ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਜਨਮ ਅੱਸਟਮੀ ਸਮਾਗਮ ਦੀ ਵਧਾਉਣਗੇ ਰੌਣਕ
ਗੁਰਦਾਸਪੁਰ 13 ਅਗਸਤ 2025 (ਮੰਨਨ ਸੈਣੀ)। ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ 16 ਅਗਸਤ ਜਨਮ ਅਸ਼ਟਮੀ ਦੀ ਸ਼ਾਮ ਨੂੰ ਕੱਦਾ ਵਾਲੀ ਮੰਡੀ ਵਿਖੇ ਕਰਵਾਇਆ ਜਾਣ ਵਾਲਾ ਮਹਾ ਉਤਸਵ ਨਰੋਲ ਧਾਰਮਿਕ ਹੋਵੇਗਾ ਤੇ ਸ਼ਹਿਰ ਦੇ ਕਰੀਬ ਸਾਰੇ ਸਕੂਲਾਂ ਦੇ ਛੋਟੇ ਛੋਟੇ ਵਿਦਿਆਰਥੀ ਇਸ ਸਮਾਗਮ ਦੀ ਰੌਣਕ ਨੂੰ ਵਧਾਉਣਗੇ । ਚੇਤਨਾ ਮੰਚ ਦੇ ਅਹੁਦੇਦਾਰਾਂ ਅਨੁਸਾਰ ਉਹਨਾਂ ਵੱਲੋਂ ਇਸ ਸਮਾਗਮ ਕਰਾਉਣ ਦਾ ਉਦੇਸ਼ ਹੀ ਇਹ ਹੈ ਕਿ ਆਉਣ ਵਾਲੀ ਪੀੜੀਆਂ ਸਾਡੇ ਧਾਰਮਿਕ ਅਤੇ ਸਨਾਤਨੀ ਵਿਰਸੇ ਤੋਂ ਜਾਣੂ ਹੋਣ ਦੇ ਨਾਲ ਨਾਲ ਇਸ ਵਿਰਸੇ ਵਿੱਚ ਦਿਲਚਸਪੀ ਵੀ ਲੈਣ।
ਸ਼੍ਰੀ ਸਨਾਤਨ ਚੇਤਨਾ ਮੰਚ ਦੀ ਸਮਾਗਮ ਨਾਲ ਸੰਬੰਧਿਤ ਵਿਸ਼ੇਸ਼ ਬੈਠਕ ਤੋਂ ਬਾਅਦ ਪ੍ਰਧਾਨ ਅਨੁ ਗੰਡੋਤਰਾ ਨੇ ਦੱਸਿਆ ਕਿ ਸਮਾਗਮ ਨਾਲ ਸੰਬੰਧਿਤ ਤਮਾਮ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਐਸਐਸਪੀ ਗੁਰਦਾਸਪੁਰ ਦਾ ਦਿੱਤੇ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਜਦਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਮਾਗਮ ਵਿੱਚ ਸ਼ਿਰਕਤ ਕਰਨਗੇ। ਧਾਰਮਿਕ ਕੁਇਜ , ਰਾਧਾ ਕ੍ਰਿਸ਼ਨ ਦੇ ਜੀਵਨ ਨਾਲ ਸੰਬੰਧਿਤ ਪ੍ਰਸੰਗ ,ਨਾਚ ਅਤੇ ਭਜਨ ਸਮਾਗਮ ਦੇ ਮੁੱਖ ਪ੍ਰਸ਼ਨ ਹੋਣਗੇ ਤੇ ਸਮਾਗਮ ਦੇਰ ਰਾਤ 12 ਵਜੇ ਤੱਕ ਚਲੇਗਾ । ਇਸ ਦੌਰਾਨ ਸ਼ਰਧਾਲੂਆਂ ਲਈ ਅਟੁਟ ਲੰਗਰ ਅਤੇ ਪ੍ਰਸਾਦ ਦੀ ਵਿਵਸਥਾ ਵੀ ਕੀਤੀ ਗਈ ਹੈ। ਉਹਨਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਨਰੋਲ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ।
ਬੈਠਕ ਵਿੱਚ ਜੁਗਲ ਕਿਸ਼ੋਰ, ਸੁਰਿੰਦਰ ਮਹਾਜਨ, ਮਮਤਾ ਗੋਇਲ, ਅਸ਼ੋਕ ਮਹਾਜਨ, ਜਤਿੰਦਰ ਸ਼ਰਮਾ ਐਸ.ਡੀ.ਓ.,ਅਸ਼ੋਕ ਵੈਦ ਸਲਿੰਦਰ ਭਾਸਕਰ, ਅਨਿਲ ਸ਼ਰਮਾ, ਰਾਕੇਸ਼ ਕੁਮਾਰ, ਤ੍ਰਿਭੁਵਨ ਮਹਾਜਨ, ਕਰਨ ਗੁਪਤਾ, ਮੋਹਿਤ ਅਗਰਵਾਲ, ਜਲੂਜ ਅਰੋੜਾ, ਪਰਬੋਧ ਗਰੋਵਰ, ਵਿਸ਼ਾਲ ਅਗਰਵਾਲ, ਭਾਰਤ ਗਾਬਾ, ਅਤੁਲ ਮਹਾਜਨ, ਵਿਕਾਸ ਮਹਾਜਨ, ਅਸ਼ਵਨੀ ਕੁਮਾਰ, ਵਿਪਨ ਕੁਮਾਰ ,ਰਿੰਕੂ ਮਹਾਜਨ, ਅਮਿਤ ਭੰਡਾਰੀ, ਮਨੂ ਅਗਰਵਾਲ, ਰੰਜੂ ਮਹਾਜਨ, ਲਲਿਤ ਅਗਰਵਾਲ, ਹੀਰੋ ਮਹਾਜਨ, ਪਰਮਜੀਤ ਕੌਰ,ਰੇਣੂ, ਰਮੇਸ਼ ਸਲਹੋਤਰਾ, ਰਜਿੰਦਰ ਚੌਹਾਨ, ਮਨੋਹਰ ਲਾਲ ਸ਼ਰਮਾ, ਆਦਿ ਵੀ ਹਾਜਰ ਸਨ
