ਖੇਤੀਬਾੜੀ ਵਿਕਾਸ ਅਫਸਰ ਅਤੇ ਬਾਗਬਾਨੀ ਵਿਕਾਸ ਅਫਸਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸਬੰਧ ਵਿੱਚ ਸੂਬਾ ਪੱਧਰੀ ਮੀਟਿੰਗ

ਖੇਤੀ ਪੰਜਾਬ ਦੇ ਅਰਥਚਾਰੇ ਦੀ ਰੀੜ ਦੀ ਹੱਡੀ-ਡਾ. ਹਰਮਨਦੀਪ ਸਿੰਘ


ਗੁਰਦਾਸਪੁਰ, 3 ਅਗਸਤ 2025 (ਮੰਨਨ ਸੈਣੀ)– ਖੇਤੀਬਾੜੀ ਅਤੇ ਬਾਗਬਾਨੀ ਵਿਕਾਸ ਅਫਸਰਾਂ ਦੀ ਸਾਂਝੀ ਜਥੇਬੰਦੀ ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ ਪੰਜਾਬ ਵੱਲੋਂ ਖੇਤੀਬਾੜੀ ਵਿਕਾਸ ਅਫਸਰ ਅਤੇ ਬਾਗਬਾਨੀ ਵਿਕਾਸ ਅਫਸਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸਬੰਧ ਵਿੱਚ ਸੂਬਾ ਪੱਧਰੀ ਮੀਟਿੰਗ ਕੀਤੀ ਗਈ। ਜਿਸ ਵਿੱਚ ਸਮੂਹ ਜਿਲਾ ਪ੍ਰਧਾਨ ਅਤੇ ਜਰਨਲ ਸਕੱਤਰਾਂ ਵੱਲੋਂ ਭਾਗ ਲਿਆ ਗਿਆ ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੀ ਡੀ ਐਸ ਏ ਪ੍ਰਧਾਨ ਡਾ ਹਰਮਨਦੀਪ ਸਿੰਘ ਘੁੰਮਣ ਨੇ ਕਿਹਾ ਕਿ ਖੇਤੀ ਪੰਜਾਬ ਦੇ ਅਰਥਚਾਰੇ ਦੀ ਰੀੜ ਦੀ ਹੱਡੀ ਹੈ। ਪਰੰਤੂ ਇਸ ਦੀ ਬਿਹਤਰੀ ਲਈ ਬਣਾਏ ਗਏ ਖੇਤੀਬਾੜੀ ਅਤੇ ਬਾਗਬਾਨੀ ਮਹਿਕਮਿਆਂ ਦੀ ਸਰਕਾਰ ਲਗਾਤਾਰ ਅਣਦੇਖੀ ਕਰ ਰਹੀ ਹੈ। ਉਹਨਾਂ ਦੱਸਿਆ ਕਿ ਖੇਤੀਬਾੜੀ ਮਹਿਕਮੇਂ ਵਿੱਚ ਸਟਾਫ ਦੀ ਬਹੁਤ ਕਮੀਂ ਹੈ ਅਤੇ ਕੁਝ ਜਿਲਿਆਂ ਵਿੱਚ ਤਾਂ ਸਿਰਫ 2 ਜਾਂ 3 ਏ ਡੀ ਓ ਹੀ ਹਨ ਉਨ੍ਹਾਂ ਦੱਸਿਆ ਕਿ ਕੁਲ 934 ਅਸਾਮੀਆਂ ਵਿੱਚੋਂ ਸਿਰਫ 340 ਅਸਾਮੀਆਂ ਹੀ ਭਰੀਆਂ ਹਨ। ਸਰਕਾਰ ਵੱਲੋਂ ਨਵੇਂ ਖੇਤੀਬਾੜੀ ਵਿਕਾਸ ਅਫਸਰਾ ਨੂੰ ਮਈ ਮਹੀਨੇਂ ਦੇ ਨਿਯੁਕਤੀ ਪੱਤਰ ਦਿੱਤੇ ਹੋਏ ਹਨ ਪਰ ਸਟੇਸ਼ਨ ਅਲਾਟ ਕਰਕੇ ਵਿੱਚ ਜੁਆਇੰਨ ਕਰਵਾਉਣਾ ਬਾਕੀ ਹੈ।
