ਗੁਰਦਾਸਪੁਰ, 1 ਜੁਲਾਈ 2025 (ਦੀ ਪੰਜਾਬ ਵਾਇਰ)। ਪ੍ਰੈਸ ਕਲੱਬ, ਗੁਰਦਾਸਪੁਰ (ਰਜਿ) ਵੱਲੋਂ ਸਥਾਨਕ ਫਿਸ਼ ਪਾਰਕ ਵਿੱਚ ਵਾਤਾਵਰਨ ਦੀ ਸੰਭਾਲ ਅਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਗਰੀਨ ਐਜੂਕੇਸ਼ਨ ਐੱਨਜੀਓ ਦੇ ਸਹਿਯੋਗ ਨਾਲ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ।
ਪ੍ਰੈਸ ਕਲੱਬ ਦੇ ਬੁਲਾਰਿਆਂ ਨੇ ਕਿਹਾ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਬਣਾਉਣਾ ਜਰੂਰੀ ਹੈ । । ਇਹ ਮੁਹਿੰਮ ਸਮਾਜ ਨੂੰ ਵਧਦੀ ਪ੍ਰਦੂਸ਼ਣ ਅਤੇ ਜੰਗਲਾਂ ਦੀ ਕਟਾਈ ਦੀ ਸਮੱਸਿਆ ਪ੍ਰਤੀ ਜਾਗਰੂਕ ਕਰਨ ਦਾ ਇੱਕ ਕਦਮ ਹੈ । ਗਰੀਨ ਐਜੂਕੇਸ਼ਨ ਦੇ ਪ੍ਰਧਾਨ ਜਨਕ ਰਾਜ ਸ਼ਰਮਾ ਨੇ ਕਿਹਾ ਕਿ ਪ੍ਰੈਸ ਕਲੱਬ ਦਾ ਉਪਰਾਲਾ ਸ਼ਲਾਘਾਯੋਗ ਹੈ ਅਤੇ ਉਨ੍ਹਾਂ ਦਾ ਸੰਗਠਨ ਵਾਤਾਵਰਨ ਬਚਾਉਣ ਦੇ ਹਰ ਯਤਨ ਵਿੱਚ ਵਧ ਚੜ੍ਹ ਕੇ ਸਹਿਯੋਗ ਦੇਵੇਗਾ ।
ਇਸ ਮੌਕੇ ਸਥਾਨਕ ਪੌਦਿਆਂ ਦੀ ਦੇਖਭਾਲ ਅਤੇ ਸੰਭਾਲ ਲਈ ਸਥਾਨਕ ਲੋਕਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ । ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਕੇ ਪੀ ਸਿੰਘ, ਜਨਰਲ ਸਕੱਤਰ ਸੰਜੀਵ ਸਰਪਾਲ, ਅਸ਼ਵਨੀ ਸ਼ਰਮਾ, ਰਣਬੀਰ ਆਕਾਸ਼, ਹਰਮਨਪ੍ਰੀਤ ਸਿੰਘ, ਸੁਨੀਲ ਥਾਣੇਵਾਲੀਆ, ਹਰਦੀਪ ਸਿੰਘ ਠਾਕੁਰ, ਗਗਨ ਬਾਵਾ, ਮੰਨਨ ਸੈਣੀ, ਅਸ਼ੋਕ ਥਾਪਾ, ਦਿਨੇਸ਼ ਕੁਮਾਰ ਤੋਂ ਇਲਾਵਾ ਗਰੀਨ ਐੱਨ ਜੀ ਓ ਦੇ ਪ੍ਰਧਾਨ ਜਨਕ ਰਾਜ ਸ਼ਰਮਾ, ਗਨੇਸ਼, ਰਮੇਸ਼ ਸ਼ਰਮਾ, ਵਿਜੇ ਮਹਾਜਨ ਵੀ ਮੌਜੂਦ ਸਨ ।
