਸਬੰਧੀ ਹੋਰ ਜਾਗਰੁਕਤਾ ਫੈਲਾਈ ਜਾ ਰਹੀ ਹੈ। ਇਸ ਨੂੰ ਲੋਕ ਲਹਿਰ ਬਣਾਇਆ ਜਾਵੇਗਾ।ਸਿਹਤ ਵਿਭਾਗ ਦੇ ਮੁਲਾਜਮ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਨਰਸਿੰਗ ਵਿਦਿਆਥੀਆਂ ਨੂੰ ਵੀ ਜਾਗਰੂਕ ਕੀਤਾ ਗਿਆ ਹੈ।