ਗੁਰਦਾਸਪੁਰ 24 ਜੁਲਾਈ 2025 (ਮੰਨਨ ਸੈਣੀ)। ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵੱਲੋਂ 30 ਜੁਲਾਈ ਨੂੰ ਪੰਜਾਬ ਭਰ ਵਿੱਚ ਟਰੈਕਟਰ ਮਾਰਚ ਕਰਨ ਦੇ ਸੱਦੇ ਦੇ ਸੰਬੰਧ ਵਿੱਚ ਸੰਯੁਕਤ ਕਿਸਾਨ ਮੋਰਚਾ ਗੁਰਦਾਸਪੁਰ ਅਤੇ ਜਮੀਨ ਬਚਾਓ ਸੰਘਰਸ਼ ਕਮੇਟੀ ਪਿੰਡ ਘੁਰਾਲਾ ਦੀ ਸਾਂਝੀ ਮੀਟਿੰਗ ਜਮੀਨ ਬਚਾਓ ਮੋਰਚੇ ਦੇ ਪ੍ਰਧਾਨ ਰਜਿੰਦਰ ਸਿੰਘ ਸੋਨਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ 30 ਜੁਲਾਈ ਦੇ ਟਰੈਕਟਰ ਮਾਰਚ ਦੀ ਵਿਉਤਬੰਦੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੁਖਦੇਵ ਸਿੰਘ ਭਾਗੋਕਾਵਾਂ,ਗੁਲਜਾਰ ਸਿੰਘ, ਬਸੰਤਕੋਟ ਹਰਜੀਤ ਸਿੰਘ ਕਾਹਲੋ, ਅਸ਼ੋਕ ਭਾਰਤੀ, ਰਾਜ ਗੁਰਵਿੰਦਰ ਸਿੰਘ ਲਾਡੀ ,ਮੰਗਤ ਸਿੰਘ ਜੀਵਨ ਚੱਕ, ਗੁਰਮੁਖ ਸਿੰਘ ਖਹਿਰਾ, ਅਜੀਤ ਸਿੰਘ ਹੁੰਦਲ, ਜਗੀਰ ਸਿੰਘ ਸਲਾਚ, ਰਘਬੀਰ ਸਿੰਘ ਚਾਹਲ ,ਗੁਰਦੀਪ ਸਿੰਘ ਮੁਸਤਫਾਬਾਦ ਮੌਜੂਦ ਰਹੇ। ਇਸ ਮੈਕੇਬੁਲਾਰਿਆਂ ਨੇ ਦੋਸ਼ ਲਾਇਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਖਾਹਮਖਾਹਾ ਬਿਨਾਂ ਕਿਸੇ ਲੋੜ ਦੇ ਕਿਸਾਨਾਂ ਤੋਂ ਜਮੀਨ ਖੋਹ ਕੇ ਉਹਨਾਂ ਨੂੰ ਹੱਥਲ ਕਰਨਾ ਚਾਹੁੰਦੀ ਹੈ। ਇਸ ਨੀਤੀ ਦਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੈ ਸਰਕਾਰ । ਫੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਜਮੀਨ ਬਚਾਓ ਸੰਘਰਸ਼ ਕਮੇਟੀ ਪਿੰਡ ਘੁਰਾਲਾ ਦੇ ਸਹਿਯੋਗ ਨਾਲ ਘੁਰਾਲਾ ਅਤੇ ਹੋਰ ਨਾਲ ਦੇ ਪਿੰਡਾਂ ਵਿੱਚ ਗੁਰਦਾਸਪੁਰ ਸ਼ਹਿਰ ਵਿੱਚ ਵੱਡਾ ਟਰੈਕਟਰ ਮਾਰਚ ਕਰੇਗਾ । ਇਸ ਮੌਕੇ ਤੇ ਹੋਰ ਆਗੂ ਵੀ ਸ਼ਾਮਿਲ ਸਨ।
ਲੈਂਡ ਪੂਲਿੰਗ ਨੀਤੀ ਸਹਿਤ ਘੁਰਾਲੇ ਦੀ ਜਮੀਨ ਲੈਣ ਵਿਰੁੱਧ ਐਸਕੇਐਮ 30 ਨੂੰ ਕਰੇਗਾ ਟਰੈਕਟਰ ਮਾਰਚ
