ਚੰਡੀਗੜ੍ਹ, 3 ਜੁਲਾਈ 2025 (ਦੀ ਪੰਜਾਬ ਵਾਇਰ)। ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਲੁਧਿਆਣਾ ਵੈਸਟ ਤੋਂ ਜਿੱਤੇ ਵਿਧਾਇਕ ਸੰਜੀਵ ਅਰੋੜਾ ਨੇ ਪੰਜਾਬ ਦੇ ਰਾਜਭਵਨ ਅੰਦਰ ਪੰਜਾਬ ਦੇ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਕੈਬਿਨੇਟ ਅੰਦਰ ਮੰਤਰੀਆਂ ਦਾ ਫੇਰਬਦਲ ਹੋ ਸਕਦਾ ਹੈ।ਸੰਜੀਵ ਅਰੋੜਾ ਰਾਜਸਭਾ ਸਾੰਸਦ ਮੈਂਬਰ ਸਨ ਅਤੇ ਸਾਂਸਦ ਦਾ ਔਹਦਾ ਛੱਡ ਕੇ ਲੁਧਿਆਣਾ ਵੈਸਟ ਤੋਂ ਲੜੇ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਸੰਜੀਵ ਅਰੋੜਾ ਨੇ ਪੰਜਾਬ ਦੇ ਮੰਤਰੀ ਵਜੋਂ ਸਹੁੰ ਚੁੱਕੀ
