ਗੁਰਦਾਸਪੁਰ, 15 ਜੁਲਾਈ 2025 (ਮੰਨਨ ਸੈਣੀ)। ਮੰਗਲਵਾਰ ਨੂੰ ਪ੍ਰਿੰਸੀਪਲ ਡਿੰਪਲ ਸ਼ਰਮਾ ਜੀ ਦੀ ਅਗਵਾਈ ਹੇਠ ਐੱਚ. ਆਰ. ਏ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਵਿਖੇ ਇਨਵੈਸਟਿਚਰ ਸੈਰਾਮਨੀ ਹੋਈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਕੂਲ ਦੇ ਚੇਅਰਮੈਨ ਸ੍ਰੀਮਾਨ ਹੀਰਾਮਨੀ ਅਗਰਵਾਲ ਜੀ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸਕੂਲ ਦੇ ਡਾਇਰੈਕਟਰ ਸ਼੍ਰੀਮਾਨ ਸੱਤਿਆ ਸੇਨ ਅਗਰਵਾਲ ਜੀ ,ਮੈਡਮ ਆਂਚਲ ਅਗਰਵਾਲ ਜੀ, ਮੈਡਮ ਨੀਲੋਫਰ ਜੀ, ਪ੍ਰਿੰਸੀਪਲ ਡਿੰਪਲ ਸ਼ਰਮਾ ਜੀ ਅਤੇ ਮੈਡਮ ਨਵਦੀਪ ਕੌਰ ਜੀ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ – ਮਹਿਮਾਨ ਜੀ ਅਤੇ ਹੋਰ ਮਹਿਮਾਨਾਂ ਵੱਲੋਂ ਜਯੋਤੀ ਜਗਾ ਕੇ ਕੀਤੀ ਗਈ। ਵੱਖ ਵੱਖ ਹਾਊਸ ਦੇ ਕੈਪਟਨ ਅਤੇ ਵਾਈਸ ਕੈਪਟਨ ਦੁਆਰਾ ਮਾਰਚ ਪਾਸ ਕੀਤੀ ਗਈ।
ਇਸ ਤੋਂ ਬਾਅਦ ਮੁੱਖ – ਮਹਿਮਾਨ ਸ੍ਰੀਮਾਨ ਹੀਰਾਮਨੀ ਅਗਰਵਾਲ ਜੀ, ਸ੍ਰੀਮਾਨ ਸੱਤਿਆ ਸੇਨ ਅਗਰਵਾਲ ਜੀ ਨੇ ਹੈੱਡ ਬੁਆਏ ਸ਼ੁਭਮਪ੍ਰੀਤ ਸਿੰਘ ਅਤੇ ਹੈੱਡ ਗਰਲ ਬ੍ਰਹਮਪ੍ਰੀਤ ਕੌਰ ਨੂੰ ਸੈਸ਼ ਪਹਿਨਾਏ। ਫੇਰ ਡੈਫ਼ੋਡਿਲ ਹਾਊਸ ਦੇ ਕੈਪਟਨ ਸਿਮਰਦੀਪ ਕੌਰ ਤੇ ਦਮਨ ਅਤੇ ਵਾਈਸ ਕੈਪਟਨ ਮਾਨਿਆ ਤੇ ਈਸ਼ਾਨ ਨੂੰ ਸੈਸ਼ ਪਹਿਨਾਏ ਗਏ। ਜੈਸਮੀਨ ਹਾਊਸ ਦੇ ਕੈਪਟਨ ਚਿਰਜੀਵਨ ਤੇ ਰੌਸ਼ਨਪ੍ਰੀਤ ਸਿੰਘ ਅਤੇ ਵਾਈਸ ਕੈਪਟਨ ਦਿਵਿਆ ਤੇ ਆਰਵ ਨੂੰ ਸੈਸ਼ ਪਹਿਨਾਏ ਗਏ। ਔਰਕਿਡ ਹਾਊਸ ਦੇ ਕੈਪਟਨ ਵੰਸ਼ਿਕਾ ਤੇ ਕਾਰਤਿਕ ਅਤੇ ਵਾਈਸ ਕੈਪਟਨ ਨਿਧੀ ਤੇ ਮਹਿਕਦੀਪ ਨੂੰ ਸੈਸ਼ ਪਹਿਨਾਏ ਗਏ। ਟਿਊਲਿਪ ਹਾਊਸ ਵਿੱਚ ਕੈਪਟਨ ਵਜੋਂ ਜਪੁਜੀ ਕੌਰ ਤੇ ਗਗਨਦੀਪ ਅਤੇ ਵਾਈਸ ਕੈਪਟਨ ਪ੍ਰੇਰਨਾ ਤੇ ਗੁਰਮਹਿਕ ਨੂੰ ਸੈਸ਼ ਪਹਿਨਾਏ ਗਏ। ਇਸ ਤੋਂ ਬਾਅਦ ਪ੍ਰਿੰਸੀਪਲ ਡਿੰਪਲ ਸ਼ਰਮਾ ਜੀ ਨੇ ਹੈੱਡ ਬੁਆਏ, ਹੈੱਡ ਗਰਲ, ਸਾਰੇ ਹਾਊਸ ਦੇ ਕੈਪਟਨ ਅਤੇ ਵਾਈਸ ਕੈਪਟਨ ਨੂੰ ਸਹੁੰ ਚੁਕਾਈ।
ਇਸ ਮੌਕੇ ਉੱਤੇ ਮੁੱਖ ਮਹਿਮਾਨ ਸ਼੍ਰੀਮਾਨ ਹੀਰਾਮਨੀ ਅਗਰਵਾਲ ਜੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਕੇ ਇੱਕ ਕਾਮਯਾਬ ਇਨਸਾਨ ਬਨਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹੈੱਡ ਬੁਆਏ, ਹੈੱਡ ਗਰਲ, ਕੈਪਟਨ ਅਤੇ ਵਾਈਸ ਕੈਪਟਨ ਨੂੰ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਕਰਨ ਦੀ ਪ੍ਰੇਰਨਾ ਵੀ ਦਿੱਤੀ। ਇਸ ਮੌਕੇ ਉੱਤੇ ਸਕੂਲ ਦੇ ਵਿਦਿਆਰਥੀ ਅਤੇ ਸਟਾਫ਼ ਮੈਂਬਰ ਵੀ ਮੌਜੂਦ ਸਨ।
