ਗੁਰਦਾਸਪੁਰ ਦੇ ਵਾਰਡ ਨੰਬਰ 25 ਵਿੱਚ ਸੀਵਰੇਜ ਦੀ ਸਮੱਸਿਆ ਦਾ ਨਵੀਆਂ ਪਾਈਪਾਂ ਨਾਲ ਹੋਇਆ ਹੱਲ

ਗੁਰਦਾਸਪੁਰ, 5 ਜੁਲਾਈ 2025 (ਦੀ ਪੰਜਾਬ ਵਾਇਰ)। ਸ਼ਹਿਰ ਦੇ ਡਾਕਖਾਨਾ ਚੌਕ ਦੀ ਬੈਕ ਸਾਈਡ ਵਾਰਡ ਨੰਬਰ 25 ਵਿੱਚ ਸੀਵਰੇਜ ਦੀ ਚੱਲ ਰਹੀ ਸਮੱਸਿਆ ਦਾ ਹੁਣ ਹੱਲ ਹੋ ਗਿਆ ਹੈ। ਜਿਸ ਕਾਰਨ ਮਹੱਲੇ ਦੇ ਲੋਕਾਂ ਨੂੰ ਇਕ ਵੱਡੀ ਸਮੱਸਿਆ ਤੋਂ ਰਾਹਤ ਮਿਲੇਗੀ।

ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਪਾਰਸ਼ਦ ਸੁਨੀਤਾ ਮਹਾਜਨ ਅਤੇ ਯੂਥ ਕਾਂਗਰਸ ਗੁਰਦਾਸਪੁਰ ਦੇ ਪ੍ਰਧਾਨ ਨਕੁਲ ਮਹਾਜਨ ਨੇ ਦੱਸਿਆ ਕਿ ਲਗਭਗ ਚਾਰ ਮਹੀਨਿਆਂ ਤੋਂ ਮਹੱਲੇ ਵਿੱਚ ਸੀਵਰੇਜ ਦੀ ਬਲਾਕੇਜ ਦੀ ਵੱਡੀ ਸਮੱਸਿਆ ਚੱਲ ਰਹੀ ਸੀ। ਜਿਸ ਕਾਰਨ ਗੰਦੇ ਪਾਣੀ ਦਾ ਸਹੀ ਢੰਗ ਨਾਲ ਨਿਕਾਸ ਨਹੀਂ ਹੋ ਰਿਹਾ ਸੀ। ਹਾਲਾਂਕਿ ਉਕਤ ਸਮੱਸਿਆ ਬਾਰੇ ਸੀਵਰੇਜ ਵਿਭਾਗ ਨੂੰ ਸੂਚਿਤ ਕਰਨ ਦੇ ਬਾਅਦ ਵੀ ਵਿਭਾਗ ਦੇ ਸਫਾਈ ਕਰਮਚਾਰੀ ਸੀਵਰੇਜ ਦੀ ਸਫਾਈ ਕਰਦੇ ਆ ਰਹੇ ਸਨ, ਪਰ ਇਸ ਦੇ ਬਾਵਜੂਦ ਵੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਸੀਵਰੇਜ ਲਈ ਲਗਾਈਆਂ ਗਈਆਂ ਪਾਈਪਾਂ ਪੁਰਾਣੀਆਂ ਹੋ ਚੁੱਕੀਆਂ ਸਨ, ਜਿਸ ਕਾਰਨ ਪਾਣੀ ਦਾ ਅੱਗੇ ਨਿਕਾਸ ਨਹੀਂ ਹੋ ਰਿਹਾ ਸੀ। ਇਸ ਤੋਂ ਬਾਅਦ ਵਿਭਾਗ ਨੇ ਲੋਕਾਂ ਦੀ ਸਮੱਸਿਆ ਨੂੰ ਦੇਖਦਿਆਂ ਵਾਰਡ ਵਿੱਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ ਨਵੀਆਂ ਪਾਈਪਾਂ ਲਾਈਆਂ ਗਈਆਂ।

ਉਨ੍ਹਾਂ ਨੇ ਉਕਤ ਕੰਮ ਕਰਵਾਉਣ ਲਈ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ, ਸੀਵਰੇਜ ਵਿਭਾਗ ਦੇ ਐਸਡੀਓ ਦੁਰਗਾਦਾਸ ਅਤੇ ਐਕਸਈਅਨ ਦਿਵਤੇਸ਼ ਵਿਰਦੀ ਦਾ ਧੰਨਵਾਦ ਕੀਤਾ।

Exit mobile version