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਇਹਨਾਂ ਖੇਤੀਬਾੜੀ ਵਿਕਾਸ ਅਫਸਰ ਨੂੰ ਜਲਦੀ ਜੁਆਇੰਨ ਕਰਵਾਉਣਾ ਚਾਹੀਦਾ ਹੈ ਤਾਂ ਜੋ ਖੇਤੀ ਪਸਾਰ ਅਤੇ ਕੁਆਲਟੀ ਕੰਟਰੋਲ ਦੇ ਅਹਿਮ ਕੰਮ ਪ੍ਰਭਾਵਿਤ ਨਾ ਹੋਵੇ। ਉਹਨਾਂ ਇਹ ਵੀ ਦੱਸਿਆ ਕਿ ਪਰਸੋਨਲ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹਰ ਸਾਲ ਤਰੱਕੀ ਦੇ ਕੇਸ ਵਿਚਾਰੇ ਜਾਣ ਦੇ ਉਲਟ ਕਿਹਾ ਵੱਡੀ ਗਿਣਤੀ ਵਿੱਚ ਖੇਤੀਬਾੜੀ ਵਿਕਾਸ ਅਫਸਰ ਪਦ ਉੱਨਤੀ ਲਈ ਲੋੜੀਦੀ ਸੱਤ ਸਾਲ ਦੀ ਸ਼ਰਤ ਪੂਰੀ ਕਰਕੇ ਵੀ ਤਰੱਕੀ ਨੂੰ ਉਡੀਕ ਰਹੇ ਹਨ। ਸਰਕਾਰ ਵੱਲੋਂ ਪਦਉੱਨਤੀ ਲਈ ਰਿਕਾਰਡ ਮੰਗਵਾਉਣ ਤੋ ਬਾਅਦ ਦੀ ਪ੍ਰਕਿ੍ਰਿਆ ਦੀ ਸੁਸਤ ਰਫਤਾਰ ਕਰਕੇ ਪਦਉੱਨਤੀ ਵਿੱਚ ਦੇਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਇਸ ਵਿੱਚ ਦਖਲ ਦੇ ਕਿ ਪ੍ਰਕਿਰਿਆ ਨੂੰ ਨੇਪਰੇ ਚਾੜੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ 1986 ਤੋਂ ਵੈਟਨਰੀ ਅਫਸਰਾਂ ਦੇ ਬਰਾਬਰ ਮਿਲੀ ਪੇ ਪੇਰਿਟੀ ਮਿਲੀ ਹੋਈ ਹੈ। ਇਸ ਸਬੰਧੀ ਜਥੇਬੰਦੀ ਵੱਲੋਂ ਹਰ ਪੱਧਰ ਸਰਕਾਰ ਨਾਲ ਰਾਬਤਾ ਕਰਕੇ ਆਪਣਾ ਪੱਖ ਜੋਰਦਾਰ ਢੰਗ ਨਾਲ ਰੱਖਿਆ ਜਾ ਰਿਹਾ ਹੈ ਪਰ ਕੁਝ ਅਧਿਕਾਰੀਆਂ ਦੇ ਅੜੀਅਲ ਵਤੀਰੇ ਕਰਕੇ ਮਸਲਾ ਹੱਲ ਨਹੀਂ ਹੋ ਰਿਹਾ। ਉਹਨਾਂ ਦੱਸਿਆਂ ਕਿ ਜਥੇਬੰਦੀ ਵੱਲੋਂ ਇਹਨਾਂ ਸਾਰਿਆਂ ਮਸਲਿਆਂ ਤੇ ਹਰ ਤਰਾਂ ਦੀ ਲੜਾਈ ਲੜੀ ਜਾਵੇਗੀ ਅਤੇ ਜੇਕਰ ਇਹ ਮੰਗਾ। ਪੂਰੀਆ ਨਹੀਂ ਹੁੰਦੀਆਂ ਤਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਡਾ ਸਤਵਿੰਦਰਬੀਰ ਸਿੰਘ, ਜਰਨਲ ਸਕੱਤਰ ਡਾ ਮਨਜਿੰਦਰ ਸਿੰਘ , ਸੂਬਾ ਖਚਾਨਚੀ ਡਾ ਵਿਕਰਾਂਤ ਚੌਧਰੀ, ਸੂਬਾ ਪ੍ਰੈਸ ਸਕੱਤਰ ਡਾਂ ਜਸਪਾਲ ਸਿੰਘ ਧੰਜੂ, ਮੁੱਖ ਬੁਲਾਰਾ ਡਾ ਗੁਰਲਵਲੀਨ ਸਿੰਘ, ਮੀਤ ਪ੍ਰਧਾਨ ਡਾ ਸੁਖਚੈਨ ਸਿੰਘ ਅਤੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਖੇਤੀਬਾੜੀ ਵਿਕਾਸ ਅਫਸਰ ਅਤੇ ਬਾਗਬਾਨੀ ਵਿਕਾਸ ਅਫਸਰ ਮੌਜੂਦ ਸਨ।

Exit mobile version