ਪਿੰਡ ਸਿੱਧਵਾਂ ਦੇ ਅਕਾਲੀ ਦਲ ਤੇ ‘ਆਪ’ ਨਾਲ ਜੁੜੇ ਕਈ ਲੋਕ ਕਾਂਗਰਸ ‘ਚ ਸ਼ਾਮਲ, ਵਿਧਾਇਕ ਪਾਹੜਾ ਨੇ ਕੀਤਾ ਸਵਾਗਤ

ਗੁਰਦਾਸਪੁਰ, 25 ਨਵੰਬਰ 2026 (ਮੰਨਨ ਸੈਣੀ)। ਹਲਕਾ ਗੁਰਦਾਸਪੁਰ ਦੇ ਪਿੰਡ ਸਿੱਧਵਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨਾਲ ਜੁੜੇ ਕਈ ਲੋਕ ਆਪਣੀਆਂ ਪਾਰਟੀਆਂ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕੀਤਾ।

ਪ੍ਰੈਸ ਨੂੰ ਜਾਰੀ ਬਿਆਨ ਅਨੁਸਾਰ ਬਰਿੰਦਰਮੀਤ ਪਾਹੜਾ ਦਾ ਦਾਅਵਾ ਹੈ ਕਿ ਹਲਕੇ ਦੇ ਪਿੰਡਾਂ ਵਿੱਚੋਂ ਲੋਕ ਲਗਾਤਾਰ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਨਾਲ ਜੁੜ ਰਹੇ ਹਨ। ਵਿਧਾਇਕ ਪਾਹੜਾ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਅਤੇ ਵਿਰੋਧੀ ਪਾਰਟੀਆਂ ਦੀਆਂ ਨੀਤੀਆਂ ਤੋਂ ਤੰਗ ਆ ਕੇ ਕਾਂਗਰਸ ਨਾਲ ਜੁੜ ਰਹੇ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਇਤਿਹਾਸ ਹਮੇਸ਼ਾ ਲੋਕ ਸੇਵਾ ਅਤੇ ਲੋਕਾਂ ਦੇ ਹਿੱਤਾਂ ਦੀ ਰਾਖੀ ਨੂੰ ਸਮਰਪਿਤ ਰਿਹਾ ਹੈ। ਸੱਤਾ ਵਿੱਚ ਰਹਿੰਦਿਆਂ ਪਾਰਟੀ ਨੇ ਸੂਬੇ ਦੇ ਵਿਕਾਸ ਲਈ ਕਈ ਅਹਿਮ ਕੰਮ ਕਰਵਾਏ, ਜਿਨ੍ਹਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਇਸੇ ਕਰਕੇ ਲੋਕਾਂ ਦਾ ਭਰੋਸਾ ਇੱਕ ਵਾਰ ਫਿਰ ਕਾਂਗਰਸ ਪ੍ਰਤੀ ਵਧ ਰਿਹਾ ਹੈ।

ਪਾਹੜਾ ਨੇ ਇਹ ਵੀ ਕਿਹਾ ਕਿ ਗੁਰਦਾਸਪੁਰ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਪਾਰਟੀ ਲਗਾਤਾਰ ਮਜ਼ਬੂਤ ਹੋ ਰਹੀ ਹੈ ਅਤੇ ਵੱਖ-ਵੱਖ ਪਿੰਡਾਂ ਤੋਂ ਲੋਕ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਤੇ ਰਿਵਾਇਤੀ ਪਾਰਟੀਆਂ ਤੋਂ ਦੁਖੀ ਹੋ ਕੇ ਕਾਂਗਰਸ ਦਾ ਹੱਥ ਫੜ ਰਹੇ ਹਨ।

ਇਸ ਮੌਕੇ ਪਿੰਡ ਸਿੱਧਵਾਂ ਤੋਂ ਮੌਜੂਦਾ ਮੈਂਬਰ ਗੁਰਮੁਖ ਸਿੰਘ, ਹੀਰਾ ਸਿੰਘ, ਪਰਮਵੀਰ ਸਿੰਘ, ਕੁਲਵੰਤ ਸਿੰਘ, ਸਾਬਾ ਮਸੀਹ, ਗੁਲਸ਼ਨ ਕੁਮਾਰ, ਵਿਜੇ ਮਸੀਹ, ਸੁਰਜੀਤ ਰਾਮ ਸੋਨੂੰ, ਕੁਲਵਿੰਦਰ ਕੁਮਾਰ ਦਾਤਾ, ਪ੍ਰੇਮ ਸਿੰਘ, ਹਰਜਿੰਦਰ ਕੁਮਾਰ, ਪੰਨੂ, ਸ਼ਿੰਦਾ ਮਸੀਹ, ਲਖਵਿੰਦਰ ਸਿੰਘ, ਅਮਰੀਕ ਮਸੀਹ, ਦੇਸ ਰਾਜ, ਰੌਕੀ ਮਸੀਹ, ਅਤਰ ਸਿੰਘ ਅਤੇ ਬੀਰੋ ਮਸੀਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ।

Exit mobile version