ਅੰਤਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਐਸ.ਐਸ.ਐਮ ਕਾਲਜ ਦੀਨਾਨਗਰ ਵਿਖੇ ਜਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ।

ਨਸ਼ੇ ਸਾਡੀ ਸ਼ਰੀਰਕ ਅਤੇ ਮਾਨਸਿਕ ਸਿਹਤ ਦੋਵਾਂ ਲਈ ਹਾਨੀਕਾਰਕ ਹਨ: ਜਸਪਿੰਦਰ ਸਿੰਘ ਭੁੱਲਰ,ਆਈ.ਏ.ਐਸ

ਦੀਨਾਨਗਰ , 26 ਜੂਨ 2025 (ਦੀ ਪੰਜਾਬ ਵਾਇਰ)। ਅੰਤਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਐਸ.ਐਸ.ਐਮ ਕਾਲਜ ਦੀਨਾਨਗਰ ਵਿਖੇ ਜਿਲ੍ਹਾ ਸਿੱਖਿਆ ਅਫਸਰ ਰਾਜੇਸ਼ ਕੁਮਾਰ ਸ਼ਰਮਾ ਅਤੇ ਜਿਲ੍ਹਾ ਗਾਈਡੈਂਸ ਕਾਊਸਲਰ ਪਰਮਿੰਦਰ ਸਿੰਘ ਸੈਣੀ ਦੇ ਪ੍ਰਬੰਧਾ ਹੇਠ ਜਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ। ਮੁੱਖ ਮਹਿਮਾਨ ਜਸਪਿੰਦਰ ਸਿੰਘ ਭੁੱਲਰ, ਆਈ.ਏ.ਐਸ ,ਉਪ ਮੰਡਲ ਮੈਜਿਸਟਰੇਟ ਦੀਨਾਨਗਰ ਵੱਲੋਂ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਜਸਪਿੰਦਰ ਸਿੰਘ ਭੁੱਲਰ, ਆਈ.ਏ.ਐਸ ਜੀ ਵੱਲੋਂ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਨਸ਼ੇ ਸਾਡੀ ਸ਼ਰੀਰਕ ਅਤੇ ਮਾਨਸਿਕ ਸਿਹਤ ਦੋਵਾਂ ਲਈ ਹਾਨੀਕਾਰਕ ਹਨ ।

