ਭਾਜਪਾ ਨੇ ਤਰਨਤਾਰਨ ਉਪ-ਚੋਣ ਲਈ ਸੁਰਜੀਤ ਜਿਆਣੀ ਇੰਚਾਰਜ ਤੇ ਕੇ.ਡੀ. ਭੰਡਾਰੀ, ਰਵੀ ਕਰਨ ਕਾਹਲੋਂ ਸਹਿ-ਇੰਚਾਰਜ ਲਗਾਏ

ਚੰਡੀਗੜ੍ਹ, 16 ਜੁਲਾਈ 2025 (ਦੀ ਪੰਜਾਬ ਵਾਇਰ)। ਤਰਨਤਾਰਨ ਵਿਧਾਨਸਭਾ ਉਪ-ਚੋਣ ਦੀ ਤਿਆਰੀ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਨੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਇੰਚਾਰਜ ਨਿਯੁਕਤ ਕੀਤਾ ਹੈ।

ਇਸ ਦੇ ਨਾਲ ਹੀ ਸਾਬਕਾ ਸੀ.ਪੀ.ਐਸ. ਕੇ.ਡੀ. ਭੰਡਾਰੀ ਅਤੇ ਸਾਬਕਾ ਵਿਧਾਇਕ ਰਵੀ ਕਰਨ ਸਿੰਘ ਕਾਹਲੋਂ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ।

Exit mobile version