ਰੈਲੀ ਦੀਆਂ ਤਿਆਰੀਆਂ ਸਬੰਧੀ ਵਿਧਾਇਕਾ ਦੇ ਗ੍ਰਹਿ ਵਿਖੇ ਹੋਈ ਵਿਸ਼ੇਸ਼ ਮੀਟਿੰਗ
ਅਸ਼ੋਕ ਚੌਧਰੀ ਨੇ ਰੈਲੀ ਵਿੱਚ ਪਹੁੰਚਣ ਲਈ ਵਰਕਰਾਂ ਨੂੰ ਕੀਤਾ ਪ੍ਰੇਰਿਤ
ਦੀਨਾਨਗਰ, 2 ਨਵੰਬਰ 2026 (ਮੰਨਨ ਸੈਣੀ)– ਕਾਂਗਰਸ ਪਾਰਟੀ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 4 ਨਵੰਬਰ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਵਿਸ਼ਾਲ ‘ਇਨਸਾਫ਼ ਰੈਲੀ’ ਦੀਆਂ ਤਿਆਰੀਆਂ ਹਿੱਤ ਅੱਜ ਵਿਧਾਇਕਾ ਅਰੁਣਾ ਚੌਧਰੀ ਨੇ ਆਪਣੇ ਹਲਕਾ ਦੀਨਾਨਗਰ ਦੇ ਪ੍ਰਮੁੱਖ ਆਗੂਆਂ ਨਾਲ ਵਿਚਾਰਾਂ ਕੀਤੀਆਂ ਅਤੇ ਰੈਲੀ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਅਤੇ ਯੂਥ ਆਗੂ ਅਭਿਨਵ ਚੌਧਰੀ ਵੀ ਮੌਜੂਦ ਸਨ।
ਅਰੁਣਾ ਚੌਧਰੀ ਨੇ ਦੱਸਿਆ ਕਿ ਪਾਰਟੀ ਵੱਲੋਂ 4 ਨਵੰਬਰ ਨੂੰ ਸੰਗਰੂਰ ਵਿਖੇ ਵੱਡੀ ਰੈਲੀ ਕੀਤੀ ਜਾ ਰਹੀ ਹੈ। ਜਿਸ ਵਿੱਚ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਸ਼੍ਰੀ ਰਾਹੁਲ ਗਾਂਧੀ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਰੈਲੀ ਦਾ ਉਦੇਸ਼ ਪੰਜਾਬ ਅੰਦਰ ਵਿਗੜਦੀ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਵਰਗੇ ਅਹਿਮ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾ ਕੇ ‘ਆਪ’ ਸਰਕਾਰ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਪੇਸ਼ ਕਰਨਾ ਹੈ। ਇਸਦੇ ਨਾਲ ਹੀ ਰੈਲੀ ਜ਼ਰੀਏ ਆਗਾਮੀ ਵਿਧਾਨ ਸਭਾ ਚੋਣਾਂ ਦਾ ਵਿਗੁਲ ਵੀ ਵਜਾ ਦਿੱਤਾ ਜਾਵੇਗਾ ਅਤੇ ਕਾਂਗਰਸ ਪਾਰਟੀ ਸ਼੍ਰੀ ਰਾਹੁਲ ਗਾਂਧੀ ਦੇ ਚਿਹਰੇ ਨਾਲ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲੜਣ ਦੀਆਂ ਤਿਆਰੀਆਂ ਆਰੰਭ ਦੇਵੇਗੀ। ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਇਸ ਦੌਰਾਨ ਪਾਰਟੀ ਦੇ ਜ਼ੋਨ ਇੰਚਾਰਜਾਂ ਅਤੇ ਪ੍ਰਮੁੱਖ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਉਂਦਿਆਂ ਵੱਧ ਤੋਂ ਵੱਧ ਵਰਕਰ ਲੈ ਕੇ ਸੰਗਰੂਰ ਰੈਲੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰੈਲੀ ਦੀ ਸਫ਼ਲਤਾ ਵਿਰੋਧੀਆਂ ਨੂੰ ਢਾਅ ਲਾਏਗੀ ਅਤੇ ਸੱਤਾਧਾਰੀ ਪਾਰਟੀ ਲਈ ਇਹ ਕਈ ਤਰ੍ਹਾਂ ਦੀਆਂ ਚਿੰਤਾਵਾਂ ਪੈਦਾ ਕਰੇਗੀ। ਉਨ੍ਹਾਂ ਕਾਂਗਰਸੀ ਵਰਕਰਾਂ ’ਚ ਜੋਸ਼ ਭਰਦਿਆਂ ਕਿਹਾ ਕਿ ਇਸ ਵਾਰ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਦਾ ਆਉਣਾ ਯਕੀਨੀ ਹੈ ਪਰ ਰੈਲੀ ਦੀ ਸਫ਼ਲਤਾ ਵਰਕਰਾਂ ਦਾ ਮਨੋਬਲ ਹੋਰ ਉੱਚਾ ਕਰੇਗੀ, ਇਸ ਲਈ ਸਾਰੇ ਵਰਕਰ ਹੁੰਮ ਹੁੰਮਾਂ ਕੇ ਰੈਲੀ ਵਿੱਚ ਜ਼ਰੂਰ ਪਹੁੰਚਣ। ਇਸ ਮੌਕੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਕੌਂਸਲਰ ਜਗਰੂਪ ਰੰਧਾਵਾ, ਵਾਈਸ ਚੇਅਰਮੈਨ ਰਮੇਸ਼ ਚੰਦਰ ਬਸਤੀ ਵਿਕਾਸ ਨਗਰ, ਵਰਿੰਦਰ ਸਿੰਘ ਨੌਸ਼ਹਿਰਾ, ਪ੍ਰਸ਼ੋਤਮ ਪੱਪਾ ਚੌਂਤਾ, ਮਨੀਸ਼ ਕਪੂਰ ਗਾਂਧੀਆਂ, ਅੰਮ੍ਰਿਤ ਸੰਧੂ, ਭੁਪਿੰਦਰ ਸਿੰਘ ਸੇਖਵਾਂ, ਲੱਕੀ ਰੰਧਾਵਾ, ਵਰਿੰਦਰ ਭਿੰਦਾ ਦੋਰਾਂਗਲਾ, ਕੁਲਦੀਪ ਮੱਟਮ, ਸੁਭਾਸ਼ ਮੇਘੀਆਂ, ਹੀਰਾ ਲਾਲ ਪੱਖੋਵਾਲ, ਡਾ. ਰਾਜ ਕੁਮਾਰ ਕਲੀਜਪੁਰ, ਠਾਕੁਰ ਰਵਿੰਦਰ ਕੁਮਾਰ, ਅਜੇ ਪਾਲ ਮਕੌੜਾ, ਅਵਿੰਦਰ ਸਿੰਘ ਟਿੰਕੂ ਕਾਹਲੋਂ, ਬਲਦੇਵ ਸੁਲਤਾਨੀ, ਰਾਮ ਸਿੰਘ ਮਜੀਠੀ, ਬੀਰਾ ਸਿੱਧਪੁਰ, ਮਲਕੀਤ ਭੂੰਡੇਵਾਲ, ਗੁਰਬਚਨ ਸਿੰਘ ਸੀਓਵਾਲ, ਲਵਲੀ ਸਾਹੋਵਾਲ, ਸਾਬੂ ਲਖਣਪਾਲ, ਹਰਦੇਵ ਸਿੰਘ ਮੁੰਨਣਾਵਾਲੀ, ਡਾ. ਸਰਜੀਵਨ ਤਲਵੰਡੀ, ਸ਼ਾਮ ਸੁੰਦਰ ਲੱਕੀ, ਮਨਦੀਪ ਵਾਲੀਆ ਕਲੀਜਪੁਰ ਅਤੇ ਵਿਸ਼ਵਾਮਿੱਤਰ ਅਵਾਂਖਾ ਤੋਂ ਇਲਾਵਾ ਵੱਡੀ ਗਿਣਤੀ ’ਚ ਵਰਕਰ ਹਾਜ਼ਰ ਸਨ।
