ਅਕਾਲੀ ਦਲ ਨੂੰ ਵੱਡਾ ਹੁਲਾਰਾ: ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਮੁੜ ਪਾਰਟੀ ਵਿਚ ਹੋਏ ਸ਼ਾਮਲ

ਪੁਰਾਣੀ ਟੀਮ ਦੀ ਵਾਪਸੀ ਨਾਲ ’ਨਵਾਂ ਚੁੱਲ੍ਹਾ ਦਲ’ ਦਾ ਭੋਗ ਪਿਆ: ਸੁਖਬੀਰ ਬਾਦਲ

ਸੁਖਬੀਰ ਬਾਦਲ ਨੇ ਕਿਹਾ ਕਿ ਆਉਂਦੇ ਦਿਨਾਂ ਵਿਚ ਹੋਰ ਅਕਾਲੀ ਆਗੂ ਮੁੜ ਆਪਣੀ ਮਾਂ ਪਾਰਟੀ ਅਕਾਲੀ ਦਲ ਵਿਚ ਸ਼ਾਮਲ ਹੋਣਗੇ

ਹਰਿੰਦਰਪਾਲ ਚੰਦੂਮਾਜਰਾ ਨੂੰ ਸਨੌਰ ਤੋਂ ਪਾਰਟੀ ਦਾ ਹਲਕਾ ਇੰਚਾਰਜ ਐਲਾਨਿਆ

ਪਟਿਆਲਾ/ਚੰਡੀਗੜ੍ਹ, 6 ਨਵੰਬਰ 2026 (ਦੀ ਪੰਜਾਬ ਵਾਇਰ)– ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਆਪਣੇ ਪੁੱਤਰ ਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਤੇ ਪੁਨਰ ਸੁਰਜੀਤ ਅਕਾਲੀ ਦਲ ਦੀ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਦੀ ਸਾਰੀ ਲੀਡਰਸ਼ਿਪ ਨਾਲ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਹੇਠ ਮੁੜ ਪਾਰਟੀ ਵਿਚ ਸ਼ਾਮਲ ਹੋ ਗਏ।

ਇਸ ਤੋਂ ਪਹਿਲਾਂ ਸਾਬਕਾ ਐਮ ਪੀ ਤੇ ਉਹਨਾਂ ਦੇ ਪੁੱਤਰ ਤੇ ਪੁਨਰ ਸੁਰਜੀਤ ਦਲ ਦੇ ਵੱਡੀ ਗਿਣਤੀ ਵਿਚ ਆਗੂਆਂ ਨੇ ਪੁਨਰ ਸੁਰਜੀਤ ਦਲ ਤੋਂ ਅਸਤੀਫਾ ਦੇ ਕੇ ਅਕਾਲੀ ਏਕਤਾ ਦਾ ਸੱਦਾ ਦਿੱਤਾ।

ਚੰਦੂਮਾਜਰਾ ਪਰਿਵਾਰ ਨੂੰ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਹਿੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਹਲਕਾ ਸਨੌਰ ਦਾ ਹਲਕਾ ਇੰਚਾਰਜ ਨਿਯੁਕਤ ਕਰਨ ਦਾ ਐਲਾਨ ਕੀਤਾ। ਉਹਨਾਂ ਨੇ ਕਿਸੇ ਵੀ ਕਾਰਨ ਅਕਾਲੀ ਦਲ ਛੱਡ ਕੇ ਗਏ ਅਕਾਲੀ ਆਗੂਆਂ ਨੂੰ ਪੰਥ ਤੇ ਪੰਜਾਬ ਦੀ ਖ਼ਾਤਰ ਮੁੜ ਆਪਣੀ ਮਾਂ ਪਾਰਟੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਆਉਂਦੇ ਦਿਨਾਂ ਵਿਚ ਹੋਰ ਵੀ ਅਜਿਹੇ ਆਗੂ ਮੁੜ ਅਕਾਲੀ ਦਲ ਵਿਚ ਸ਼ਾਮਲ ਹੋਣਗੇ ਤੇ ਉਹਨਾਂ ਕਿਹਾ ਕਿ ਹੁਣ ਨਵਾਂ ਚੁੱਲ੍ਹਾ ਦਲ ਖ਼ਤਮ ਹੋ ਗਿਆ ਹੈ ਤੇ ਅਕਾਲੀ ਦਲ ਪਟਿਆਲਾ ਜ਼ਿਲ੍ਹੇ ਦੀਆਂ ਸਾਰੀਆਂ ਸੀਟਾਂ ਜਿੱਤੇਗਾ।

ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਪੰਜਾਬ ਵਿਰੋਧੀ ਤਾਕਤਾਂ ਦੇ ਖਿਲਾਫ ਪੰਥਕ ਏਕਤਾ ਲਈ ਕੀਤੀਆਂ ਅਪੀਲਾਂ ਤੋਂ ਪ੍ਰਭਾਵਤ ਹਨ। ਉਹਨਾਂ ਨੇ ਮਾਂ ਪਾਰਟੀ ਛੱਡ ਕੇ ਗਏ ਸਾਰੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਵਿਚ ਮੁੜ ਪਰਤ ਆਉਣ। ਪ੍ਰੋ. ਚੰਦੂਮਾਜਰਾ ਨੇ ਇਹ ਵੀ ਸਪਸ਼ਟ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ 2024 ਦੇ ਹੁਕਮਨਾਮੇ ਵਿਚ ਇਹ ਕਿਹਾ ਗਿਆ ਸੀ ਕਿ ਸਾਰੇ ਅਕਾਲੀ ਧੜੇ ਇਕਜੁੱਟ ਹੋਣ। ਉਹਨਾਂ ਕਿਹਾ ਕਿ ਹੁਣ ਅਕਾਲ ਤਖ਼ਤ ਨੇ ਪੰਥਕ ਏਕੇ ਦੀ ਲੋੜ ’ਤੇ ਜ਼ੋਰ ਦਿੱਤਾ ਸੀ।