ਇਹ ਧਾਰਨਾ ਵਿੱਚ ਕੋਈ ਸਚਾਈ ਨਜਰ ਨਹੀਂ ਆਉਂਦੀ ਕਿ ਕਿਸੇ ਨੇ ਜਬਰਦਸਤੀ ਨਸ਼ਾ ਕਰਵਾ ਦਿੱਤਾ , ਨਸ਼ਾ ਕਰਨ ਦੇ ਆਦੀ ਲੋਕ ਅਕਸਰ ਇਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਹਨ । ਸਾਨੂੰ ਸਾਰਿਆਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾ ਬਾਰੇ ਜਾਣ ਕੇ ਇਹਨਾਂ ਤੋਂ ਆਪਣੇ ਆਪ ਅਤੇ ਆਪਣੇ ਸਕੇ ਸਬੰਧੀਆਂ ਨੂੰ ਬਚਾਉਣ ਦੀ ਲੋੜ ਹੈ । ਇਸ ਸਭ ਲਈ ਸਾਨੂੰ ਆਪਣੇ ਨਿਤ ਦੇ ਜੀਵਨ ਨੂੰ ਇਕ ਅਨੁਸ਼ਾਸਨ ਵਿੱਚ ਬੰਨਕੇ ਰੱਖਦਿਆਂ ਆਪਣੇ ਕੰਮ ਕਾਜ ਵੱਲ ਸੇਧਤ ਹੋਣਾ ਪਵੇਗਾ। ਇਸ ਮੌਕੇ ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਂਸ ਕਾਊਸਲਰ ਨੇ ਸਾਰਿਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਦੀ ਰਹਿਨੁਮਾਈ ਹੇਠ ਸਿੱਖਿਆ ਵਿਭਾਗ ਵੱਲੋਂ ਰੋਜਗਾਰ ਵਿਭਾਗ , ਐਨ.ਸੀ.ਸੀ ਵਿਭਾਗ,ਖੇਡ ਵਿਭਾਗ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਮਿਲ ਕੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਮਿਸ਼ਨ ਉਮੀਦ ਤਹਿਤ ਮੁਫਤ ਕੋਚਿੰਗ ਦਾ ਪ੍ਰਬੰਧ ਕੀਤਾ ਗਿਆ ਹੈ , ਜਿਸ ਵਿੱਚ ਸਿਵਲ ਸਰਵਸਿਜ , ਪੀ.ਸੀ.ਐਸ ,ਫੌਜ ਅਤੇ ਪੁਲਿਸ ਦੀ ਭਰਤੀ ਦੀ ਮੁਫਤ ਕੋਚਿੰਗ ਦਿੱਤੀ ਜਾ ਰਹੀ ਹੈ ਅਤੇ ਨੌਜਵਾਨਾਂ ਨੂੰ ਖੇਡਾਂ ਅਤੇ ਵੱਖ ਵੱਖ ਕਲਾਂ ਦੀਆਂ ਗਤੀਵਿਧੀਆਂ ਨਾਲ ਜੋੜਿਆਂ ਜਾ ਰਿਹਾ ਹੈ ਤਾਂ ਜੋ ਉਹਨਾਂ ਦਾ ਸਰਵ ਪੱਖੀ ਵਿਕਾਸ ਹੋ ਸਕੇ। ਪ੍ਰੋਫੇਸਰ ਸੋਨੂੰ ਅਤੇ ਉਸ ਦੀ ਟੀਮ ਵੱਲੋਂ ਸ਼ਮਾ ਰੋਸ਼ਨ ਕਰਨ ਮੌਕੇ ਮੰਤਰ ਉਚਾਰਨ ਉਪਰੰਤ ਸ਼ਬਦ ਗਾਇਨ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਨਸ਼ਿਆਂ ਤੋ ਬਚਣ ਲਈ ਪ੍ਰਭਾਵਸ਼ਾਲੀ ਗੀਤ ਗਾਇਆ ।

ਪ੍ਰਿੰਸੀਪਲ ਡਾ. ਆਰ.ਕੇ.ਤੁੱਲੀ ਵੱਲੋਂ ਪ੍ਰੋਫੈਸਰ ਪ੍ਰਬੋਧ ਗਰੋਵਰ ਡੀਨ ਸਟੂਡੈਂਟਸ ਵੈਲਫੇਅਰ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਪ੍ਰੋਫੈਸਰ ਸਬੀਰ ਰਗਵੋਤਰਾ, ਪ੍ਰੋਫੇਸਰ ਸ਼ਿਦਰ ਕੌਰ, ਪ੍ਰੋਫੇਸਰ ਕੰਵਲਜੀਤ ਕੌਰ, ਪ੍ਰੋਫੋਸਰ ਅਮਿਤ ਕੁਮਾਰ, ਪ੍ਰੋਫੈਸਰ ਸਰਬਜੀਤ,ਸਰਕਾਰੀ ਕਾਲਜ ਗੁਰਦਾਸਪੁਰ , ਐਸ.ਐਸ.ਐਮ ਕਾਲਜ ਦੀਨਾਨਗਰ, ਆਰੀਆ ਸਕੂਲ ਦੀਨਾਨਗਰ ਦੇ ਐਨ.ਸੀ.ਸੀ ਕੈਡਿਟ, ਹਿਮਾਲੀਆ ਨਰਸਿੰਗ ਕਾਲਜ ਗੁਰਦਾਸਪੁਰ ਦੇ ਵਿਦਿਆਰਥੀ ,ਡਾਈਟ ਗੁਰਦਾਸਪੁਰ ਦੇ ਵਿਦਿਆਰਥੀ ਅਤੇ ਅਧਿਆਪਕ ਤਰਨਜੋਤ ਕੌਰ, ਸਵਿਤਾ ਰਾਣੀ , ਵੰਦਨਾ ਗੁਪਤਾ ਸਮੇਤ 550 ਤੋਂ ਵਧੇਰੇ ਵਿਦਿਆਰਥੀ ਹਾਜਰ ਸਨ।

Exit mobile version