ਨਸ਼ੇ ਤੇ ਬੇਅਦਬੀ ਦੀ ਲੜਾਈ ਵਿਚ ਭਗਵੰਤ ਮਾਨ ਹੀ ਲਿਆ ਸਕਦੇ ਨੇ ਇਨਸਾਫ਼”-ਲੋਕਾਂ ਨੇ ਦਿੱਤਾ ਵੱਡਾ ਬਿਆਨ
ਕੁਝ ਲੋਕਾਂ ਨੇ ਦੱਸਿਆ ਰਾਜਨੀਤੀ ਸਮੇਂ ਤੇ ਕੀਤਾ ਸਵਾਲ, ਕਿਹਾ ਇਹ ਫੈਸਲੇ ਪਹਿਲ੍ਹਾਂ ਵੀ ਲਏ ਜਾ ਸਕਦੇ ਸਨ
ਚੰਡੀਗੜ੍ਹ / ਡੇਰਾ ਬਾਬਾ ਨਾਨਕ/ ਗੁਰਦਾਸਪੁਰ, ਅਮ੍ਰਿਤਸਰ/ ਬਰਨਾਲਾ 16 ਜੁਲਾਈ 2025 (ਮੰਨਨ ਸੈਣੀ)। ਪੰਜਾਬ ‘ਚ ਨਸ਼ੇ ਅਤੇ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੀ ਚਰਚਾ ਨੂੰ ਲੈਕੇ ਅੱਜ ਲੋਕਾਂ ਅੰਦਰ ਇੱਕ ਨਵਾਂ ਰੂਪ ਵੇਖਣ ਨੂੰ ਮਿਲਿਆ । ਜਦੋਂ ਵੱਖ ਵੱਖ ਜ਼ਿਲ੍ਹਿਆਂ ਦੇ ਵਸਨੀਕਾਂ ਨੇ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ‘ਤੇ ਪੂਰਾ ਭਰੋਸਾ ਜਤਾਇਆ, ਹਾਲਾਂਕਿ ਕੁਝ ਲੋਕਾਂ ਦੀ ਰਾਇ ਵੱਖਰੀ ਸੀ ਪਰ ਉਹ ਨਾਲ ਖੜ੍ਹੇ ਦਿਖਾਈ ਦਿੱਤੇ। ਲੋਕਾਂ ਦਾ ਸਾਫ਼ ਕਹਿਣਾ ਹੈ ਕਿ ਜੇਕਰ ਨਸ਼ਿਆਂ ਦੀ ਜੜ੍ਹ ਨੂੰ ਖਤਮ ਕਰਨਾ ਹੈ ਅਤੇ ਬੇਅਦਬੀ ਵਾਂਗ ਦੇ ਸੰਵੇਧਨਸ਼ੀਲ ਮਾਮਲਿਆਂ ‘ਚ ਇਨਸਾਫ਼ ਲੈ ਕੇ ਆਉਣਾ ਹੈ ਤਾਂ ਇਹ ਸਿਰਫ਼ ਭਗਵੰਤ ਮਾਨ ਦੀ ਆਗੂਈ ‘ਚ ਹੀ ਹੋ ਸਕਦਾ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਭਗਵੰਤ ਮਾਨ ਦਾ ਬੇਬਾਕ ਅਤੇ ਤਿੱਖਾ ਅੰਦਾਜ ਲੋਕਾ ਨੂੰ ਕਾਫ਼ੀ ਪਸੰਦ ਆ ਰਿਹਾ।
ਬੇਅਦਬੀ ਦੇ ਮੁੱਦੇ ‘ਤੇ ਸਰਕਾਰ ਗੰਭੀਰ, ਇਸ ਲਈ ਮੈਂ ਆਮ ਆਦਮੀ ਪਾਰਟੀ ਵਿੱਚ ਹੋਇਆ ਸ਼ਾਮਲ – ਹਰਮੀਤ ਸੰਧੂ
ਤਰਨਤਾਰਨ ਤੋਂ ਆਪਣੇ ਦਰਜਨਾਂ ਸਮਰਥਕਾਂ ਸਮੇਤ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਅੰਦਰ ਸ਼ਾਮਿਲ ਹੋਏ ਸੀਨੀਅਰ ਆਗੂ ਹਰਮੀਤ ਸਿੰਘ ਸੰਧੂ ਨੇ ਪਾਰਟੀ ਵਿੱਚ ਸ਼ਾਮਲ ਹੋਣ ਦੀ ਇੱਕ ਵੱਡੀ ਵਜ੍ਹਾ ਦੱਸਦੇ ਹੋਏ ਕਿਹਾ ਕਿ ਬੇਅਦਬੀ ਦੇ ਮਸਲੇ ‘ਤੇ ‘ਆਪ’ ਸਰਕਾਰ ਬਹੁਤ ਹੀ ਗੰਭੀਰ ਹੈ, ਇਸੇ ਲਈ ਮੈਂ ਆਮ ਆਦਮੀ ਪਾਰਟੀ ਨਾਲ ਜੁੜਿਆ। ਮਾਨ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਲਿਆਉਣਾ ਇਕ ਇਤਿਹਾਸਕ ਫੈਸਲਾ ਹੈ। ਇਸ ਫੈਸਲੇ ਨੇ ਮੈਨੂੰ ਪ੍ਰਭਾਵਿਤ ਕੀਤਾ। ਬੇਅਦਬੀ ਦੀਆਂ ਘਟਨਾਵਾਂ ਖ਼ਿਲਾਫ਼ ਸਖ਼ਤ ਕਾਨੂੰਨ ਲਿਆਉਣਾ ਪੰਜਾਬ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਰੱਖਿਆ ਲਈ ਬਹੁਤ ਜ਼ਰੂਰੀ ਹੈ।
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਾਸ਼ਨ ਦੌਰਾਨ ਬੇਅਦਬੀ ਦੀਆਂ ਘਟਨਾਵਾਂ ਨੇ ਸਿੱਖ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ, ਜਿਸ ਵਿੱਚ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਅਪਰਾਧੀ ਖੁੱਲ੍ਹੇ ਆਮ ਘੁੰਮਦੇ ਰਹੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਬਿੱਲ, 2025 ਪੇਸ਼ ਕਰਕੇ ਸਾਰੇ ਧਰਮਾਂ ਦੇ ਮਾਣ-ਸਤਿਕਾਰ ਨੂੰ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ।
ਗੁਰਦਾਸਪਰ ਦੇ ਪਿੰਡ ਅਲੀਸ਼ੇਰ ਦੇ ਸਰਪੰਚ ਗੁਰਜੀਤ ਕੌਰ,ਨੇ ਕਿਹਾ, “ਸਾਡਾ ਪੰਜਾਬ ਪੀੜਤ ਹੈ – ਨਸ਼ੇ ਨੇ ਨੌਜਵਾਨੀ ਨੂੰ ਖਾਲੀ ਕਰ ਦਿੱਤਾ, ਤੇ ਬੇਅਦਬੀ ਦੇ ਮਾਮਲੇ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੇ ਨੇ। ਪਰ ਸਾਨੂੰ ਲੱਗਦਾ ਹੈ ਕਿ ਮਾਨ ਸਾਹਿਬ ਦੇ ਨੇਤ੍ਰਤਵ ਹੇਠ ਇਹ ਮੁਕੰਮਲ ਤੌਰ ਤੇ ਸੰਭਵ ਹੈ।”
ਇਸੇ ਤਰ੍ਹਾਂ ਅਮੀਪੁਰ ਦੇ ਸਰਪੰਚ ਦਲਜੀਤ ਸਿੰਘ, ਪਿੰਡ ਜੌੜੇ ਦੇ ਸਰਪੰਚ ਨਿਸ਼ਾਨ ਸਿੰਘ, ਬੌਪਾਰਾਏ ਬਲਜੀਤ ਸਿੰਘ, ਖਹਿਰਾ ਕੌਟਲੀ ਦਾ ਸਰਪੰਚ ਜਤਿੰਦਰ ਸਿੰਘ, ਜੀਵਨਵਾਲ ਬੱਬਰੀ ਤੋਂ ਟਿੰਕੂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਭਗਵੰਤ ਮਾਨ ਨੇ ਅਸਲ ਵਿਚ ਲੋਕ ਭਾਵਨਾ ਨੂੰ ਮਹਿਸੂਸ ਕਰਦਿਆਂ ਹੀ ਇਹ ਮਾਮਲਾ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆ। ਇਹ ਬਹੁਤ ਵੱਡਾ ਕਦਮ ਹੈ।”
