ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਵਾਸੀਆਂ ਅਤੇ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੈਲਪ ਲਾਈਨ ਨੰਬਰ ਜਾਰੀ

ਪੁਲਿਸ ਦੀ ਸਹਾਇਤਾ ਲੈਣ ਲਈ ਹੈਲਪ ਲਾਈਨ ਨੰਬਰ 97800-06140, ਜਨਰਲ ਸਮੱਸਿਆ ਦੇ ਹੱਲ ਲਈ ਹੈਲਪ ਲਾਈਨ ਨੰਬਰ 70093- 29371 ਅਤੇ ਮੈਡੀਕਲ ਐਮਰਜੈਂਸੀ ਲਈ ਹੈਲਪਲਾਈਨ ਨੰਬਰ 89689-77577 ਜਾਰੀ

ਬਟਾਲਾ, 16 ਸਤੰਬਰ 2026 ( ਮੰਨਨ ਸੈਣੀ)–ਗੁਰਸਿਮਰਨ ਸਿੰਘ ਢਿੱਲੋਂ ਕਮਿਸ਼ਨਰ ਨਗਰ ਨਿਗਮ ਬਟਾਲਾ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਆਹ ਪੁਰਬ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸੰਗਤਾਂ ਦੀ ਸਹੂਲਤ ਲਈ ਸੁਚਾਰੂ ਢੰਗ ਨਾਲ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਅਤੇ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਵੱਖ ਵੱਖ ਹੈਲਪ ਲਾਈਨ ਨੰਬਰ ਜਾਰੀ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਸਟਰੀਟ ਲਾਈਟਾਂ ਸਬੰਧੀ ਜੇਕਰ ਕੋਈ ਮੁਸ਼ਕਿਲ ਹੈ ਤਾਂ ਅਮਨਦੀਪ ਸਿੰਘ, ਜੂਨੀਅਰ ਇੰਜੀਨੀਅਰ ਦੇ ਮੋਬਾਇਨ ਨੰਬਰ 99912- 18880 ‘ਤੇ, ਪੈਚ ਵਰਕ ਸਮੱਸਿਆ ਦੇ ਹੱਲ ਲਈ ਲਈ ਯੋਗਸ ਕੁਮਾਰ, ਜੂਨੀਅਰ ਇੰਜੀਨੀਅਰ ਮੋਬਾਇਲ ਨੰਬਰ-8470046615, ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਅਮਨ ਕੁਮਾਰ, ਜੂਨੀਅਰ ਇੰਜੀਨੀਅਰ ਮੋਬਾਇਲ ਨੰਬਰ 88377-96692, ਵਾਟਰ ਸਪਲਾਈ ਦੀ ਸਮੱਸਿਆ ਦੇ ਹੱਲ ਲਈ ਗੁਰਜਿੰਦਰ, ਜੂਨੀਅਰ ਇੰਜੀਨੀਅਰ ਮੋਬਾਇਲ ਨੰਬਰ 78886-09709, ਕੂੜੇ ਦੀ ਸਮੱਸਿਆ ਦੇ ਹੱਲ ਲਈ ਵਿਕਾਸ ਵਾਸੂਦੇਵ , ਸੈਨਟਰੀ ਇੰਸਪੈਕਟਰ, ਮੋਬਾਇਲ ਨੰਬਰ 76960-00801, ਬਿਜਲੀ ਦੀ ਸਮੱਸਿਆ ਦੇ ਹੱਲ ਲਈ ਸੁਰਿੰਦਰ ਕੁਮਾਰ, ਜੂਨੀਅਰ ਇੰਜੀਨੀਅਰ ਮੋਬਾਇਲ ਨੰਬਰ 96461- 13498, ਜਨਰਲ ਕੰਪਲੇਟ ਲਈ ਹੈਲਪ ਲਾਈਨ ਲਈ ਪਲਵਿੰਦਰ ਸਿੰਘ, ਮੋਬਾਇਲ ਨੰਬਰ 70093- 29371, ਪੁਲਿਸ ਹੈਲਪ ਲਾਈਨ ਨੰਬਰ 97800-06140, ਮੈਡੀਕਲ ਐਮਰਜੈਂਸੀ ਲਈ ਡਾ. ਪੁਨੀਤ, ਐਮ.ਓ. ਮੋਬਾਇਲ ਨੰਬਰ 89689-77577 ਅਤੇ
ਫਾਇਰ ਬਿਗ੍ਰੇਡ ਐਮਰਜੈਂਸੀ ਲਈ ਨੀਰਜ, ਐਸ.ਐਫ.ਓ ਦੇ ਮੋਬਾਇਲ ਨੰਬਰ 98882-10037 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Exit mobile version