ਚੰਡੀਗੜ੍ਹ, 31 ਮਈ 2025 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਆਪਣੀ ਸੰਗਠਨਿਕ ਰਚਨਾ ਵਿੱਚ ਵੱਡਾ ਬਦਲਾਅ ਕਰਦਿਆਂ ਨਵੇਂ ਚਿਹਰਿਆਂ ਨੂੰ ਅਹੰਮ ਜ਼ਿੰਮੇਵਾਰੀਆਂ ਸੌਂਪੀਆਂ ਹਨ। ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਸਬੰਧੀ ਟਵੀਟ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ “ਅਸੀਂ ਅਹੁਦੇ ਨਹੀਂ ਵੰਡੇ, ਸਗੋਂ ਸੰਕਲਪ ਵੰਡੇ ਹਨ।” ਉਨ੍ਹਾਂ ਦੇ ਅਨੁਸਾਰ, ਇਹ ਸਿਰਫ਼ ਇੱਕ ਰੀ-ਸ਼ਫਲ ਨਹੀਂ, ਸਗੋਂ ਪੰਜਾਬ ਵਿਚ ਅਗਲੇ 25 ਸਾਲਾਂ ਦੀ ਰਾਜਨੀਤਕ ਯਾਤਰਾ ਦੀ ਨੀਂਹ ਰੱਖੀ ਜਾ ਰਹੀ ਹੈ।
ਆਮ ਆਦਮੀ ਪਾਰਟੀ ਨੇ ਪੰਜਾਬ ਸੰਗਠਨ ਵਿੱਚ ਕੀਤਾ ਵੱਡਾ ਫੇਰਬਦਲ, ਮਨੀਸ਼ ਸਿਸੋਦੀਆ ਨੇ ਦਿੱਤਾ ਬਿਆਨ — “ਇਹ ਅਹੁਦੇ ਨਹੀਂ, ਸੰਕਲਪ ਦੀ ਵੰਡ ਹੈ”
