ਸਮਾਜ ਸੇਵਾ ਵਿੱਚ ਮੋਢੀ ਹੈ ਇੰਨਰਵਹੀਲ ਕਲੱਬ -ਬਹਿਲ
ਗੁਰਦਾਸਪੁਰ, 1 ਜੁਲਾਈ 2025 (ਦੀ ਪੰਜਾਬ ਵਾਇਰ)। ਸਿਹਤ ਵਿਭਾਗ ਗੁਰਦਾਸਪੁਰ ਵੱਲੋਂ ਇੰਨਰਵਹੀਲ ਕਲੱਬ ਦੇ ਸਹਿਯੋਗ ਨਾਲ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਡਾਕਟਰ ਡੇ ਮਨਾਇਆ ਗਿਆ । ਸਮਾਗਮ ਦੀ ਸ਼ੁਰੂਆਤ ਕੇਕ ਕੱਟ ਕੇ ਕੀਤੀ ਗਈ। ਡਾਕਟਰਾਂ ਨੂੰ ਪ੍ਰਸ਼ੰਸ਼ਾ ਪੱਤਰ ਅਤੇ ਬੂਟੇ ਦੇ ਕੇ ਸਨਮਾਨਤ ਕੀਤਾ ਗਿਆ । ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਜੀ ਨੇ ਕਿਹਾ ਕਿ ਡਾਕਟਰੀ ਕਿੱਤਾ ਮਨੁੱਖੀ ਸੇਵਾ ਨੂੰ ਸਮਰਪਤ ਹੈ।
ਸਮੂਹ ਡਾਕਟਰਾਂ ਨੂੰ ਆਪਣੀ ਜ਼ਿੰਦਗੀ ਨੂੰ ਵਧੀਆ ਅਤੇ ਸ਼ਾਂਤਮਈ ਢੰਗ ਨਾਲ ਜਿਉਣ ਲਈ ਇਮਾਨਦਾਰੀ,ਤਨਦੇਹੀ ਅਤੇ ਸੇਵਾ ਭਾਵਨਾ ਨਾਲ ਡਿਊਟੀ ਕਰਕੇ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਅੱਜ ਦੀ ਰੁਝੇਵਿਆਂ ਭਰੀ ਜਿੰਦਗੀ ਵਿੱਚ ਗੁੱਸੇ ਨੂੰ ਖਤਮ ਕਰਨ ਅਤੇ ਸ਼ਾਂਤ ਰਹਿਣ ਲਈ ਯਤਨ ਲਾਜਮੀ ਹਨ।

ਕਲੱਬ ਦੀ ਪ੍ਰਧਾਨ ਸ਼੍ਰੀਮਤੀ ਅਰਚਨਾ ਬਹਿਲ ਜੀ ਨੇ ਕਿਹਾ ਕਿ ਸੰਸਥਾ ਵੱਲੋਂ ਸਮਾਜ ਸੇਵਾ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਗਿਆ ਹੈ। ਕੋਰੋਨਾ ਕਾਲ ਵਿੱਚ ਸੰਸਥਾ ਦੇ ਕੰਮ ਦੀ ਚੋਤਰਫਾ ਤਾਰੀਫ ਹੋਈ। ਸੰਸਥਾ ਆਉਣ ਵਾਲੇ ਸਮੇਂ ਵਿੱਚ ਵੀ ਸਮਾਜ ਸੇਵਾ ਵਿੱਚ ਮੋਢੀ ਰਹੇਗੀ ।
ਇਸ ਮੌਕੇ ਡੀਐਮਸੀ ਡਾ. ਰੋਮੀ ਰਾਜਾ, ਜਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਤੇਜਿੰਦਰ ਕੌਰ , ਏਸੀਐਸ ਡਾ. ਲਲਿਤ ਮੋਹਨ , ਐਸਐਮੳ ਡਾਕਟਰ ਅਰਵਿੰਦ ਮਹਾਜਨ, ਡਾਕਟਰ ਗੁਰਪ੍ਰੀਤ ਕੌਰ , ਡਾਕਟਰ ਅੰਕੁਰ ਕੌਸ਼ਲ , ਡਾ. ਮਮਤਾ , ਡਾ. ਵੰਦਨਾ , ਡਾ. ਸੁਚੇਤਨ, ਡਾ. ਰੀਚਾ, ਡਾ. ਵਿਕਾਸ, ਡਾ. ਜੋਸ਼ੀ, ਡਾ. ਸੰਗੀਤਾ, ਡਾ. ਮੈਤਰੀ, ਡਾ. ਸਤਨਾਮ ਸਿੰਘ , ਕਲੱਬ ਮੈਂਬਰ ਡਾਕਟਰ ਚੇਤਨਾ , ਨੀਲਮ ਮਹੰਤ , ਡਾ. ਸੁਰਿੰਦਰ ਕੌਰ, ਡਾ. ਰੋਮਿੰਦਰ ਕਲੇਰ, ਸੋਨੀਆ ਸੱਚਰ , ਡਾ. ਪੂਜਾ, ਆਦਿ ਹਾਜਰ ਸਨ