ਭਾਰਤ ਭੂਸ਼ਣ ਸ਼ਰਮਾ, ਸੰਗਠਨ ਇੰਚਾਰਜ ਗੁਰਦਾਸਪੁਰ ਵਲੋਂ ਡੋਰ ਟੂ ਡੋਰ ਪਹੁੰਚ ਕੇ ‘ਮਾਨ ਦੇ ਮੁਨਾਫੇ’ ਕੰਪੇਨ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ ਗਿਆ

ਲੋਕਾਂ ਨੇ ਮਾਨ ਸਰਕਾਰ ਵਲੋਂ ਲੋਕਹਿਤ ਵਿੱਚ ਲਏ ਫੈਸਲਿਆਂ ਦੀ ਕੀਤੀ ਸਰਾਹਨਾ

ਗੁਰਦਾਸਪੁਰ, 6 ਅਕਤੂਬਰ 2026 (ਮੰਨਨ ਸੈਣੀ)। ਸੰਗਠਨ ਇੰਚਾਰਜ, ਗੁਰਦਾਸਪੁਰ ਭਾਰਤ ਭੂਸ਼ਣ ਸ਼ਰਮਾ, ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਗੁਰਦਾਸਪੁਰ ਵਲੋਂ ਡੋਰ ਟੂ ਡੋਰ ਪਹੁੰਚ ਕੇ ‘ਮਾਨ ਦੇ ਮੁਨਾਫੇ’ ਕੰਪੇਨ ਬਾਰੇ ਲੋਕਾਂ ਨੂੰ ਕਰਵਾਇਆ ਜਾਣੂੰ ਕਰਵਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਨਰੇਸ਼ ਕੁਮਾਰ ਅਤੇ ਸੁਖਜਿੰਦਰ ਸਿੰਘ ਵੀ ਮੌਜੂਦ ਸਨ।

ਵਾਰਡ ਨੰਬਰ 25 ਵਿੱਚ ਗੱਲਬਾਤ ਕਰਦਿਆਂ ਭਾਰਤ ਭੂਸ਼ਣ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਵੱਧ ਕੰਮ ਕਰਕੇ ਦਿਖਾਇਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਰਿਕਾਰਡ ਵਿਕਾਸ ਕਾਰਜ ਅਤੇ ਲੋਕ ਭਲਾਈ ਦੇ ਕੰਮ ਕੀਤੇ ਹਨ। ਇਨ੍ਹਾਂ ਵਿਚ ਮੁਫ਼ਤ ਬਿਜਲੀ, ਸਤਿਕਾਰ ਯੋਜਨਾ, ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ, ਸਰਕਾਰੀ ਸਕੂਲਾਂ ਵਿਚ ਮੁਫ਼ਤ ਸਿੱਖਿਆ, ਬੁਢਾਪਾ ਪੈਨਸ਼ਨ, ਆਮ ਆਦਮੀ ਕਲੀਨਿਕਾਂ ਵਿਚ ਮੁਫ਼ਤ ਟੈਸਟ ਤੇ ਦਵਾਈਆਂ, ਰਾਸ਼ਨ, ਮੁਫ਼ਤ ਤੀਰਥ ਯਾਤਰਾ, ਖੇਤੀ ਲਈ ਮੁਫ਼ਤ ਬਿਜਲੀ ਅਤੇ ਅਸ਼ੀਰਵਾਦ ਸਕੀਮ ਆਦਿ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕੋਈ ਸਿਆਸੀ ਪਾਰਟੀ ਆਪਣੇ ਕੰਮਾਂ ਦਾ ਰਿਪੋਰਟ ਕਾਰਡ ਲੈ ਕੇ ਸਿੱਧਾ ਲੋਕਾਂ ਦੇ ਘਰਾਂ ਤੱਕ ਪਹੁੰਚ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਪਾਰਟੀ ਦੇ ਅਹੁਦੇਦਾਰ ਅਤੇ ਵਲੰਟੀਅਰ ਘਰ-ਘਰ ਪਹੁੰਚ ਰਹੇ ਹਨ।

ਇਸ ਮੌਕੇ ਵਾਰਡ ਵਾਸੀਆਂ ਨੇ ਆਪ ਸਰਕਾਰ ਵਲੋਂ ਲੋਕ ਭਲਾਈ ਕਾਰਜਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਵਾਰ ਫਿਰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਲੋਕਸੇਵਾ ਕਰਨ ਦਾ ਮੌਕਾ ਦੇਣਗੇ ਅਤੇ ਉਹ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹਨ।

Exit mobile version