ਗੁਰਦਾਸਪੁਰ, 12 ਨਵੰਬਰ (ਪੰਜਾਬ ਵਾਇਰ): ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਕੌਮੀ ਸਕੱਤਰ ਪੰਕਜ ਕੁਮਾਰ ਗੁਪਤਾ ਦੇ ਦਸਤਖ਼ਤਾਂ ਹੇਠ 12 ਨਵੰਬਰ 2026 ਨੂੰ ਜਾਰੀ ਹੋਏ ਇਸ ਪੱਤਰ (ਹਵਾਲਾ ਨੰਬਰ AAP-PB/11-26/002) ਵਿੱਚ ਕੁੱਲ 31 ਹਲਕਿਆਂ ਦੇ ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ।
ਇਸ ਸੂਚੀ ਵਿੱਚ ਗੁਰਦਾਸਪੁਰ (ਹਲਕਾ ਨੰਬਰ 4) ਤੋਂ ਰਮਨ ਬਹਿਲ ਨੂੰ ਪਾਰਟੀ ਦੀ ਟਿਕਟ ਦਿੱਤੀ ਗਈ ਹੈ।
ਜ਼ਿਲ੍ਹਾ ਗੁਰਦਾਸਪੁਰ ਦੇ ਹੋਰ ਹਲਕਿਆਂ ਵਿੱਚ ਦੀਨਾ ਨਗਰ ਤੋਂ ਸ਼ਮਸ਼ੇਰ ਸਿੰਘ, ਕਾਦੀਆਂ ਤੋਂ ਗੁਰਿਕਬਾਲ ਸਿੰਘ ਮਾਹਲ ਅਤੇ ਫਤਿਹਗੜ੍ਹ ਚੂੜੀਆਂ ਤੋਂ ਹਰਜੋਬਨਜੀਤ ਸਿੰਘ ਰੰਧਾਵਾ (ਜੋਬਨ ਰੰਧਾਵਾ) ਦੇ ਨਾਂ ਸ਼ਾਮਲ ਹਨ। ਪਠਾਨਕੋਟ ਤੋਂ ਰੋਹਿਤ ਸਿਆਲ ਅਤੇ ਸੁਜਾਨਪੁਰ ਤੋਂ ਸਵਰਨ ਐੱਸ. ਸਲਾਰੀਆ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਸੂਚੀ ਅਨੁਸਾਰ ਹਲਕੇ ਅਤੇ ਉਮੀਦਵਾਰ
- ਸੁਜਾਨਪੁਰ (1) – ਸਵਰਨ ਐੱਸ. ਸਲਾਰੀਆ
- ਪਠਾਨਕੋਟ (3) – ਰੋਹਿਤ ਸਿਆਲ
- ਗੁਰਦਾਸਪੁਰ (4) – ਰਮਨ ਬਹਿਲ
- ਦੀਨਾ ਨਗਰ (5) – ਸ਼ਮਸ਼ੇਰ ਸਿੰਘ
- ਕਾਦੀਆਂ (6) – ਗੁਰਿਕਬਾਲ ਸਿੰਘ ਮਾਹਲ
- ਫਤਿਹਗੜ੍ਹ ਚੂੜੀਆਂ (9) – ਹਰਜੋਬਨਜੀਤ ਸਿੰਘ ਰੰਧਾਵਾ (ਜੋਬਨ ਰੰਧਾਵਾ)
- ਰਾਜਾਸਾਂਸੀ (12) – ਸੋਨੀਆ ਮਾਨ
- ਮਜੀਠਾ (13) – ਤਲਬੀਰ ਸਿੰਘ ਗਿੱਲ
- ਅੰਮ੍ਰਿਤਸਰ ਉੱਤਰੀ (15) – ਕਰਮਜੀਤ ਸਿੰਘ ਰਿੰਟੂ
- ਪੱਟੀ (23) – ਜਸਕੰਵਰ ਸਿੰਘ ਗਿੱਲ (ਜੱਸਾ ਪੱਟੀ)
- ਭੋਲਥ (26) – ਐਡਵੋਕੇਟ ਹਰਸਿਮਰਨ ਸਿੰਘ
- ਕਪੂਰਥਲਾ (27) – ਦਵਿੰਦਰ ਪਾਲ ਸਿੰਘ ਰੰਗਾ
- ਫਗਵਾੜਾ (29) – ਡਾ. ਰਾਜ ਕੁਮਾਰ ਚੱਬੇਵਾਲ
- ਫਿਲੌਰ (30) – ਹਰਜੋਤ ਕੌਰ ਲੋਹਟੀਆ
- ਸ਼ਾਹਕੋਟ (32) – ਬਲਵੀਰ ਸਿੰਘ ਪਾਲਾ ਜਲਾਲਪੁਰ
- ਜਲੰਧਰ ਕੇਂਦਰੀ (35) – ਨਿਤਿਨ ਕੋਹਲੀ
- ਜਲੰਧਰ ਉੱਤਰੀ (36) – ਵਨੀਤ ਧੀਰ
- ਜਲੰਧਰ ਛਾਉਣੀ (37) – ਦੀਪਕ ਬਾਲੀ
- ਆਦਮਪੁਰ (38) – ਪਵਨ ਕੁਮਾਰ ਟੀਨੂੰ
- ਮੁਕੇਰੀਆਂ (39) – ਸਰਬਜੋਤ ਸਿੰਘ ਸਾਬੀ
- ਨਵਾਂਸ਼ਹਿਰ (47) – ਰੌਬੀ ਕੰਗ
- ਚਮਕੌਰ ਸਾਹਿਬ (51) – ਜਸਵੀਰ ਸਿੰਘ ਗੜ੍ਹੀ
- ਖਰੜ (52) – ਪਰਮਿੰਦਰ ਸਿੰਘ ਗੋਲਡੀ
- ਡਾਖਾ (68) – ਡਾ. ਕੇ.ਐੱਨ.ਐੱਸ. ਕੰਗ
- ਜਗਰਾਓਂ (70) – ਸਰਬਜੀਤ ਕੌਰ ਮਾਣੂੰਕੇ
- ਅਬੋਹਰ (81) – ਡਾ. ਸੁਹਾਨੀ ਡੋਡਾ
- ਬੱਲੂਆਣਾ (82) – ਅਮਨਦੀਪ ਸਿੰਘ ‘ਗੋਲਡੀ’ ਮੁਸਾਫ਼ਿਰ
- ਲੰਬੀ (83) – ਰਣਧੀਰ ਸਿੰਘ ਧੀਰਾ ਖੁੱਡੀਆਂ
- ਬਠਿੰਡਾ ਦਿਹਾਤੀ (93) – ਗੋਪਾਲ ਸਿੰਘ
- ਬਰਨਾਲਾ (103) – ਗੁਰਮੀਤ ਸਿੰਘ ਮੀਤ ਹੇਅਰ
- ਸ਼ੁਤਰਾਣਾ (117) – ਵਨਿੰਦਰ ਕੌਰ ਲੂੰਬਾ
