ਸ੍ਰੀ ਸਨਾਤਨ ਚੇਤਨਾ ਮੰਚ ਦੇ ਧੰਨਤੇਰਸ ਸਮਾਗਮ ਦੌਰਾਨ ਹਨੂੰਮਾਨ ਚੌਂਕ ਵਿੱਚ ਦੀਵੇ ਜਗਾਉਣ ਲਈ ਸ਼ਹਿਰ ਵਾਸੀਆਂ ਨੇ ਦਿਖਾਇਆ ਉਤਸ਼ਾਹ
ਗੁਰਦਾਸਪੁਰ, 7 ਨਵੰਬਰ 2026 (ਮੰਨਨ ਸੈਣੀ)। ਸ੍ਰੀ ਸਨਾਤਨ ਚੇਤਨਾ ਮੰਚ ਵੱਲੋਂ ਧੰਨਤੇਰਸ ਦੇ ਤਿਉਹਾਰ ‘ਤੇ ਹਨੂੰਮਾਨ ਚੌਂਕ, ਗੁਰਦਾਸਪੁਰ ਵਿੱਚ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਖ਼ੂਬਸੂਰਤ ਲਾਈਟਾਂ ਲਗਾ ਕੇ ਅਤੇ 11,000 ਦੀਵੇ ਜਗਾ ਕੇ ਹਨੂੰਮਾਨ ਚੌਂਕ ਨੂੰ ਜਗਮਗ ਕੀਤਾ ਗਿਆ। ਦੇਰ ਰਾਤ ਤੱਕ ਚੱਲੇ ਇਸ ਸਮਾਗਮ ਵਿੱਚ ਆਪਣੇ ਹਿੱਸੇ ਦਾ ਦੀਵਾ ਜਗਾਉਣ ਲਈ ਸ਼ਹਿਰ ਵਾਸੀਆਂ ਵਿੱਚ ਭਰਪੂਰ ਉਤਸ਼ਾਹ ਵੇਖਿਆ ਗਿਆ।
ਸਮਾਗਮ ਵਿੱਚ ਅਦਵੈਤ ਸਵਰੂਪ ਆਸ਼ਰਮ ਦੇ ਸੰਚਾਲਕ ਸਵਾਮੀ ਦਿਵਿਆਨੰਦ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਜਦਕਿ ਸ਼ਹਿਰ ਦੀਆਂ ਹੋਰ ਉੱਘੀਆਂ ਸ਼ਖ਼ਸੀਅਤਾਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਆਪਣੇ-ਆਪਣੇ ਖੇਤਰਾਂ ਵਿੱਚ ਵਿਸ਼ੇਸ਼ ਕੰਮ ਕਰਨ ਅਤੇ ਧਾਰਮਿਕ ਸਮਾਗਮ ਕਰਵਾਉਣ ਵਾਲੀਆਂ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।

ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਦੱਸਿਆ ਕਿ ਸ੍ਰੀ ਸਨਾਤਨ ਚੇਤਨਾ ਮੰਚ ਵੱਲੋਂ ਕਰਵਾਇਆ ਗਿਆ ਇਹ ਲਗਾਤਾਰ ਪੰਜਵਾਂ ਧੰਨਤੇਰਸ ਸਮਾਗਮ ਸੀ। ਉਨ੍ਹਾਂ ਦੱਸਿਆ ਕਿ ਮੰਚ ਪੁਰਾਤਨ ਧਾਰਮਿਕ ਅਤੇ ਸਨਾਤਨੀ ਸੱਭਿਆਚਾਰ ਨਾਲ ਜੁੜੇ ਸਾਲ ਵਿੱਚ ਕਰੀਬ 4 ਸਮਾਗਮ ਕਰਵਾਉਂਦਾ ਹੈ।
ਉੱਧਰ, ਸਵਾਮੀ ਦਿਵਿਆਨੰਦ ਨੇ ਕਿਹਾ ਕਿ ਨੌਜਵਾਨਾਂ ਦਾ ਇਹ ਉਪਰਾਲਾ ਵੇਖ ਕੇ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਹੋਈ ਹੈ, ਕਿਉਂਕਿ ਆਪਣੇ ਧਰਮ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਨਾਲ ਹੀ ਸਮਾਜ ਨੂੰ ਸਹੀ ਦਿਸ਼ਾ ਦਿੱਤੀ ਜਾ ਸਕਦੀ ਹੈ।
ਇਸ ਮੌਕੇ ਪ੍ਰਧਾਨ ਅਨੂ ਗੰਡੋਤਰਾ, ਭਾਰਤ ਗੱਬਾ, ਸੁਭਾਸ਼ ਭੰਡਾਰੀ, ਓਮ ਪ੍ਰਕਾਸ਼ ਸ਼ਰਮਾ, ਜੁਗਲ ਕਿਸ਼ੋਰ, ਵਿਕਾਸ ਮਹਾਜਨ, ਅਨਮੋਲ ਸ਼ਰਮਾ, ਰਾਕੇਸ਼ ਕੁਮਾਰ, ਗਿਰੀਸ਼ ਬਮੋਤਰਾ, ਅਸ਼ੋਕ ਮਹਾਜਨ, ਸੁਰਿੰਦਰ ਮਹਾਜਨ, ਅਮਿਤ ਭੰਡਾਰੀ, ਸੰਜੀਵ ਪ੍ਰਭਾਕਰ, ਹੀਰੋ ਮਹਾਜਨ, ਅਸ਼ੋਕ ਅਰੋੜਾ, ਰਾਜੇਸ਼ ਸਲਹੋਤਰਾ, ਵਿਕਾਸ ਸ਼ਿੰਗਾਰੀ, ਸ਼ੈਲੇਂਦਰ ਭਾਸਕਰ, ਜਲਜ ਅਰੋੜਾ, ਮਮਤਾ ਗੋਇਲ, ਆਸ਼ਾ ਬਮੋਤਰਾ ਅਤੇ ਨਿਖਿਲ ਮਹਾਜਨ ਆਦਿ ਹਾਜ਼ਰ ਸਨ।