ਪਿੰਡ ਦੇ ਚਾਰੇ ਪਾਸੇ ਲਗਾਏ ਚੇਤਾਵਨੀ ਹੋਰਡਿੰਗ
ki
ਗੁਰਦਾਸਪੁਰ, 3 ਅਗਸਤ 2025 (ਮੰਨਨ ਸੈਣੀ)– ਹਲਕਾ ਗੁਰਦਾਸਪੁਰ ਦੇ ਪਿੰਡ ਤਿੱਬੜ ਦੇ ਵਿੱਚ ਮਾਹੌਲ ਉਸ ਸਮੇਂ ਗਰਮਾ ਗਿਆ ਜਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ, ਬੀਕੇਯੂ ਕਿਸਾਨ ਯੂਨੀਅਨ ਨਾਲ ਪਿੰਡ ਤਿੱਬੜ ਦੀ ਸਮੂਹ ਪੰਚਾਇਤ ਅਤੇ ਪਿੰਡ ਵਾਸੀ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਸੜਕਾਂ ਤੇ ਉਤਰ ਗਏ ਅਤੇ ਜੋਰਦਾਰ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਅਤੇ ਪਿੰਡ ਦੇ ਚਾਰੇ ਪਾਸੇ ਹੋਰਡਿੰਗ ਲਗਾ ਕੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਜਿਸ ਵਿੱਚ ਲੈਂਡ ਪੋਲਿੰਗ ਪਾਰਸੀ ਦੇ ਨਾਲ ਨਾਲ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਕਰਨਾ, ਦਿੱਲੀ ਜੰਮੂ ਕਟੜਾ ਜੰਮੂ ਐਕਸਪ੍ਰੈਸ ਦਾ ਬਕਾਇਆ ਰਾਸ਼ੀ ਨਾ ਦਿੱਤੇ ਜਾਣਾ ਝੋਨੇ ਦੇ ਲੱਗਣ ਵਾਲੇ ਕੱਟ ਦਾ ਵਿਰੋਧ,, ਨਾਲ ਗੰਨੇ ਦੀ ਬਕਾਇਆ ਰਾਸ਼ੀ ਨਾ ਦਿੱਤੇ ਜਾਣ ਦਾ ਵਿਰੋਧ ਕਰਦਿਆਂ ਹੋਇਆਂ ਹੋਲਡਿੰਗ ਪੂਰੇ ਪਿੰਡ ਵਿੱਚ ਲਗਾਏ ਗਏ।
ਇਸ ਮੌਕੇ ਤੇ ਪਿੰਡ ਵਿੱਚ ਚਾਰੇ ਪਾਸੇ ਹੋਡਿੰਗ ਲਗਾਂਦੇ ਆ ਅਤੇ ਸੜਕ ਤੇ ਰੋਸ਼ ਪ੍ਰਦਰਸ਼ਨ ਕਰਦਿਆਂ ਹੋਇਆਂ ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਕਾਲਾ, ਬਲਜੀਤ ਸਿੰਘ ਪੰਚਾਇਤ ਮੈਂਬਰ,ਕੁਲਬੀਰ ਸਿੰਘ ਪ੍ਰਧਾਨ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਨੇ ਸਾਥੀ ਆਗੂਆਂ ਨਾਲ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਧਰੋ ਪੈਦਾ ਕਰ ਰਹੀ ਹੈ ਜੋ ਸਾਨੂੰ ਮਨਜ਼ੂਰ ਰਹੀ ਹੈ। ਉਹਨਾਂ ਕਿਹਾ ਕਿ ਸ਼ਰੇਆਮ ਸਰਕਾਰ ਵੱਲੋਂ ਕਿਸਾਨਾਂ ਦੀ ਜਮੀਨ ਉੱਤੇ ਕਬਜ਼ਾ ਕੀਤਾ ਜਾ ਰਿਹਾ ਹੈ। ਜਿੱਥੇ ਅਸੀਂ ਸਰਕਾਰ ਦੀ ਇਸ ਪੋਲਸੀ ਦੇ ਬਿਲਕੁਲ ਖਿਲਾਫ ਹਾਂ ਜਿਸ ਕਰਕੇ ਅਸੀਂ ਅੱਜ ਪਿੰਡ ਦੇ ਚਾਰੇ ਪਾਸੇ ਹੋਡਿੰਗ ਲਗਾਏ ਹਨ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿੱਕਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਾਡੇ ਪਿੰਡ ਵਿੱਚ ਨਾ ਆਵੇ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਾ ਕੋਈ ਵੀ ਨਹੀਂ ਮੰਨਦਾ ਸਾਡੇ ਪਿੰਡ ਵਿੱਚ ਪਹੁੰਚਿਆ ਤਾਂ ਉਸ ਦ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ ਜਿਸ ਦੀ ਜਿੰਮੇਦਾਰ ਉਹ ਖੁਦ ਹੋਵੇਗਾ,,, ਉਹਨਾਂ ਕਿਹਾ ਕਿ ਲੈਂਡ ਪੋਲਿੰਗ ਸਕੀਮ ਰੱਦ ਕੀਤੀ ਜਾਵੇ ਚਿੱਪ ਵਾਲੇ ਮੀਟਰ ਪਿੰਡਾਂ ਵਿੱਚ ਨਾ ਲਗਾਏ ਜਾਣ ਜੰਮੂ ਕਟੜਾ ਐਕਸਪ੍ਰੈਸ ਦਾ ਬਕਾਇਆ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ ਝੋਨੇ ਦੇ ਉੱਪਰ ਲੱਗਣ ਵਾਲਾ ਕੱਟ ਬੰਦ ਕੀਤਾ ਜਾਵੇ ਗੰਨੇ ਦਾ ਬਕਾਇਆ ਰਾਸ਼ੀ ਜਲਦ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ ਨਹੀਂ ਤਾਂ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਾਡੇ ਪਿੰਡ ਵਿੱਚ ਦਾਖਲ ਨਾ ਹੋਵੇ। ਇਸ ਮੋਕੇ ਤੇ ਮੱਖਨ ਸਿੰਘ ਪਟਵਾਰੀ ਆਗੂ ਜਮਹੂਰੀ ਕਿਸਾਨ ਸਭਾ ਪੰਜਾਬ,, ਕੁਲਵਿੰਦਰ ਸਿੰਘ ਕਿਸਾਨ ਆਗੂ,,, ਕੁਲਵਿੰਦਰ ਸਿੰਘ ਕਿਸਾਨ ਆਗੂ,, ਪਰਮਿੰਦਰ ਸਿੰਘ ਕਿਸਾਨ ਆਗੂ,, ਸੁਖਬੀਰ ਸਿੰਘ ਕਿਸਾਨ ਆਗੂ,, ਪ੍ਰਿਤਪਾਲ ਸਿੰਘ ਕਿਸਾਨ ਆਗੂ,,, ਬਿਕਰਮਜੀਤ ਸਿੰਘ,,, ਧਰਮਿੰਦਰ ਸਿੰਘ,,, ਸੁਖਵਿੰਦਰ ਸਿੰਘ ਬਿੱਲਾ, ਨਿਰਮਲ ਸਿੰਘ ਮੈਂਬਰ ਪੰਚਾਇਤ,,, ਸੁਨੀਲ ਕੁਮਾਰ ਮੈਂਬਰ ਪੰਚਾਇਤ,,, ਪੁਰਸ਼ੋਤਮ ਕੁਮਾਰ ਮੈਂਬਰ ਪੰਚਾਇਤ ਮੈਂਬਰ ਪੰਚਾਇਤ,,, ਰੋਹਿਤ ਕੁਮਾਰ ਮੈਂਬਰ ਪੰਚਾਇਤ ਮੈਂਬਰ, ਕੁਲਜੀਤ ਕੌਰ ਹਰਜੀਤ ਕੋਰ,,, ਗੁਰਮੀਤ ਕੌਰ,,, ਦਵਿੰਦਰ ਕੌਰ ਨਾਲ ਸਮੂਹ ਪਿੰਡ ਵਾਸੀ ਮੌਕੇ ਤੇ ਉਪਸਥਿਤ ਸਨ।
