ਡਿਪਟੀ ਕਮਿਸ਼ਨਰ ਨੇ ਸਮੂਹ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਨੂੰ ਡਰਾਫਟ ਵੋਟਰ ਸੂਚੀਆਂ ਦੀਆਂ ਕਾਪੀਆਂ ਅਤੇ ਸਾਫਟ ਕਾਪੀ (ਬਿਨਾਂ ਫੋਟੋ) ਸੌਂਪੀਆਂ
ਗੁਰਦਾਸਪੁਰ, 12 ਨਵੰਬਰ 2026 (ਮੰਨਨ ਸੈਣੀ)। ਮਾਨਯੋਗ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਧਾਰਤ ਸ਼ਡਿਊਲ ਅਨੁਸਾਰ ਯੋਗਤਾ ਮਿਤੀ 01.01.2027 ਦੇ ਅਧਾਰ ‘ਤੇ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਮਰੀ ਰਵੀਜ਼ਨ (ਐੱਸ.ਐੱਸ ਆਰ) ਦੀ ਡਰਾਫਟ ਵੋਟਰ ਸੂਚੀ
(ਸਮੇਤ ਸਰਵਿਸ ਵੋਟਰ ਸੂਚੀ) ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਗਈ।
ਜ਼ਿਲ੍ਹਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਵਲੋਂ ਸਮੂਹ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਨੂੰ ਡਰਾਫਟ ਵੋਟਰ ਸੂਚੀਆਂ ਦੀਆਂ ਕਾਪੀਆਂ ਅਤੇ ਸਾਫਟ ਕਾਪੀ (ਬਿਨਾਂ ਫੋਟੋ) ਸੌਂਪੀਆਂ ਗਈਆਂ ਅਤੇ ਉਨ੍ਹਾਂ ਵਲੋਂ ਸਪੈਸ਼ਲ ਸਮਰੀ ਰਵੀਜ਼ਨ (ਐੱਸ.ਐੱਸ.ਆਰ)ਦੀ ਪ੍ਰਕਿਰਿਆ ਤੋਂ ਜਾਣੂੰ ਕਰਵਾਇਆ ਗਿਆ।
ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 1.1.2027 ਦੇ ਆਧਾਰ ਤੇ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਮਰੀ ਰਵੀਜ਼ਨ ਲਈ ਸ਼ਡਿਊਲ ਜਾਰੀ ਕੀਤਾ ਗਿਆ ਹੈ।ਜਿਸ ਤਹਿਤ ਅੱਜ 12 ਨਵੰਬਰ ਨੂੰ ਸਮੂਹ ਰਾਜਸੀ ਪਾਰਟੀਆਂ ਨੂੰ ਫੋਟੋ ਵੋਟਰ ਸੂਚੀਆਂ ਦੀਆਂ ਕਾਪੀਆਂ ਸੌਂਪੀਆਂ ਗਈਆਂ ਹਨ। 12 ਨਵੰਬਰ ਤੋਂ 12 ਦਸੰਬਰ 2026 ਤਕ ਦਾਅਵੇ ਅਤੇ ਇਤਰਾਜ਼ ਦਿੱਤੇ ਜਾ ਸਕਣਗੇ, 12 ਨਵੰਬਰ ਤੋਂ 12 ਦਸੰਬਰ 2026 ਤੱਕ ਸਵੀਪ ਗਤੀਵਿਧੀਆਂ ਕਰਵਾਈਆਂ ਜਾਣਗੀਆਂ, 14 ਨਵੰਬਰ, 15 ਨਵੰਬਰ ਅਤੇ 29 ਨਵੰਬਰ ਨੂੰ ਸਪੈਸ਼ਲ ਕੈਂਪ ਲੱਗਣਗੇ, 12 ਨਵੰਬਰ ਤੋਂ 28 ਦਸੰਬਰ 2026 ਤੱਕ ਦਾਅਵੇ ਅਤੇ ਇਤਰਾਜ਼ ਡਿਸਪੋਜਲ ਕੀਤੇ ਜਾਣਗੇ, 1 ਦਸੰਬਰ ਤੋਂ 20 ਦਸੰਬਰ ਤੱਕ ਸੁਪਰਚੈਕਿੰਗ ਆਫ ਫਾਰਮ ਕੀਤੇ ਜਾਣਗੇ, 29 ਦਸੰਬਰ ਤੋਂ 2 ਜਨਵਰੀ 2027 ਤੱਕ ਫਾਈਨਲ ਸੂਚੀ ਪ੍ਰਿਟਿੰਗ ਹੋਵੇਗੀ ਅਤੇ 4 ਜਨਵਰੀ 2027 ਨੂੰ ਵੋਟਰ ਸੂਚੀਆਂ ਦੀ ਫਾਈਨਲ ਪਬਲੀਕੇਸ਼ਨ ਕੀਤੀ ਜਾਵੇਗੀ ਅਤੇ ਰਾਜਨੀਤਕ ਪਾਰਟੀਆਂ ਨਾਲ ਮੀਟਿੰਗ ਕੀਤੀ ਜਾਵੇਗੀ।
ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਅੱਗੇ ਕਿਹਾ ਕਿ ਸਮੂਹ ਰਾਜਸੀ ਪਾਰਟੀਆਂ ਨੂੰ ਪਤਾ ਹੈ ਕਿ ਸਪੈਸ਼ਲ ਇੰਟਿਸ਼ਵ ਰਵੀਜ਼ਨ (SIR) 2026 ਦੀ ਪ੍ਰਕਿਰਿਆ ਸਫਲਤਾਪੂਰਵਕ ਮੁਕੰਮਲ ਹੋ ਚੁੱਕੀ ਹੈ। ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਗਈਆਂ ਹਦਾਇਤਾਂ ਅਨੁਸਾਰ ਜੋ ਹਾਲੇ ਤੱਕ ਬਤੌਰ ਵੋਟਰ ਦਰਜ ਨਹੀਂ ਹੋਏ ਜਾਂ ਉਹ ਨੌਜਵਾਨ ਜੋ ਪਹਿਲੀ ਵਾਰ ਵੋਟਰ ਬਣਨ ਦੇ ਯੋਗ ਹੋਏ ਹਨ, ਦੀ ਵੋਟਰ ਰਜਿਸਟ੍ਰੇਸ਼ਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਹੁਣ 1 ਜਨਵਰੀ, 2027 ਦੀ ਯੋਗਤਾ ਮਿਤੀ ਦੇ ਅਧਾਰ ਤੇ ਯੋਗ ਵੋਟਰਾਂ ਦੀ ਰਜਿਸਟ੍ਰੇਸ਼ਨ ਨੂੰ ਸੁਖਾਲਾ ਬਣਾਉਣ ਅਤੇ ਨਾਲ ਹੀ ਆਉਣ ਵਾਲੀਆਂ ਤਿੰਨ ਹੋਰ ਯੋਗਤਾ ਮਿਤੀਆਂ 01 ਅਪ੍ਰੈਲ. 01 ਜੁਲਾਈ ਅਤੇ 01 ਅਕਤੂਬਰ, 2027 ਲਈ ਪਹਿਲਾਂ ਤੋਂ ਅਰਜ਼ੀਆਂ ਪ੍ਰਾਪਤ ਕਰਨ ਦੇ ਉਦੇਸ਼ ਨਾਲ ਚੋਣ ਕਮਿਸ਼ਨ ਵੱਲੋਂ ਯੋਗਤਾ 1 ਜਨਵਰੀ.2027 ਦੇ ਅਧਾਰ ਤੇ ਵੋਟਰ ਸੂਚੀਆਂ ਦੀ ਸਪੈਸ਼ਲ ਸਮਰੀ ਰਵੀਜ਼ਨ (SSR) ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਦੀ ਡਰਾਫਟ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਅੱਜ ਕੀਤੀ ਗਈ ਹੈ। ਡਰਾਫਟ ਵੋਟਰ ਸੂਚੀ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਦੇ ਦਫਤਰਾਂ ਅਤੇ ਬੀ.ਐਲ.