ਗੁਰਦਾਸਪੁਰ, 23 ਜੂਨ 2025 (ਦੀ ਪੰਜਾਬ ਵਾਇਰ)। ਲੁਧਿਆਣਾ ਪੱਛਮੀਂ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਸੰਜੀਵ ਅਰੋੜਾ ਦੀ ਹੋਈ ਜਿੱਤ ਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਸਾਬਕਾ ਉੱਪ ਚੇਅਰਮੈਨ ਜਗਦੀਸ਼ ਧਾਰੀਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਜਿੱਤ 27 ਦੀਆਂ ਵਿਧਾਨ ਸਭਾ ਚੋਣਾਂ ਅੰਦਰ ਆਮ ਆਦਮੀ ਪਾਰਟੀ ਦੇ ਸੂਬੇ ਵਿਚ ਮੁੜ ਸੱਤਾ ਵਿਚ ਆਉਣ ਦਾ ਸੰਕੇਤ ਹੈ।
ਇਸ ਮੌਕੇ ਜਗਦੀਸ਼ ਧਾਰੀਵਾਲ ਨੇ ਕਿਹਾ ਕਿ ਲੁਧਿਆਣਾ ਪੱਛਮੀਂ ਹਲਕੇ ਦੇ ਲੋਕਾਂ ਨੇ ਇੱਕ ਇਮਾਨਦਾਰ ਤੇ ਨੇਕ ਇਨਸਾਨ ਨੂੰ ਚੁਣ ਕੇ ਸਹੀ ਫੈਸਲਾ ਲਿਆ ਜਿਸ ਨਾਲ ਆਉਣ ਵਾਲੇ ਸਮੇਂ ਅੰਦਰ ਇਹ ਹਲਕਾ ਵਿਕਾਸ ਪੱਖੋ ਹੋਰ ਤਰੱਕੀ ਕਰੇਗਾ ਕਿਉਕਿ ਸ਼੍ਰੀ ਸੰਜੀਵ ਅਰੋੜਾ ਆਪਣੇ ਲੋਕਾ ਤੇ ਹਲਕੇ ਦੇ ਲੋਕਾਂ ਲਈ ਬੇਹੱਦ ਲਗਾਵ ਰਖੱਦੇ ਨੇ ਇਸ ਮੌਕੇ ਜਗਦੀਸ਼ ਧਾਰੀਵਾਲ ਸਮੁੱਚੇ ਹਲਕੇ ਦੇ ਵੋਟਰਾਂ ਦਾ ਇਸ ਜਿੱਤ ਲਈ ਧੰਨਵਾਦ ਕੀਤਾ ਅਤੇ ਉਹਨਾਂ ਸਾਰੇ ਸੀਨੀਅਰ ਆਗੂ ਸਹਿਬਾਨ ਤੇ ਹੋਰਨਾਂ ਸਾਥੀਆ ਤੇ ਅਹੁਦੇਦਾਰ ਸਹਿਬਾਨ ਨੂੰ ਵੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਇਹ ਜਿੱਤ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਜੀ ਮਾਨ ਵੱਲੋ ਕੀਤੇ ਜਾ ਰਹੇ ਲੋਕ ਪੱਖੀ ਵਿਕਾਸ ਤੇ ਕੰਮਾ ਤੇ ਮੋਹਰ ਇਸ ਲਈ ਲੋਕਾਂ ਨੇ ਆਪਣੇ ਮਨ ਹੁਣ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਬਣਾ ਲਏ ਨੇ ਜਿਸ ਦੀ ਮਿਸਾਲ ਇਸ ਚੋਣ ਦੀ ਜਿੱਤ ਤੋਂ ਮਿਲਦੀ ਹੈ