ਹਰਿੰਦਰਪਾਲ ਚੰਦੂਮਾਜਰਾ ਨੇ ਵੀ ਅਕਾਲੀ ਦਲ ਪ੍ਰਧਾਨ ਨੂੰ ਯਕੀਨੀ ਦੁਆਇਆ ਕਿ ਉਹ ਸਨੌਰ ਵਿਚ ਅਕਾਲੀ ਦਲ ਨੂੰ ਮਜ਼ਬੂਤ ਕਰਨਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹੇਸ਼ਇੰਦਰਪਾਲ ਸਿੰਘ ਗਰੇਵਾਲ, ਤੇਜਿੰਦਰ ਸਿੰਘ ਮਿੱਡੂਖੇੜਾ, ਅਰਵਿੰਦਰ ਖੰਨਾ, ਸੁਰਜੀਤ ਸਿੰਘ ਗੜ੍ਹੀ, ਮੱਖਣ ਸਿੰਘ ਲਾਲਕਾ, ਜਗਮੀਤ ਸਿੰਘ ਹਰਿਆਊ, ਅਮਿਤ ਰਾਠੀ ਅਤੇ ਤੇਜਿੰਦਰਪਾਲ ਸਿੰਘ ਸੰਧੂ, ਜਸਮੇਰ ਸਿੰਘ ਲਾਛੜੂ, ਇੰਦਰਮੋਹਨ ਸਿੰਘ ਬਜਾਜ, ਜਗਮੀਤ ਸਿੰਘ ਹਰਿਆਊ, ਅਮਰਿੰਦਰ ਸਿੰਘ ਬਜਾਜ, ਅਮਿਤ ਸਿੰਘ ਰਾਠੀ, ਅਮਰਜੀਤ ਸਿੰਘ ਪੰਜਰਥ, ਕੁਲਦੀਪ ਸਿੰਘ ਨੱਸੂਪੁਰ, ਹਰਦੇਵ ਸਿੰਘ ਹਰਪਾਲਪੁਰ, ਰਣਬੀਰ ਪੂਨੀਆ, ਕੁਲਦੀਪ ਸਿੰਘ ਤਰਖਾਣਮਾਜਰਾ, ਸੁਖਬੀਰ ਸਿੰਘ ਅਬਲੋਵਾਲ, ਐਡਵੋਕੇਟ ਮੂਸਾ ਖਾਨ, ਪਰਵਿੰਦਰ ਸਿੰਘ ਗਿੱਲ, ਪਲਵਿੰਦਰ ਰਿੰਕੂ, ਜਸਵਿੰਦਰਪਾਲ ਸਿੰਘ ਚੱਢਾ, ਕੈ. ਖੁਸ਼ਵੰਤ ਸਿੰਘ, ਤਜਿੰਦਰਪਾਲ ਸਿੰਘ ਸੰਧੂ, ਸ਼ੇਰ ਸਿੰਘ ਪੰਜੇਟਾ, ਮਹਿੰਦਰ ਸਿੰਘ ਪੰਜੇਟਾ, ਗੁਲਜਾਰ ਸਿੰਘ ਭੁੰਨਰਹੇੜੀ, ਇੰਦਰਮਾਨ ਸਿੰਘ ਭੁੰਨਰਹੇੜੀ, ਕੁੰਦਨ ਸਿੰਘ ਨਾਗਰਾ, ਲਾਲੀ ਮਹਿਮੂਦਪੁਰ, ਅਮਿਤ ਟਿਵਾਣਾ, ਯਸ਼ਪਾਲ ਖੰਨਾ, ਰੈਬੀ ਚੱਢਾ, ਮਹਿੰਦਰ ਕੌਰ, ਗੁਰਵਿੰਦਰ ਸਿੰਘ ਸ਼ਕਤੀਮਾਨ, ਲਾਡੀ ਪੰਜੌਲਾ, ਪ੍ਰੀਤਮ ਸਿੰਘ ਸਨੌਰ, ਗੁਰਜੀਤ ਸਿੰਘ ਉਪਲੀ, ਨਿਰੰਜਨ ਸਿੰਘ ਫੌਜੀ, ਗੁਰਜੰਟ ਸਿੰਘ ਨੂਰਖੇੜੀਆਂ, ਕੁਲਦੀਪ ਸਿੰਘ ਸਮਸ਼ਪੁਰ, ਕੁਲਦੀਪ ਸਿੰਘ ਹਰਪਾਲਪੁਰ, ਨਿਸ਼ਾਨ ਸਿੰਘ ਬ੍ਰਹਮਪੁਰ, ਜਸਵੀਰ ਸਿੰਘ ਈਸਰਹੇੜੀ, ਜਸਵੀਰ ਸਿੰਘ ਲਲੀਨਾ, ਤਰਸੇਮ ਸਿੰਘ ਕੋਟਲਾ, ਰਾਜ ਕੁਮਾਰ ਖਰਾਬਗੜ੍ਹ, ਸੁਰਜੀਤ ਸਿੰਘ ਹਸਨਪੁਰ, ਹਰਵਿੰਦਰ ਸਿੰਘ ਡੰਡੋਆ ਬਲਾਕ ਸੰਮਤੀ, ਕੁਲਦੀਪ ਸਿੰਘ ਚੌਰਾ ਬਲਾਕ ਸੰਮਤੀ ਮੈਂਬਰ, ਪ੍ਰਗਟ ਸਿੰਘ ਜੋਲਾ, ਕਾਰਜ ਸਿੰਘ ਸਮਸ਼ਪੁਰ, ਬਲਬੀਰ ਕੌਰ ਘੁੰਮਣ ਬਹਾਦਰਗੜ੍ਹ, ਜਤਿੰਦਰ ਸਿੰਘ ਪਹਾੜੀਪੁਰ, ਲਾਡੀ ਪਹਾੜੀਪੁਰ, ਤਰਲੋਕ ਸਿੰਘ ਹਾਜੀਪੁਰ, ਲਾਡੀ ਪੂਨੀਆ, ਸੋਮਨਾਥ ਪੰਜੌਲਾ, ਗੁਰਦਰਸ਼ਨ ਗਾਂਧੀ ਨਨਾਨਸੂ, ਅਮਰਜੀਤ ਸਿੰਘ ਨੌਗਾਵਾਂ, ਸੁਰਜੀਤ ਸਿੰਘ ਚਰਾਸੋਂ, ਹਰਜੀਤ ਸਿੰਘ ਸਫੇੜਾ, ਆਕਾਸ਼ਦੀਪ ਸਿੰਘ ਨੌਰੰਗਵਾਲ, ਬਿਕਰਮ ਫਰੀਦਪੁਰ, ਬਿੱਟੂ ਕਸ਼ਵੀ, ਸਤਨਾਮ ਸਿੰਘ ਸੱਤਾ ਯੂਥ ਪ੍ਰਧਾਨ, ਧਰਮਿੰਦਰ ਸਿੰਘ ਭੋਜੋਮਾਜਰੀ, ਜਸ਼ਨਜੋਤ ਚੱਢਾ, ਪਲਵਿੰਦਰ ਰਿੰਕੂ, ਜਸਵਿੰਦਰਪਾਲ ਸਿੰਘ ਚੱਢਾ, ਅਰਜਨ ਸਿੰਘ ਸਨੌਰ, ਭਰਤ ਗੋਇਲ ਸਨੌਰ, ਕ੍ਰਿਸ਼ਨ ਸਿੰਘ ਸਨੌਰ, ਸੁਖਚੈਨ ਸਨੌਰ, ਕਰਨਵੀਰ ਮੰਡੀ, ਤਜਿੰਦਰਪਾਲ ਸਿੰਘ ਖੇੜੀ ਰਨਵਾ, ਵਰਿੰਦਰ ਡਕਾਲਾ, ਜਗਜੀਤ ਸਿੰਘ ਡੰਡੋਆ, ਹਰਚੰਦ ਸਿੰਘ ਮਹਿਮੂਦਪੁਰ, ਜੋਬਨ ਸਿੰਘ ਘੜਾਮ, ਮਨਿੰਦਰ ਸਿੰਘ ਘੜਾਮ, ਸਤਨਾਮ ਸਿੰਘ ਨੰਦਗੜ੍ਹ, ਗੁਰਦੀਪ ਸਿੰਘ ਦੇਵੀਨਗਰ, ਅਵਤਾਰ ਸਿੰਘ ਭਾਂਖਰ, ਜਗਜੀਤ ਸਿੰਘ ਕੌਲੀ, ਗੁਰਚਰਨ ਸਿੰਘ ਕੌਲੀ, ਸੁਰਮੁਖ ਦੌਣਕਲਾਂ, ਗੁਰਦੀਪ ਸਿੰਘ ਸ਼ੇਖੂਪੁਰ ਹਾਜ਼ਰ ਸਨ।

Exit mobile version