ਓਜ਼. ਪਾਸ ਦੇਖਣ ਲਈ ਉਪਲਬਧ ਹੈ। ਸਮੂਹ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਨੂੰ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਫੋਟੋ ਵੋਟਰ ਸੂਚੀ ਦੀ ਹਾਰਡ ਕਾਪੀ, ਸਾਫਟ ਕਾਪੀ (ਬਿਨਾਂ ਫੋਟੋ) ਅਤੇ ਸਰਵਿਸ ਵੋਟਰ ਸੂਚੀ ਮੀਟਿੰਗ ਵਿਚ ਮੁਹੱਈਆ ਕਰਵਾ ਦਿੱਤੀ ਗਈ ਹੈ। ਡਰਾਫਟ ਵੋਟਰ ਸੂਚੀ ਮੁੱਖ ਚੋਣ ਅਫਸਰ, ਪੰਜਾਬ ਜੀ ਦੀ ਵੈੱਬ-ਸਾਈਟ https://www.ceopunjab.gov.in/ ‘ਤੇ ਵੀ ਉਪਲਬਧ ਹੈ।
ਉਨਾ ਦੱਸਿਆ ਕਿ ਡਰਾਫਟ ਵੋਟਰ ਸੂਚੀ ਉਪਰ ਦਾਅਵੇ/ਇਤਰਾਜ਼ (ਫਾਰਮ ਨੰਬਰ 6,7,8) ਮਿਤੀ 12 ਨਵੰਬਰ 2026 ਤੋਂ 11 ਦਸੰਬਰ 2026 ਤੱਕ ਪ੍ਰਾਪਤ ਕੀਤੇ ਜਾਣਗੇ। ਜੇਕਰ ਡਰਾਫਟ ਵੋਟਰ ਸੂਚੀ ਵਿੱਚ ਕਿਸੇ ਵੋਟਰ ਦਾ ਨਾਮ ਦਰਜ ਨਹੀਂ ਹੈ, ਤਾਂ ਉਹ ਆਪਣਾ ਫਾਰਮ ਨੰਬਰ 6 ਭਰ ਕੇ ਆਪਣੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਜਾਂ ਆਪਣੇ ਬੂਥ ਲੈਵਲ ਅਫ਼ਸਰ ਨੂੰ ਦੇ ਸਕਦੇ ਹਨ । ਇਸ ਤੋਂ ਇਲਾਵਾ ਵੇਰਵਿਆਂ ਦੀ ਸੋਧ ਲਈ ਫਾਰਮ ਨੰਬਰ8 ਅਤੇ ਵੋਟ ਦੀ ਕਟੌਤੀ ਲਈ ਫਾਰਮ 7 ਵੀ ਮੌਕੇ ਦੇ ਦਿੱਤਾ ਜਾ ਸਕਦਾ ਹੈ । ਮਿਤੀ 14.ਨਵੰਬਰ 2026 (ਸ਼ਨੀਵਾਰ), 15.ਨਵੰਬਰ 2026 (ਐਤਵਾਰ ) ਅਤੇ 29 ਨਵੰਬਰ 2026 (ਐਤਵਾਰ) ਨੂੰ ਵਿਸ਼ੇਸ ਮੁਹਿੰਮ ਚਲਾਈ ਜਾਵੇਗੀ। ਇਹਨਾਂ ਮਿਤੀਆਂ ਨੂੰ ਸਮੂਹ ਬੂਥ ਲੈਵਲ ਅਫਸਰ (ਬੀ.ਐਲ.ਓ.) ਆਪਣੇ-ਆਪਣੇ ਬੂਥਾਂ ਤੇ ਬੈਠਣਗੇ ਅਤੇ ਬਿਨੇਕਾਰਾਂ ਪਾਸੋਂ ਦਾਅਵੇ/ਇਤਰਾਜ਼ ਪ੍ਰਾਪਤ ਕਰਨਗੇ । ਦਾਅਵੇ/ਇਤਰਾਜਾ ਦਾ ਨਿਪਟਾਰਾ 12 ਨਵੰਬਰ 206 ਤੋ 28 ਦਸੰਬਰ 2026 ਤੱਕ ਕੀਤਾ ਜਾਵੇਗਾ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 04 ਜਨਵਰੀ, 2027 ਨੂੰ ਕੀਤੀ ਜਾਵੇਗੀ।
ਜ਼ਿਲ੍ਹਾ ਗੁਰਦਾਸਪੁਰ ਵਿੱਚ ਪਹਿਲਾਂ 1600 ਪੋਲਿੰਗ ਬੂਥ ਸਨ। ਹੁਣ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੀਤੀ ਗਈ ਰੈਸ਼ਨੇਲਾਈਜੇਸ਼ਨ ਅਨੁਸਾਰ 08 ਪੋਲਿੰਗ ਬੂਥਾਂ ਦਾ ਵਾਧਾ ਹੋਣ ਉਪਰੰਤ ਜ਼ਿਲ੍ਹੇ ਵਿਚ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1608 ਹੈ। ਕੁੱਲ ਵੋਟਰ 12 ਲੱਖ 36 ਹਜ਼ਾਰ 746 ਵੋਟਰ ਹਨ। ਇਸ ਵਿੱਚ ਪੁਰਸ਼ ਵੋਟਰ 6 ਲੱਖ 45 ਹਜ਼ਾਰ 613, ਮਹਿਲਾ ਵੋਟਰ 5 ਲੱਖ 91 ਹਜ਼ਾਰ 113 ਅਤੇ ਥਰਡ ਜੈਂਡਰ 20 ਵੋਟਰ ਹਨ।