ਗੁਰਦਾਸਪੁਰ ਤੋਂ ਸਮਾਜ ਸੇਵਕ ਡਾ ਸੰਜੀਵ ਸਰਪਾਲ, ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰਸੱਟ ਗੁਰਦਾਸਪੁਰ ਨੀਰਜ ਸਲਹੋਤਰਾ ਵਿਦਿਆਰਥੀ ਮਨਜੀਤ ਸਿੰਘ ਦਾ ਕਹਿਣਾ ਸੀ, “ਪਿਛਲੇ ਦੋ ਸਾਲਾਂ ‘ਚ ਜੋ ਕਦਮ ਚੁੱਕੇ ਗਏ ਨੇ – ਚਾਹੇ ਨਸ਼ਾ ਵਿਰੋਧੀ ਮੁਹਿੰਮ ਹੋਵੇ ਜਾਂ ਬੇਅਦਬੀ ਦੇ ਮਾਮਲਿਆਂ ‘ਚ ਗੰਭੀਰਤਾ, ਇਹ ਸਾਰੇ ਭਰੋਸਾ ਦਿੰਦੇ ਨੇ ਕਿ ਭਗਵੰਤ ਮਾਨ ਹੀ ਸੱਚੇ ਮਾਇਨੇ ‘ਚ ਪੰਜਾਬੀ ਭਾਵਨਾਵਾਂ ਨੂੰ ਸਮਝਦੇ ਨੇ।”
ਚੰਡੀਗੜ੍ਹ ਦੀ ਸਮਾਜ ਸੇਵਿਕਾ ਰਮਨੀਤ ਕੌਰ ਗਿੱਲ ਨੇ ਕਿਹਾ, “ਅਸੀਂ ਸਿਆਸਤਦਾਨ ਨਹੀਂ, ਪਰ ਮਾਨਵਤਾ ਚਾਹੁੰਦੇ ਹਾਂ। ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਨੇ ਅਸਲ ਵਿਚ ਲੋਕ ਭਾਵਨਾ ਨੂੰ ਮਹਿਸੂਸ ਕਰਦਿਆਂ ਹੀ ਇਹ ਮਾਮਲਾ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆ। ਇਹ ਬਹੁਤ ਵੱਡਾ ਕਦਮ ਹੈ।” ਇਸ ਨਾਲ ਸਾਰੇ ਹੀ ਧਰਮਾਂ ਦੀ ਗੱਲ ਸੁਣੀ ਜਾਵੇਗੀ।
ਅੰਮ੍ਰਿਤਸਰ ਦੇ ਨੌਜਵਾਨ ਸੰਜੇ, ਕਪਿਲ ਚੌਹਾਨ ਨੇ ਕਿਹਾ, “ਅਸੀਂ ਪਹਿਲਾਂ ਕਿਸੇ ਤੇ ਇਤਬਾਰ ਨਹੀਂ ਕੀਤਾ। ਪਰ ਜਦ ਮਾਨ ਸਾਹਿਬ ਨੇ ਕਿਹਾ ਕਿ ‘ਬੇਅਦਬੀ ਕਰਨ ਵਾਲਿਆਂ ਨੂੰ ਛੱਡਿਆ ਨਹੀਂ ਜਾਵੇਗਾ’, ਨਸ਼ਿਆਂ ਤਸਕਰਾਂ ਦੇ ਘਰ ਢਾਏ ਜਾ ਰਹੇ ਹਨ ਤਾਂ ਸਾਨੂੰ ਲੱਗਾ ਕਿ ਇਸ ਬੰਦੇ ਅੰਦਰ ਦਮ ਤਾਂ ਹੈ।”
ਬਰਨਾਲਾ ਦੀ ਅਧਿਆਪਕਾ ਸੁਖਵਿੰਦਰ ਕੌਰ ਨੇ ਦੱਸਿਆ, “ਸਰਕਾਰਾਂ ਨੇ ਆਉਣ ਜਾਣਾ ਹੁੰਦਾ ਹੈ, ਪਰ ਜੇਕਰ ਕਿਸੇ ਨੇ ਸੱਚਮੁੱਚ ਪੰਜਾਬ ਦੇ ਦਰਦ ਨੂੰ ਆਪਣਾ ਦਰਦ ਬਣਾਇਆ ਹੈ ਤਾਂ ਉਹ ਭਗਵੰਤ ਮਾਨ ਨੇ।”
ਉਧਰ ਨਿਰਮਲ ਸਿੰਘ, ਸਰੂਪ ਸਿੰਘ ਗੁਰਦਾਸਪੁਰ ਨੇ ਕਿਹਾ ਕਿ ਬੇਸ਼ਕ ਮਾਨ ਸਰਕਾਰ ਵਲੋਂ ਨਸ਼ੇ ਦੇ ਖਿਲਾਫ਼ ਕੜੇ ਕਦਮ ਚੱਕੇ ਗਏ ਹਨ। ਪਰ ਇਹ ਕਦਮ ਪਹਿਲ੍ਹਾਂ ਕਿਉ ਨਹੀਂ ਚੁੱਕੇ ਗਏ। ਰਾਮ ਸਿੰਘ ਨੇ ਕਿਹਾ ਕਿ ਅੱਜ ਇੰਨੇ ਸਾਲ ਬਾਅਦ ਹੀ ਕਿਉ ਬੇਅਦਬੀ ਦੀ ਗੱਲ ਕਹੀ ਜਾ ਰਹੀ ਹੈ। ਉਨ੍ਹਾਂ ਸਮੇ ਤੇ ਸਵਾਲ ਚੱਕਦੇ ਹੋਏ ਸੱਭ ਰਾਜਨੀਤੀ ਕਰਾਰ ਦਿੱਤਾ ਹੈ।
