ਚੰਡੀਗੜ੍ਹ, 10 ਨਵੰਬਰ 2026 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਦੇ ਮਾਲ, ਪੁਨਰਵਾਸ ਅਤੇ ਆਫ਼ਤ ਪ੍ਰਬੰਧਨ ਵਿਭਾਗ (ਮਾਲ ਅਮਲਾ-1 ਸ਼ਾਖਾ) ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪ੍ਰਬੰਧਕੀ ਪੱਖਾਂ ਅਤੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਮਾਲ ਵਿਭਾਗ ਦੇ ਤਹਿਸੀਲਦਾਰਾਂ ਦੀਆਂ ਹੇਠ ਦਰਸਾਏ ਅਨੁਸਾਰ ਬਦਲੀਆਂ/ਤੈਨਾਤੀਆਂ ਕੀਤੀਆਂ ਜਾਂਦੀਆਂ ਹਨ। ਇਹ ਹੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਗਏ ਹਨ ਅਤੇ ਤੁਰੰਤ ਲਾਗੂ ਹੋਣਗੇ। ਹੁਕਮਾਂ ‘ਤੇ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ, ਮਾਲ, ਪੰਜਾਬ ਜਸਪ੍ਰੀਤ ਤਲਵਾੜ ਦੇ ਦਸਤਖ਼ਤ ਹਨ।
ਤਹਿਸੀਲਦਾਰ ਦਾ ਨਾਮ — ਕਿਥੋਂ — ਕਿੱਥੇ
- ਜਗਸੀਰ ਸਿੰਘ ਮਿੱਤਲ — ਅਜਨਾਲਾ — ਬਠਿੰਡਾ
- ਅਜੈ ਕੁਮਾਰ — ਮਜੀਠਾ — ਤਰਨਤਾਰਨ
- ਅਰਚਨਾ ਸ਼ਰਮਾ — ਤਰਨਤਾਰਨ — ਜਲੰਧਰ-1
- ਗੁਰਮੁਖ ਸਿੰਘ — ਨਵਾਂ ਸ਼ਹਿਰ — ਫਿਲੌਰ
- ਸਰਵੇਸ਼ ਰਾਜਨ — ਬੰਗਾ — ਨਵਾਂ ਸ਼ਹਿਰ
- ਸਵਪਨਦੀਪ ਕੌਰ — ਜਲੰਧਰ-1 — ਮਜੀਠਾ
- ਗੁਰਪ੍ਰੀਤ ਸਿੰਘ ਢਿੱਲੋਂ — ਐਸ.ਏ.ਐਸ. ਨਗਰ — ਰਾਜਪੁਰਾ
- ਰਮਨ ਕੁਮਾਰ — ਲੁਧਿਆਣਾ (ਪੂਰਬੀ) — ਸੁਨਾਮ
- ਰੇਸ਼ਮ ਸਿੰਘ — ਰਾਏਕੋਟ — ਮੋਗਾ
- ਸੁਖਬੀਰ ਕੌਰ — ਗੁਰੂ ਹਰਸਹਾਏ — ਤਲਵੰਡੀ ਸਾਬੋ
- ਅੰਮ੍ਰਿਤਪਾਲ ਕੌਰ — ਲਹਿਰਾਗਾਗਾ — ਗੁਰੂ ਹਰਸਹਾਏ
- ਕੰਵਲਦੀਪ ਸਿੰਘ ਬਰਾੜ — ਬਠਿੰਡਾ — ਬਾਘਾ ਪੁਰਾਣਾ
- ਮਨਦੀਪ ਸਿੰਘ ਪੁੱਤਰ ਸ੍ਰੀ ਸ਼ਿਵਰਾਜ ਸਿੰਘ — ਰਾਜਪੁਰਾ — ਐਸ.ਏ.ਐਸ. ਨਗਰ
- ਮਨਿੰਦਰ ਸਿੰਘ — ਮੋਗਾ — ਸਬ-ਰਜਿਸਟਰਾਰ, ਪਟਿਆਲਾ
- ਅੰਮ੍ਰਿਤਬੀਰ ਸਿੰਘ — ਸੁਨਾਮ — ਲੁਧਿਆਣਾ (ਪੂਰਬੀ)
- ਗੁਰਪ੍ਰੀਤ ਸਿੰਘ ਪੁੱਤਰ ਸ੍ਰੀ ਹਰਭਜਨ ਸਿੰਘ — ਸਬ-ਰਜਿਸਟਰਾਰ, ਜਲੰਧਰ-1 — ਗਿੱਦੜਬਾਹਾ
- ਗੁਰਪ੍ਰੀਤ ਪੁੱਤਰ ਸ੍ਰੀ ਹਰਮੇਸ਼ ਸਿੰਘ — ਨਕੋਦਰ — ਸੰਗਰੂਰ
- ਅਨੁਦੀਪ ਸ਼ਰਮਾ — ਫਿਲੌਰ — ਚਮਕੌਰ ਸਾਹਿਬ
- ਕੁਲਵਿੰਦਰ ਸਿੰਘ — ਚਮਕੌਰ ਸਾਹਿਬ — ਧੂਰੀ
- ਅਮਿਤ ਕੁਮਾਰ — ਧੂਰੀ — ਅਜਨਾਲਾ
- ਜਤਿੰਦਰਪਾਲ ਸਿੰਘ — ਗਿੱਦੜਬਾਹਾ — ਫਰੀਦਕੋਟ
- ਜਗਤਾਰ ਸਿੰਘ — ਤੈਨਾਤੀ ਲਈ ਉਪਲੱਬਧ — ਖੰਨਾ
- ਲਾਰਸਨ — ਤੈਨਾਤੀ ਲਈ ਉਪਲੱਬਧ — ਰਾਏਕੋਟ
- ਗੁਰਵਿੰਦਰ ਕੌਰ — ਤੈਨਾਤੀ ਲਈ ਉਪਲੱਬਧ — ਖਮਾਣੋਂ
- ਨਵਜੀਵਨ ਛਾਬੜਾਂ — ਤੈਨਾਤੀ ਲਈ ਉਪਲੱਬਧ — ਅੰਮ੍ਰਿਤਸਰ-1
