ਮਾਰਕਫੈੱਡ ਗੁਰਦਾਸਪੁਰ ਨੇ ਖਾਦ ਦੀ ਸਪਲਾਈ ਵਿੱਚ ਬੇਨਿਯਮੀਆਂ ਲਈ ਕੇਸ ਦਰਜ ਕਰਵਾਇਆ

FIR

ਗੁਰਦਾਸਪੁਰ, 28 ਜੁਲਾਈ, 2025 (ਮੰਨਨ ਸੈਣੀ)। ਮਾਰਕਫੈੱਡ ਗੁਰਦਾਸਪੁਰ ਨੇ ਖਾਦ ਦੀ ਸਪਲਾਈ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਇੱਕ ਕੇਸ ਦਰਜ ਕਰਵਾਇਆ ਹੈ। ਇਹ ਮਾਮਲਾ ਥਾਣਾ ਸਿਟੀ ਅੰਦਰ ਦਰਜ ਕਰਵਾਇਆ ਗਿਆ ਹੈ। ਇਹ ਮੁਕੱਦਮਾ ਜ਼ਿਲ੍ਹਾ ਪ੍ਰਬੰਧਕ, ਮਾਰਕਫੈੱਡ, ਗੁਰਦਾਸਪੁਰ ਗੁਰਪ੍ਰੀਤ ਸਿੰਘ ਦੀ ਦਰਖਾਸਤ ਨੰਬਰ ਡੀ.ਐਮ/ਗੁਰਦਾਸਪੁਰ/ਐਫ.ਐਸ.ਈ/25/4862 ਮਿਤੀ 28.07.2025 ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ।

ਕੇਸ ਦੀ ਜਾਣਕਾਰੀ ਅਨੁਸਾਰ, ਮਿਤੀ 26 ਅਤੇ 27 ਜੁਲਾਈ, 2025 ਨੂੰ ਗੁਰਦਾਸਪੁਰ ਰੇਲ ਹੈੱਡ ਵਿਖੇ ਐਨ.ਐਫ.ਐਲ. ਯੂਰੀਆ ਦਾ ਰੈਕ ਲੱਗਿਆ ਸੀ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਖਾਦ ਦੇ ਕਿਸੇ ਵੀ ਰੈਕ ਵਿੱਚੋਂ 60% ਖਾਦ ਦੀ ਸਪਲਾਈ ਸਹਿਕਾਰੀ ਸਭਾਵਾਂ ਨੂੰ ਕੀਤੀ ਜਾਣੀ ਲਾਜ਼ਮੀ ਹੁੰਦੀ ਹੈ।

ਇਸ ਖਾਦ ਰੈਕ ਦੀ ਸਪਲਾਈ ਦਾ ਕੰਮ ਬਲਵਿੰਦਰਜੀਤ ਸਿੰਘ ਪੁੱਤਰ ਅਰਜਨ ਸਿੰਘ, ਪ੍ਰੋਪਰਾਈਟਰ ਮੈਸਰਜ਼ ਗੁਰੂ ਰਾਮ ਦਾਸ ਰਾਈਸ ਐਂਡ ਜਨਰਲ ਮਿੱਲਜ਼, ਪੰਡੋਰੀ ਰੋਡ, ਗੁਰਮੁੱਖ ਸਿੰਘ ਨਗਰ, ਭੱਟੀਆਂ ਦੀ ਜ਼ਿੰਮੇਵਾਰੀ ਸੀ। ਪਰ ਦੋਸ਼ ਹੈ ਕਿ ਠੇਕੇਦਾਰ ਵੱਲੋਂ ਖਾਦ ਦੀ ਪੂਰੀ ਸਪਲਾਈ ਨਹੀਂ ਕੀਤੀ ਗਈ।

ਇਸ ਮਾਮਲੇ ਵਿੱਚ ਧਾਰਾ 318(4), 316(2) ਬੀ.ਐਨ.ਐਸ. ਅਤੇ 07 ਈ.ਸੀ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

Exit mobile version