ਸਰਹੱਦ ਉਤੇ ਬਣੀ ਤਣਾਅ ਭਰੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਾਰੇ IAS/IPS ਅਧਿਕਾਰੀਆਂ ਦੀਆਂ ਛੁੱਟੀਆਂ ਕੀਤੀਆਂ ਰੱਦ

ਚੰਡੀਗੜ੍ਹ, 9 ਮਈ 2025 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਸਰਹੱਦੀ ਇਲਾਕਿਆਂ ‘ਚ ਬਣੀ ਚਿੰਤਾਜਨਕ ਸਥਿਤੀ ਅਤੇ ਐਮਰਜੈਂਸੀ ਰਿਸਪਾਂਸ ਪ੍ਰਣਾਲੀ ਦੀ ਤਿਆਰੀ ਦੇ ਤਹਿਤ ਇਹ ਫੈਸਲਾ ਲਿਆ ਗਿਆ ਹੈ ਕਿ ਸੂਬੇ ਦੇ ਕਿਸੇ ਵੀ IAS ਜਾਂ PCS ਅਧਿਕਾਰੀ ਨੂੰ ਕਿਸੇ ਵੀ ਕਿਸਮ ਦੀ ਛੁੱਟੀ ‘ਤੇ ਜਾਂ ਆਪਣੀ ਪੋਸਟਿੰਗ ਸਥਾਨ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।

ਹੁਕਮ ਵਿੱਚ ਸਾਫ਼ ਲਿਖਿਆ ਗਿਆ ਹੈ ਕਿ

“ਸਾਰੇ ਅਧਿਕਾਰੀਆਂ ਦੀਆਂ ਪਹਿਲਾਂ ਤੋਂ ਮਨਜ਼ੂਰ ਕੀਤੀਆਂ ਗਈਆਂ ਛੁੱਟੀਆਂ ਰੱਦ ਮੰਨੀਆਂ ਜਾਣ।”

ਇਹ ਨਿਰਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ ਅਤੇ ਕੇਵਲ ਮੁਖ ਸਕੱਤਰ ਪੰਜਾਬ ਦੀ ਸਪਸ਼ਟ ਮਨਜ਼ੂਰੀ ਨਾਲ ਹੀ ਕਿਸੇ ਅਧਿਕਾਰੀ ਨੂੰ ਛੁੱਟੀ ਦਿੱਤੀ ਜਾ ਸਕੇਗੀ।

ਹੁਕਮ ‘ਚ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ

“ਕੋਈ ਵੀ ਉਲੰਘਣਾ ਹੋਣ ਦੀ ਸੂਰਤ ਵਿੱਚ ਸੰਬੰਧਤ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਸ਼ੁਰੂ ਕੀਤੀ ਜਾਵੇਗੀ।”

Exit mobile version