ਸ੍ਰੀ ਸਨਾਤਨ ਚੇਤਨਾ ਮੰਚ ਦੀ ਵਿਸ਼ੇਸ਼ ਬੈਠਕ ਹੋਈ
ਗੁਰਦਾਸਪੁਰ, 8 ਅਕਤੂਬਰ 2026 (ਮੰਨਨ ਸੈਣੀ)। ਸ੍ਰੀ ਸਨਾਤਨ ਚੇਤਨਾ ਮੰਚ ਦੀ ਵਿਸ਼ੇਸ਼ ਬੈਠਕ ਸਥਾਨਕ ਮੰਦਰ ਵਿਖੇ ਹੋਈ। ਬੈਠਕ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਕੀਤੀ, ਜਦਕਿ ਮੰਚ ਨਾਲ ਜੁੜੇ ਸਾਰੇ ਮੈਂਬਰ ਵੀ ਹਾਜ਼ਰ ਸਨ।
ਅਨੂ ਗੰਡੋਤਰਾ ਨੇ ਇਸ ਮੌਕੇ ਸਾਰੇ ਮੈਂਬਰਾਂ ਨੂੰ ਜਨਮ ਅਸ਼ਟਮੀ ਸਮਾਗਮ ਨੂੰ ਬੇਹੱਦ ਸਫ਼ਲ ਅਤੇ ਵੱਖਰੇ ਢੰਗ ਨਾਲ ਮਨਾਉਣ ‘ਤੇ ਵਧਾਈ ਦਿੱਤੀ। ਉਨ੍ਹਾਂ ਉਨ੍ਹਾਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਸਮਾਗਮ ਨੂੰ ਸਿਰੇ ਚਾੜ੍ਹਨ ਵਿੱਚ ਮੰਚ ਦਾ ਸਹਿਯੋਗ ਕੀਤਾ। ਇਸ ਦੇ ਨਾਲ ਹੀ ਗੰਡੋਤਰਾ ਨੇ ਸ਼ਹਿਰ ਦੇ ਸਾਰੇ ਸਕੂਲਾਂ ਦੇ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੇ ਵਿਦਿਆਰਥੀਆਂ ਤੋਂ ਅਜਿਹੀਆਂ ਕਲਾਸੀਕਲ ਅਤੇ ਧਾਰਮਿਕ ਪੇਸ਼ਕਾਰੀਆਂ ਤਿਆਰ ਕਰਵਾਈਆਂ ਕਿ ਸਮਾਗਮ ਵਿੱਚ ਇੱਕ ਵੱਖਰਾ ਹੀ ਧਾਰਮਿਕ ਅਤੇ ਰਾਧਾ-ਕ੍ਰਿਸ਼ਨਮਈ ਰੰਗ ਵੇਖਣ ਨੂੰ ਮਿਲਿਆ।
ਬੈਠਕ ਵਿੱਚ ਗੰਡੋਤਰਾ ਨੇ ਜਾਣਕਾਰੀ ਦਿੱਤੀ ਕਿ ਸ੍ਰੀ ਸਨਾਤਨ ਚੇਤਨਾ ਮੰਚ ਵੱਲੋਂ ਦੀਵਾਲੀ ਮੌਕੇ ਕਰਵਾਏ ਜਾਣ ਵਾਲੇ ਦੀਪ ਉਤਸਵ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਦੀਪ ਉਤਸਵ ਵੀ ਬੇਹੱਦ ਪ੍ਰਭਾਵਸ਼ਾਲੀ, ਪੁਰਾਤਨ, ਸਨਾਤਨੀ ਅਤੇ ਧਾਰਮਿਕ ਢੰਗ ਨਾਲ ਮਨਾਇਆ ਜਾਵੇਗਾ। ਇਸ ਵਿੱਚ ਸ਼ਹਿਰ ਅੰਦਰ ਕੁਝ ਵੱਖਰਾ ਅਤੇ ਵਧੀਆ ਕਰ ਦਿਖਾਉਣ ਵਾਲੀਆਂ ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਇਸ ਮੌਕੇ ਜੁਗਲ ਕਿਸ਼ੋਰ, ਸੁਰਿੰਦਰ ਮਹਾਜਨ, ਅਸ਼ੋਕ ਮਹਾਜਨ, ਵਿਕਾਸ ਮਹਾਜਨ, ਵਿਸ਼ਾਲ ਅਗਰਵਾਲ, ਅਨਮੋਲ ਸ਼ਰਮਾ, ਅਤੁਲ ਮਹਾਜਨ, ਰਿੰਕੂ ਮਹਾਜਨ, ਜਲਜ ਅਰੋੜਾ, ਗਿਰੀਸ਼ ਬਮੋਤਰਾ, ਰਾਘਵ ਗਰਗ, ਨਿਖਿਲ ਮਹਾਜਨ, ਰਾਜੇਸ਼ ਸਲਹੋਤਰਾ, ਰਾਕੇਸ਼ ਕੁਮਾਰ, ਸ਼ਲੇਂਦਰ ਭਾਸਕਰ, ਅਮਿਤ ਭੰਡਾਰੀ, ਸੰਜੀਵ ਪ੍ਰਭਾਕਰ, ਤ੍ਰਿਭੁਵਨ ਮਹਾਜਨ, ਹੀਰੋ ਮਹਾਜਨ, ਮਮਤਾ ਗੋਇਲ, ਮੀਨੂ ਬਾਲਾ, ਦਾਮਿਨੀ, ਸੋਨੀਆ, ਰੋਸ਼ਨੀ, ਮੁਸਕਾਨ ਆਦਿ ਵੀ ਹਾਜ਼ਰ ਸਨ।
