ਗੁਰਦਾਸਪੁਰ ਜ਼ਿਲ੍ਹਾਂ ਕਚਹਿਰੀ ਵਿੱਚ ਵਕੀਲ ‘ਤੇ ਜਾਨਲੇਵਾ ਹਮਲਾ, ਪਿਓ-ਪੁੱਤ ਖਿਲਾਫ ਮਾਮਲਾ ਦਰਜ

ਗੁਰਦਾਸਪੁਰ, 30 ਅਪ੍ਰੈਲ 2025 (ਦੀ ਪੰਜਾਬ ਵਾਇਰ)— ਗੁਰਦਾਸਪੁਰ ਜ਼ਿਲ੍ਹਾਂ ਕਚਹਿਰੀ ਵਿੱਚ ਵਕੀਲ ‘ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿੱਚ ਥਾਣਾ ਸਿਟੀ ਦੀ ਪੁਲਿਸ ਨੇ ਪਿਓ-ਪੁੱਤ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਨੇ ਪੀੜਤ ਗਗਨਦੀਪ ਸੈਣੀ ਪੁੱਤਰ ਜਗੀਰ ਸਿੰਘ ਸੈਣੀ ਵਾਸੀ ਕੋਠੇ ਭੀਮ ਸੈਣ ਦੇ ਬਿਆਨਾਂ ਦੇ ਆਧਾਰ ਤੇ ਕੀਤਾ ਗਿਆ ਹੈ।

ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਕਰੀਬ 7 ਸਾਲ ਤੋ ਜ਼ਿਲ੍ਹਾਂ ਕਚਿਹਰੀ ਗੁਰਦਾਸਪੁਰ ਵਕਾਲਤ ਕਰਦਾ ਆ ਰਿਹਾ ਹੈ। ਬੀਤੀ ਦਿਨ ਉਹ ਕੋਰਟ ਕੇਸ ਦੇ ਸਬੰਧ ਵਿੱਚ ਮਾਨਯੋਗ ਅਦਾਲਤ ਪੂਨਮ ਬਾਂਸਲ ਵਿੱਚ ਜਾ ਰਿਹਾ ਸੀ।  ਰਸਤੇ ਵਿੱਚ ਸੰਦੀਪ ਸਿੰਘ ਅਤੇ ਇਸਦਾ ਪਿਤਾ ਬਖਸ਼ੀਸ ਸਿੰਘ ਉਸਦੀ ਉਡੀਕ ਕਰ ਰਹੇ ਸਨ ਤਾਂ ਬਖਸ਼ੀਸ ਸਿੰਘ ਨੇ ਲਲਕਾਰਾ ਮਾਰ ਕੇ ਕਿਹਾ ਕਿ ਵਕੀਲ ਨੂੰ ਜਾਨੋ ਮਾਰ ਦਿਓ। ਇਹ ਸਾਡੀ ਫੀਸ ਵਾਪਸ ਨਹੀ ਦੇ ਰਿਹਾ ਤਾਂ ਸੰਦੀਪ ਸਿੰਘ ਨੇ ਆਪਣੀ ਜੇਬ ਵਿੱਚੋ ਪੰਚ ਕੱਢ ਕੇ ਮੇਰੇ ਮੂੰਹ ਤੇ ਮਾਰਿਆ ਅਤੇ ਜਮੀਨ ਤੇ ਸੁੱਟ ਕੇ ਮਾਰ ਕੁੱਟ ਕੀਤੀ ਅਤੇ ਕੋਰਟ ਕੰਪਲੈਕਸ ਦੀ ਦੂਜੀ ਮੰਜਿਲ ਤੋ ਹੇਠਾ ਸੁੱਟਣ ਦੀ ਕੋਸ਼ਿਸ ਕੀਤੀ ਅਤੇ ਮੁਲਜ਼ਮ ਉਸਦੀ ਜਾਣ ਲੱਗੇ ਸੋਨੇ ਦੀ ਮੁੰਦਰੀ ਵੀ ਲਾਹ ਕਿ ਲੈ ਗਏ। ਵਜਾ ਰੰਜਿਸ ਇਹ ਕਿ ਕੇਸ ਲੜਨ ਲਈ ਦਿੱਤੇ ਉਸ ਕੋਲੋਂ ਫੀਸ ਦੇ ਪੈਸੇ ਵਾਪਸ ਮੰਗਦੇ ਸਨ। ਏਐਸਆਈ ਅਜੈ ਕੁਮਾਰ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।  

Exit mobile version