ਬਿਨਾਂ ਇਜਾਜ਼ਤ ਭਾਰਤ ਦੀ ਹੱਦ ਪਾਰ ਕਰਨ ਵਾਲਾ ਪਾਕਿਸਤਾਨੀ ਨਾਗਰਿਕ ਕਾਬੂ ਮਾਮਲਾ ਦਰਜ

Nabbed

ਗੁਰਦਾਸਪੁਰ, 15 ਜੁਲਾਈ 2025 (ਮੰਨਨ ਸੈਣੀ)। ਪੰਜਾਬ ਦੇ ਸਰਹੱਦੀ ਇਲਾਕੇ ਗੁਰਦਾਸਪੁਰ ’ਚ ਬੀਐਸਐੱਫ ਦੇ ਜਾਬਾਜ਼ ਜਵਾਨਾਂ ਨੇ ਇਕ ਪਾਕਿਸਤਾਨੀ ਨਾਗਰਿਕ ਨੂੰ ਬਿਨਾਂ ਵਿਜ਼ਾ ਜਾਂ ਪਰਮਿਸ਼ਨ ਦੇ ਭਾਰਤ ਵਿੱਚ ਦਾਖਲ ਹੋਣ ਦੇ ਦੋਸ਼ ਹੇਠ ਕਾਬੂ ਕੀਤਾ ਹੈ।

ਇਹ ਕਾਰਵਾਈ ਚੌਕੀ ਨੰਬਰ 58, ਬਟਾਲਿਅਨ ਬੀਐਸਐੱਫ ਵਲੋਂ ਬੀਓਪੀ ਚੌਤਰਾਂ ਪੋਸਟ ਤੇ ਕੀਤੀ ਗਈ।

ਕਾਬੂ ਕੀਤਾ ਗਿਆ ਵਿਅਕਤੀ ਦੀ ਪਹਿਚਾਨ ਤਨਵੀਰ ਕਲਾਨ ਪੁੱਤਰ ਟਰੀਗਰ, ਨਿਵਾਸੀ ਦੇਨਕਲਾ, ਸ਼ਕਰਗੜ੍ਹ (ਨਰੋਵਾਲ), ਪਾਕਿਸਤਾਨ ਦਾ ਰਹਿਣ ਵਾਲਾ ਹੈ। ਉਸ ਨੇ ਕੋਈ ਵੀ ਅਧਿਕਾਰਕ ਪਰਮਿਸ਼ਨ ਤੋਂ ਬਿਨਾਂ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰੀ, ਜਿਸ ਤਹਿਤ ਉਸ ਤੇ 03- 34-20  ਆਈ.ਪੀ.ਐਕਟ ਅਤੇ 14ਏ ਫਾਰੇਂਨ ਐਕਸਚੇਜ (ਰੈਗੁਲੇਸ਼ਨ) ਐਕਤ 1973 ਦੀ   14 AForeign Exchange (Regulation) Act 1973 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਤਨਵੀਰ ਨੂੰ ਭਾਰਤ ਵਾਲੀ ਸਾਈਡ ‘ਚ ਸ਼ੱਕੀ ਹਾਲਤ ਵਿੱਚ ਕਾਬੂ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਪੁਲਿਸ ਦੀ ਹਿਰਾਸਤ ਵਿੱਚ ਸੌਂਪ ਦਿੱਤਾ ਗਿਆ ਅਤੇ ਮਾਮਲਾ ਦਰਜ ਕੀਤਾ ਗਿਆ। ਮਾਮਲੇ ਦੀ ਤਫਤੀਸ਼ ਅਗਲੇ ਪੱਧਰ ’ਤੇ ਚੱਲ ਰਹੀ ਹੈ।

ਪੁਲਿਸ ਅਤੇ ਸੁਰੱਖਿਆ ਏਜੰਸੀਆਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ ਕਿ ਆਖਿਰਕਾਰ ਤਨਵੀਰ ਭਾਰਤ ਵਿੱਚ ਕਿਸ ਮਕਸਦ ਨਾਲ ਦਾਖਲ ਹੋਇਆ ਸੀ।

Exit mobile version