ਐਨਆਈਏ ਵੱਲੋਂ ਦਿੱਲੀ ਤੋਂ ਸੀਆਰਪੀਐਫ਼ ਜਵਾਨ ਗ੍ਰਿਫ਼ਤਾਰ, 2023 ਤੋਂ ਜਾਸੂਸੀ ਦੀ ਗਤੀਵਿਧੀਆਂ ‘ਚ ਸੀ ਸ਼ਾਮਿਲ

ਨਵੀਂ ਦਿੱਲੀ, 26 ਮਈ 2025 (ਦੀ ਪੰਜਾਬ ਵਾਇਰ)। ਦੇਸ਼ ਦੀ ਸੁਰੱਖਿਆ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨੀ ਖੁਫੀਆ ਏਜੰਸੀਆਂ ਨੂੰ ਸੌਂਪਣ ਦੇ ਦੋਸ਼ ਹੇਠ ਰਾਸ਼ਟਰੀ ਜਾਂਚ ਏਜੰਸੀ (NIA) ਵੱਲੋਂ ਦਿੱਲੀ ਤੋਂ ਸੀਆਰਪੀਐਫ਼ ਦੇ ਇੱਕ ਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਹਚਾਣ ਮੋਤੀ ਰਾਮ ਜਾਟ ਵਜੋਂ ਹੋਈ ਹੈ ਜੋ 2023 ਤੋਂ ਲਗਾਤਾਰ ਪਾਕਿਸਤਾਨੀ ਖੁਫੀਆ ਅਧਿਕਾਰੀਆਂ (PIOs) ਨਾਲ ਸੰਪਰਕ ਵਿੱਚ ਰਹਿੰਦਾ ਸੀ ਅਤੇ ਦੇਸ਼ ਦੀ ਸੁਰੱਖਿਆ ਨਾਲ ਸੰਬੰਧਤ ਗੁਪਤ ਜਾਣਕਾਰੀ ਉਨ੍ਹਾਂ ਤੱਕ ਪਹੁੰਚਾ ਰਿਹਾ ਸੀ। ਐਨਆਈਏ ਨੇ ਆਪਣੀ ਜਾਂਚ ਦੌਰਾਨ ਇਹ ਵੀ ਪਤਾ ਲਾਇਆ ਹੈ ਕਿ ਇਹ ਮੁਲਜ਼ਮ ਵੱਖ-ਵੱਖ ਰਾਹੀਂ ਪੀ.ਆਈ.ਓਜ਼ ਤੋਂ ਪੈਸਾ ਵੀ ਪ੍ਰਾਪਤ ਕਰ ਰਿਹਾ ਸੀ।

ਐਨਆਈਏ ਵੱਲੋਂ ਦਿੱਲੀ ਵਿੱਚੋਂ ਗ੍ਰਿਫ਼ਤਾਰੀ ਕਰਨ ਤੋਂ ਬਾਅਦ ਮੋਤੀ ਰਾਮ ਜਾਟ ਦੀ ਪੁੱਛਗਿੱਛ ਜਾਰੀ ਹੈ। ਮੁਲਜ਼ਮ ਨੂੰ 6 ਜੂਨ ਤੱਕ ਐਨਆਈਏ ਦੀ ਹਿਰਾਸਤ ਵਿੱਚ ਰੱਖਣ ਦਾ ਹੁਕਮ ਪਟਿਆਲਾ ਹਾਉਸ ਕੋਰਟ ਵੱਲੋਂ ਦਿੱਤਾ ਗਿਆ ਹੈ।

Exit mobile version