ਉਨ੍ਹਾਂ ਸਮੂਹ ਰਾਜਸੀ ਪਾਰਟੀਆਂ ਦੇ ਧਿਆਨ ਵਿਚ ਲਿਆਂਦਾ ਕਿ ਉਕਤ ਵੋਟਰ ਸੂਚੀ ਵਿਧਾਨ ਸਭਾ ਚੋਣਾਂ 2027 ਵਿਚ ਵਰਤੀ ਜਾਣੀ ਹੈ। ਇਸ ਲਈ ਵੋਟਰ ਸੂਚੀ ਦੇ ਹਰੇਕ ਭਾਗ/ਸੈਕਸ਼ਨ/ਪੋਲਿੰਗ ਸਟੇਸ਼ਨਾਂ/ਪਿੰਡਾਂ ਆਦਿ ਦੇ ਨਾਵਾਂ ਅਤੇ VIP Persons (ਮੌਜੂਦਾ/ਸਾਬਕਾ ਐਮ.ਪੀਜ਼., ਐਮ.ਐਲ.ਏਜ਼, ਮੈਂਬਰ ਰਾਜ ਸਭਾ ਅਤੇ ਹੋਰ ਉੱਘੀਆਂ ਸ਼ਖਸ਼ੀਅਤਾਂ ਆਦਿ) ਦੀਆਂ ਵੋਟਾਂ ਜਰੂਰ ਚੈੱਕ ਕਰਵਾ ਲਈਆ ਜਾਣ । ਜੇਕਰ ਕੋਈ ਤਰੁੱਟੀ/ਖਾਮੀ ਸਾਹਮਣੇ ਆਉਂਦੀ ਹੈ ਜਾਂ ਕਿਸੇ ਦੀ ਵੋਟ ਨਹੀਂ ਬਣੀ, ਤਾਂ ਤੁਰੰਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਦੇ ਧਿਆਨ ਵਿਚ ਲਿਆ ਕੇ ਕਾਰਵਾਈ ਸਮੇਂ ਸਿਰ ਕਰ ਲਈ ਜਾਵੇ। ਚੋਣ ਹਲਕੇਵਾਰ ਪੋਲਿੰਗ ਸਟੇਸ਼ਨਾਂ ਤੇ ਲਗਾਏ ਗਏ ਬੂਥ ਲੈਵਲ ਏਜੰਟਾਂ (ਬੀ.ਐਲ.ਏਜ਼) ਨੂੰ ਸਪੈਸ਼ਲ ਸਮਰੀ ਰਵੀਜ਼ਨ ਦੇ ਕੰਮ ਵਿਚ ਬੀ.ਐਲ.ਓਜ਼. ਨੂੰ ਪੂਰਨ ਸਹਿਯੋਗ ਦੇਣ ਲਈ ਕਿਹਾ ਜਾਵੇ, ਤਾਂ ਜੋ ਪਾਰਦਰਸ਼ੀ ਢੰਗ ਨਾਲ ਫਾਈਨਲ ਫੋਟੋ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾ ਸਕੇ।
ਇਸ ਮੌਕੇ ਗੁਰਵਿੰਦਰ ਲਾਲ ਜ਼ਿਲ੍ਹਾ ਸਕੱਤਰ ਕਾਂਗਰਸ ਪਾਰਟੀ, ਜਗਜੀਤ ਸਿੰਘ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ, ਰਾਜਨ ਗੋਇਲ ਜ਼ਿਲ੍ਹਾ ਵਾਈਸ ਪ੍ਰਧਾਨ ਭਾਜਪਾ , ਜੇ ਪੀ ਭਗਤ ਜ਼ੋਨ ਇੰਚਾਰਜ ਬਸਪਾ, ਰੂਪ ਸਿੰਘ ਪੱਡਾ, ਜ਼ਿਲ੍ਹਾ ਸਕੱਤਰ ਸੀਪੀਆਈ (ਐੱਮ) ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਤੇਜਬੀਰ ਸਿੰਘ, ਚੋਣ ਤਹਿਸੀਲਦਾਰ ਮਨਜਿੰਦਰ ਸਿੰਘ ਬਾਜਵਾ, ਕਾਨੂੰਨਗੋ ਸੁਨੀਲ ਕੁਮਾਰ ਵੀ ਮੌਜੂਦ ਸਨ।
