ਪੰਜਾਬ ਦੇ ਗ੍ਰਨੇਡ ਹਮਲਿਆਂ ਦਾ ਮਾਸਟਰਮਾਈਂਡ ਹੈਪੀ ਪਾਸੀਆ ਅਮਰੀਕਾ ਵਿੱਚ ਗ੍ਰਿਫਤਾਰ

ਚੰਡੀਗੜ੍ਹ, 18 ਅਪ੍ਰੈਲ 2025 (ਦੀ ਪੰਜਾਬ ਵਾਇਰ)। ਪੰਜਾਬ ਵਿੱਚ ਹਾਲੀਆ ਗ੍ਰਨੇਡ ਹਮਲਿਆਂ ਦੇ ਮਾਸਟਰਮਾਈਂਡ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਨੂੰ ਅਮਰੀਕੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। FBI ਸੈਕਰਾਮੈਂਟੋ ਨੇ ਪਾਸੀਆ ਦੀ ਗ੍ਰਿਫਤਾਰੀ ਦੀ ਪਹਿਲੀ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਲਿਖਿਆ ਗਿਆ ਹੈ, “ਅੱਜ, ਭਾਰਤ ਦੇ ਪੰਜਾਬ ਵਿੱਚ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਇੱਕ ਕਥਿਤ ਅੱਤਵਾਦੀ ਹਰਪ੍ਰੀਤ ਸਿੰਘ ਨੂੰ #FBI ਅਤੇ #ERO ਨੇ ਸੈਕਰਾਮੈਂਟੋ ਵਿੱਚ ਕਰ ਲਿਆ।”

ਇਹ ਦੋ ਅੰਤਰਰਾਸ਼ਟਰੀ ਅੱਤਵਾਦੀ ਸਮੂਹਾਂ ਨਾਲ ਜੁੜਿਆ ਹੋਇਆ ਸੀ, ਜੋ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਅਤੇ ਪਕੜੇ ਜਾਣ ਤੋਂ ਬਚਣ ਲਈ ਬਰਨਰ ਫੋਨ ਦੀ ਵਰਤੋਂ ਕਰਦਾ ਸੀ। ਅਮਰੀਕੀ ਏਜੰਸੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ICE) ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ISI ਅਤੇ BKI ਨਾਲ ਨੇੜਤਾ, ਪੰਜਾਬ ਵਿੱਚ 14 ਤੋਂ ਵੱਧ ਹਮਲੇ

ਹੈਪੀ ਪਾਸੀਆ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦਾ ਨੇੜਲਾ ਮੰਨਿਆ ਜਾਂਦਾ ਹੈ ਅਤੇ ਉਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਅਤੇ ਅੱਤਵਾਦੀ ਰਿੰਦਾ ਨਾਲ ਮਿਲ ਕੇ ਪੰਜਾਬ ਵਿੱਚ ਕਈ ਗ੍ਰਨੇਡ ਹਮਲੇ ਅਤੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੱਤਾ।

ਸੂਤਰਾਂ ਮੁਤਾਬਕ, ਪਾਸੀਆ ਦੀ ਅਮਰੀਕਾ ਵਿੱਚ ਮੌਜੂਦਗੀ ਦੀ ਸੂਚਨਾ ਕਾਫੀ ਸਮੇਂ ਤੋਂ ਸੀ ਅਤੇ ਸੁਰੱਖਿਆ ਏਜੰਸੀਆਂ ਦੀ ਨਜ਼ਰ ਉਸ ‘ਤੇ ਸੀ।

NIA ਨੇ ਐਲਾਨਿਆ ਸੀ 5 ਲੱਖ ਦਾ ਇਨਾਮ

ਰਾਸ਼ਟਰੀ ਜਾਂਚ ਏਜੰਸੀ (NIA) ਨੇ ਜਨਵਰੀ 2025 ਵਿੱਚ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ‘ਤੇ 5 ਲੱਖ ਰੁਪਏ ਦਾ ਇਨਾਮ ਐਲਾਨਿਆ ਸੀ। ਉਸ ਨੂੰ ਚੰਡੀਗੜ੍ਹ ਗ੍ਰਨੇਡ ਅਟੈਕ ਮਾਮਲੇ ਵਿੱਚ ਵਾਂਟਿਡ ਐਲਾਨਿਆ ਗਿਆ ਸੀ। NIA ਦੀ ਵੈਬਸਾਈਟ ‘ਤੇ ਉਸ ਦੀ ਤਸਵੀਰ ਸਮੇਤ ਉਸ ਨੂੰ ‘ਵਾਂਟਿਡ’ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਉਹ ਘਟਨਾਵਾਂ, ਜਿਨ੍ਹਾਂ ਵਿੱਚ ਹੈਪੀ ਪਾਸੀਆ ਦਾ ਨਾਂਅ ਆਇਆ

Exit mobile version