ਗੁਰਦਾਸਪੁਰ, 12 ਮਈ 2025 (ਦੀ ਪੰਜਾਬ ਵਾਇਰ)।ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪੂਜਨੀਕ ਚਾਚਾ ਜੀ ਅਤੇ ਬਲਾਕ ਸੰਮਤੀ ਗੁਰਦਾਸਪੁਰ ਦੇ ਸਾਬਕਾ ਚੇਅਰਮੈਨ, ਸ਼੍ਰੀ ਕੇਸ਼ਵ ਬਹਿਲ ਜੀ ਦਾ ਅੱਜ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਸ਼੍ਰੀ ਕੇਸ਼ਵ ਬਹਿਲ ਜੀ ਦੀਆਂ ਅੰਤਿਮ ਸੰਸਕਾਰ ਦੀਆਂ ਰਸਮਾਂ ਅੱਜ ਦੁਪਹਿਰ 4 ਵਜੇ Cremation Ground ਬਟਾਲਾ ਰੋਡ, ਗੁਰਦਾਸਪੁਰ ਵਿਖੇ ਕੀਤੀਆਂ ਜਾਣਗੀਆਂ।
